HOME ਜਿਲਾ ਪ੍ਰੀਸ਼ਦ ਚੋਣਾਂ ਲਈ ਸਤਨਾਮ ਸਿੰਘ ਰਾਮੇ ਹੋਣਗੇ ਅਕਾਲੀ ਦਲ ਦੇ ਉਮੀਦਵਾਰ-...

ਜਿਲਾ ਪ੍ਰੀਸ਼ਦ ਚੋਣਾਂ ਲਈ ਸਤਨਾਮ ਸਿੰਘ ਰਾਮੇ ਹੋਣਗੇ ਅਕਾਲੀ ਦਲ ਦੇ ਉਮੀਦਵਾਰ- ਨਾਨਕਪੁਰ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਹਲਕਾ ਸੁਲਤਾਨਪੁਰ ਲੋਧੀ ਤੋਂ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਪਾਰਟੀ ਦੇ ਹਲਕਾ ਆਬਜ਼ਰਵਰ ਜਰਨੈਲ ਸਿੰਘ ਵਾਹਦ , ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹੋਰ ਸੀਨੀਅਰ ਆਗੂਆਂ ਨਾਲ ਇੱਕ ਵਿਸਥਾਰਪੂਰਵਕ ਮੀਟਿੰਗ ਤੋਂ ਬਾਅਦ ਜ਼ਿਲਾ ਪ੍ਰੀਸ਼ਦ ਇਲੈਕਸ਼ਨ ਲਈ ਜੋਨ ਭਰੋਆਣਾ ਤੋਂ ਸਤਨਾਮ ਸਿੰਘ ਰਾਮੇ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ । ਸਤਨਾਮ ਸਿੰਘ ਜੋ ਕਿ ਰਾਮੇ ਪਿੰਡ ਨਾਲ ਸਬੰਧਤ ਨੇ ਤੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਨੇ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਅਕਾਲੀ ਵਰਕਰ ਹਨ। ਉਹਨਾਂ ਅਕਾਲੀ ਦਲ ਦੀ ਬਹੁਤ ਲੰਬਾ ਸਮਾਂ ਸੇਵਾ ਕੀਤੀ ਤੇ ਅੱਜ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਐਲਾਨ ਕੇ ਉਹਨਾਂ ਦੀ ਮਿਹਨਤ ਦਾ ਮੁੱਲ ਪਾਇਆ । ਉਨ੍ਹਾਂ ਦੱਸਿਆ ਕਿ ਇਸ ਵਾਰ ਸ਼ਿਰੋਮਣੀ ਅਕਾਲੀ ਦਲ ਪੂਰੀ ਮਜ਼ਬੂਤੀ ਨਾਲ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀ ਚੋਣ ਲੜੇਗਾ ।  ਮੀਟਿੰਗ ਵਿੱਚ ਸੁਖਦੇਵ ਸਿੰਘ ਨਾਨਕਪੁਰ ਤੋਂ ਇਲਾਵਾ ਦਰਬਾਰਾ ਸਿੰਘ ਵਿਰਦੀ, ਅਰੁਣਦੀਪ ਸਿੰਘ ਸੈਦਪੁਰ , ਸੁਖਵਿੰਦਰ ਸਿੰਘ ਨਾਨਕਪੁਰ, ਕੁਲਦੀਪ ਸਿੰਘ ਬੂਲੇ, ਸਿਮਰਪ੍ਰੀਤ ਸਿੰਘ ਮੋਮੀ, ਕਮਲਨੈਣ ਸਿੰਘ, ਅਮਰਜੀਤ ਸਿੰਘ ਕੋਲੀਆਂ ਵਾਲ, ਵਿਪਨਦੀਪ ਸਿੰਘ, ਰਣਜੀਤ ਸਿੰਘ ਤੇ ਹੋਰ ਆਗੂ ਮੌਜੂਦ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleRelevance of the Socialist Movement in the Era of Corporate- Communal Nexus
Next articleਅਨੁਪਾਤ ਵਿੱਚ ਹੁਸ਼ਿਆਰਪੁਰ ਨੇ ਹਾਸਿਲ ਕੀਤਾ ਪੰਜਾਬ ਭਰ ਵਿੱਚ ਪਹਿਲਾ ਸਥਾਨ