ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਨਵੇਂ ਮੈਂਬਰਾਂ ਦੀ ਚੋਣ ਹੋਈ

ਲੁਧਿਆਣਾ (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੀ ਜਨਰਲ ਬਾਡੀ ਦੀ ਮੀਟਿੰਗ ਚੇਅਰਮੈਨ ਚੇਤਨ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ਼੍ਰੀ ਲੋਕੇਸ਼ ਬੱਟਾ ਨੂੰ ਰਿਟਰਨਿੰਗ ਅਫ਼ਸਰ ਐਲਾਨਿਆ ਗਿਆ, ਜਦਕਿ ਬਾਕੀ ਮੈਂਬਰਾਂ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਸ਼੍ਰੀਮਤੀ ਮਨਦੀਪ ਕੌਰ ਭੱਟੀ
,ਸ੍ਰੀਮਤੀ ਕੁਲਵਿੰਦਰ ਕੌਰ (ਡੌਲੀ)
ਸ਼੍ਰੀਮਤੀ ਇੰਦਰਜੀਤ ਕੌਰ,
ਸ਼੍ਰੀ ਹਿਮਾਕਰ ਕੁਮਾਰ,
ਸ਼੍ਰੀ ਜਗਤਾਰ ਸਿੰਘ,
ਸ਼੍ਰੀ ਰਵਿੰਦਰ ਸਿੰਘ (ਪ੍ਰਿੰਸ ਅਰੋੜਾ)
ਚੁਣੇ ਗਏ ਅਧਿਕਾਰੀਆਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ   ਪ੍ਰਧਾਨ ਚੇਤਨ ਵਰਮਾ ਅਤੇ ਸਮੂਹ ਬਾਰ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਣਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੰਗਲਾ ਦੇਸ਼ ਵਾਂਗ ਪੰਜਾਬ ਵਿੱਚ ਵੀ ਕੰਗਨਾ ਰਣੋਂਤ ਦੀ “ਐਮਰਜੰਸੀ” ਫਿਲਮ ਬੈਨ ਹੋਣੀ ਚਾਹੀਦੀ ਹੈ : ਕੁਲਵਿੰਦਰ ਸਿੰਘ ਜੰਡਾ
Next articleਵੈਟਨਰੀ ਯੂਨੀਵਰਸਿਟੀ ਨੇ ‘ਉਦਮੀਪਨ ਅਤੇ ਕੌਸ਼ਲ ਵਿਕਾਸ’ ਸੰਬੰਧੀ ਪ੍ਰਾਪਤ ਕੀਤਾ ਖੋਜ ਪ੍ਰਾਜੈਕਟ