ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਭੰਡਾਲ ਬੇਟ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਕੈਪਸਨ - ਹੋਣਹਾਰ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਸਮੇਂ ਸਰਪੰਚ ਸਰਬਣ ਸਿੰਘ ਢਿੱਲੋਂ ਤੋ ਇਲਾਵਾ ਸਮੂਹ ਸਟਾਫ ਤੇ ਪਤਵੰਤੇ ਸੱਜਣ ।

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਵਿਦੇਸਾਂ ਵਿੱਚ ਵਸੇ ਪੰਜਾਬੀ ਆਪਣੀ ਜਨਮਭੂੰਮੀ ਪ੍ਰਤੀ ਹਮੇਸ਼ਾ ਚੰਗੀ ਸੋਚ ਰੱਖਦੇ ਹਨ ਤੇ ਸਮੇਂ ਸਮੇਂ ਤੇ ਪਿੰਡ ਤੇ ਇਲਾਕੇ ਲਈ ਆਰਥਿਕ ਸਹਿਯੋਗ ਵੀ ਕਰਦੇ ਹਨ ਜਿਹਨਾਂ ਦੀ ਬਦੌਲਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਡਾਲ ਬੇਟ ਦੀ ਨੁਹਾਰ ਬਦਲੀ ਹੈ ਉਕਤ ਸਬਦ ਸਰਪੰਚ ਸਰਬਣ ਸਿੰਘ ਢਿੱਲੋਂ ਤੇ ਮਾਸਟਰ ਅਮਨਦੀਪ ਸਿੰਘ ਵਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਸਮੇਂ ਸੰਬੋਧਨ ਕਰਦਿਆਂ ਕਹੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਵਿੱਚ ਪਰਵਾਸੀ ਭਾਰਤੀਆਂ ਦਾ ਹਮੇਸ਼ਾ ਯੋਗਦਾਨ ਰਿਹਾ ਹੈ ਜਿਸਨੂੰ ਭੁਲਾਇਆ ਨਹੀਂ ਜਾ ਸਕਦਾ ।

ਉਹਨਾਂ ਕਿਹਾ ਕਿ ਪਰਵਾਸੀਆਂ ਦੀ ਚੰਗੀ ਸੋਚ ਤੇ ਜਿੱਥੇ ਮਾਂ ਪਿਓ ਲਈ ਮਾਣ ਵਾਲੀ ਗੱਲ ਹੈ ਉੱਥੇ ਇਲਾਕੇ ਨੂੰ ਵੀ ਪਿੰਡ ਦੇ ਹੋਣਹਾਰ ਨੌਜਵਾਨਾਂ ਤੇ ਫਕਰ ਮਹਿਸੂਸ ਹੋ ਰਿਹਾ ਹੈ ਜਿਹੜੇ ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਆਪਣੇ ਪਿੰਡ ਦੀਆਂ ਲੋੜਾਂ ਪੂਰੀਆਂ ਕਰਦੇ ਹਨ । ਜਿਕਰ ਏ ਖਾਸ ਹੈ ਕਿ ਉਪਰੋਕਤ ਵਰਦੀਆਂ ਸਕੂਲ ਦੇ ਸਾਬਕਾ ਵਿਦਿਆਰਥੀਆਂ ਵਲੋਂ ਇਟਲੀ ਤੋ ਭੇਜੀਆਂ ਗਈਆਂ ਸਨ ਤੇ ਇਹ ਪਰਵਾਸੀ ਸਕੂਲ ਦੀ ਬਿਲਡਿੰਗ ਉਸਾਰੀ ਵਿੱਚ ਵੀ ਆਰਥਿਕ ਸਹਾਇਤਾ ਕਰ ਚੁੱਕੇ ਹਨ ।

ਇਸ ਮੌਕੇ ਤੇ ਸਰਪੰਚ ਸਰਬਣ ਸਿੰਘ ਢਿੱਲੋਂ ਤੋ ਇਲਾਵਾ ਪ੍ਰਿਸੀਪਲ ਅਰੁਣ ਸੰਗਰ , ਮਾਸਟਰ ਅਮਨਦੀਪ ਸਿੰਘ , ਰਛਪਾਲ ਸਿੰਘ ਭੰਡਾਲ , ਮਨਜੀਤ ਸਿੰਘ ਭੰਡਾਲ ,ਹਰਭਜਨ ਸਿੰਘ ,ਮਨਜਿੰਦਰ ਸਿੰਘ ਲਵਲੀ ਆਰਟ, ਗਿਆਨ ਸਿੰਘ ਭੰਡਾਲ , ਮਾਸਟਰ ਬਿੰਦਰ ਸਿੰਘ , ਸਰਬਜੀਤ ਸਿੰਘ ਤੋ ਇਲਾਵਾ ਸਕੂਲ ਸਟਾਫ ਹਾਜਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬੂਲਪੁਰ ਦੇ ਚੌਗਿਰਦੇ ਨੂੰ ਨਵੇਂ ਰੂਪ ਵਿੱਚ ਵੇਖ ਕੇ ਪ੍ਰੋ ਸੁਖਪਾਲ ਸਿੰਘ ਨੇ ਕੀਤੀ ਖੁ਼ਸੀ ਜ਼ਾਹਿਰ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਸੁਤੰਤਰਤਾ ਦਿਵਸ ਮਨਾਇਆ