ਅੰਬੇਡਕਰ ਮਿਸ਼ਨ ਸੁਸਾਇਟੀ ਨੇ ਸੰਵਿਧਾਨ ਦਿਵਸ ਦੇ ਸਬੰਧ ‘ਚ ਕੀਤੀ ਵਿਚਾਰ ਗੋਸ਼ਟੀ

ਐਡਵੋਕੇਟ ਰਣਜੀਤ ਕੁਮਾਰ ਅਤੇ ਸ਼੍ਰੀ ਸਤਨਾਮ ਚਾਨਾ ਦਾ ਸਨਮਾਨ ਕਰਦੇ ਸੁਸਾਇਟੀ ਦੇ ਅਹੁਦੇਦਾਰ.

ਬਾਲੀ ਜੀ ਨੇ ਐਨੀਮੇਟਡ ਫਿਲਮ ‘ਜੈ ਭੀਮ’ ਦੀ ਰਿਲੀਜ਼ ਦੀ ਤਰੀਕ ਦਾ ਕੀਤਾ ਐਲਾਨ

ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ (ਨਕੋਦਰ ਰੋਡ), ਜਲੰਧਰ ਵਿਖੇ ਸੰਵਿਧਾਨ ਦਿਵਸ ਦੇ ਸਬੰਧ ‘ਚ ‘ਨਾਗਰਿਕਾਂ ਦੇ ਸਸ਼ਕਤੀਕਰਨ ਦਾ ਦਸਤਾਵੇਜ਼ ਭਾਰਤੀ ਸੰਵਿਧਾਨ: ਚੁਣੌਤੀਆਂ ਅਤੇ ਖ਼ਤਰੇ’ ਵਿਸ਼ੇ ‘ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ. ਵਿਚਾਰ ਗੋਸ਼ਟੀ ‘ਤੇ ਐਡਵੋਕੇਟ ਰਣਜੀਤ ਕੁਮਾਰ ਸਾਬਕਾ ਪ੍ਰਧਾਨ ਜਿਲਾ ਬਾਰ ਐਸੋਸੀਏਸ਼ਨ, ਹੁਸ਼ਿਆਰਪੁਰ ਨੇ ਮੁਖ ਬੁਲਾਰੇ ਵਜੋਂ ਸ਼ਿਰਕਤ ਕੀਤੀ. ਉਨ੍ਹਾਂ ਨੇ ਵਿਸ਼ੇ ਤੇ ਬਹੁਤ ਹੀ ਵਿਦਵਤਾਪੂਰ੍ਵਕ ਰੋਸ਼ਨੀ ਪਾਈ. ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਅਜਿਹਾ ਸੰਵਿਧਾਨ ਬਣਾਇਆ ਹੈ ਜੋ ਦੇਸ਼ ਦੇ ਹਰ ਵਰਗ ਵਾਸਤੇ ਮਹੱਤਵਪੂਰਨ ਹੈ. ਸਮਾਗਮ ਦੇ ਦੂਜੇ ਪੜਾਅ ਵਿੱਚ ਮੈਸਰਜ਼ ਪ੍ਰੀਤਮ ਫਿਲਮ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ ਐਨੀਮੇਟਿਡ ਫਿਲਮ ‘ਜੈ ਭੀਮ’ ਦੇ ਟ੍ਰੇਲਰ ਦਿਖਾਏ ਗਏ। ਹਰ ਦਰਸ਼ਕ ਨੇ ਪ੍ਰੀਤਮ ਫਿਲਮ ਪ੍ਰੋਡਕਸ਼ਨ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਸਤਨਾਮ ਚਾਨਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।

ਸੁਸਾਇਟੀ ਦੇ ਪ੍ਰਧਾਨ ਸੋਹਨ ਲਾਲ ਸਾਬਕਾ ਡੀ.ਪੀ.ਆਈ (ਕਾਲਜਾਂ) ਨੇ ਸਮਾਗਮ ਵਿੱਚ ਆਏ ਸਾਰੇ ਸਾਥੀਆਂ ਨੂੰ ਜੀ ਆਇਆਂ ਕਿਹਾ ਅਤੇ ਸੁਸਾਇਟੀ ਦੀ ਸਾਬਕਾ ਪ੍ਰਧਾਨ ਅਤੇ ਮੁੱਖ ਸਲਾਹਕਾਰ ਮੈਡਮ ਸੁਦੇਸ਼ ਕਲਿਆਣ ਨੇ ਮੁੱਖ ਬੁਲਾਰੇ ਦੀ ਜਾਣ ਪਛਾਣ ਕਰਵਾਈ। ਪ੍ਰਸਿੱਧ ਅੰਬੇਡਕਰਵਾਦੀ, ਲੇਖਕ, ਚਿੰਤਕ, ਸੰਪਾਦਕ ਭੀਮ ਪੱਤਰਿਕਾ, ਅਤੇ ਸੰਸਥਾਪਕ ਟਰੱਸਟੀ ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਐਲ ਆਰ ਬਾਲੀ ਨੇ ਐਡਵੋਕੇਟ ਰਣਜੀਤ ਕੁਮਾਰ ਦੀ ਸ਼ਲਾਘਾ ਕੀਤੀ। ਸ਼੍ਰੀ ਬਾਲੀ ਜੀ ਨੇ ਪ੍ਰੀਤਮ ਫਿਲਮ ਪ੍ਰੋਡਕਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸਤਨਾਮ ਚਾਨਾ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੁਆਰਾ ਬਣਾਈ ਗਈ ਐਨੀਮੇਟਿਡ ਫਿਲਮ ‘ਜੈ ਭੀਮ’ ਨੂੰ ਰਿਲੀਜ਼ ਕਰਨ ਦੀ ਮਿਤੀ ਦਾ ਐਲਾਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ 28 ਜਨਵਰੀ, 2022 ਨੂੰ ਇਹ ਫਿਲਮ ਪ੍ਰੀਤਮ ਫਿਲਮ ਪ੍ਰੋਡਕਸ਼ਨ ਦੁਆਰਾ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ। । ਉਨ੍ਹਾਂ ਇਹ ਵੀ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ‘ਤੇ ਅਜਿਹੀ ਵਧੀਆ ਫਿਲਮ ਪੰਜਾਬ ਖਾਸ ਕਰਕੇ ਜਲੰਧਰ ਵਿੱਚ ਬਣਾਈ ਗਈ ਹੈ, ਜਿਸ ਨਾਲ ਪੰਜਾਬੀਆਂ ਦਾ ਸਿਰ ਉੱਚਾ ਹੋਵੇਗਾ। ਹੋਰਾਂ ਤੋਂ ਇਲਾਵਾ ਡਾ. ਰਾਮ ਲਾਲ ਜੱਸੀ, ਡਾ. ਜੀ ਸੀ ਕੌਲ, ਜਸਵਿੰਦਰ ਵਰਿਆਣਾ, ਚਰਨਦਾਸ ਸੰਧੂ, ਡਾ. ਚਰਨਜੀਤ ਸਿੰਘ, ਹਰਭਜਨ ਨਿਮਤਾ, ਐਡਵੋਕੇਟ ਹਰਭਜਨ ਸਾਂਪਲਾ, ਡਾ. ਮਹਿੰਦਰ ਸੰਧੂ, ਇੰਜੀ. ਜਸਵੰਤ ਰਾਏ, ਹਰੀ ਰਾਮ ਓ.ਐਸ.ਡੀ., ਮਲਕੀਅਤ ਖਾਂਬਰਾ, ਪਿਆਰਾ ਲਾਲ ਚਾਹਲ, ਐਮ ਆਰ ਸੱਲਣ, ਸੁਰਜੀਤ ਸਿੰਘ ਡੀ.ਐਫ.ਓ., ਜੱਸੀ ਚਾਨਾ, ਵਿਸ਼ਾਲ ਸ਼ਰਮਾ, ਰਾਜ ਕੁਮਾਰ ਵਰਿਆਣਾ ਆਦਿ ਇਸ ਮੌਕੇ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

Previous articleਡੇਰਾ ਡਾਡਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕਰਵਾਏ ਗਏ ਸਮੂਹਿਕ ਆਨੰਦ ਕਾਰਜ
Next articleਕੇਂਦਰ ਸਰਕਾਰ ਦੁਆਰਾ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਸਿਹਰਾ ਸਮੂਹ ਕਿਸਾਨਾਂ ਦੇ ਸਾਂਝੇ ਸ਼ੰਘਰਸ਼ ਤੇ ਸਿਦਕ ਨੂੰ ਜਾਂਦਾ ਹੈ-ਸੰਦੀਪ ਬਾਵਾ