(ਸਮਾਜ ਵੀਕਲੀ)
ਮਲਕੀਤੋ ਦਾ ਪੁੱਤਰ ਮੋਹਨ ਉਸ ਨੂੰ ਗਾਲ੍ਹਾਂ ਕੱਢਦਾ ਹੋਇਆ, ਘਰੋ ਚਲਾ ਜਾਂਦਾ ਹੈ।
ਕੁਝ ਦੇਰ ਬਾਅਦ ਪਵਨ ਘਰ ਆਉਂਦਾ ਹੈ ਤਾਂ!
“ਪੁੱਤ ਮੈਨੂੰ ਮਾਫ ਕਰ ਦੇ ਮੈਂ ਤੇਰੇ ਤੇ ਬਹੁਤ ਜੁਲਮ ਕਰਦੀ ਰਹੀ, ਪਰ ਅੱਜ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ” ਰੋਂਦੇ ਹੋਏ ਮਲਕੀਤੋ ਬੋਲੀ।
ਪਵਨ ਬੋਲਿਆ,” ਮਾਂ ਤੂੰ ਕਾਹਦੀ ਮਾਫੀ ਮੰਗ ਰਹੀ ਹੈ? ਮਾਵਾਂ ਵੀ ਕਦੇ ਪੁੱਤਾਂ ਤੋਂ ਮਾਫੀ ਮੰਗਦੀਆ ਹਨ। ਤੂੰ ਤਾਂ ਮੇਰੀ ਮਾਂ ਹੈ।
ਪਵਨ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਮਲਕੀਤੋ ਬੋਲੀ,” ਮੈਂ ਹਮੇਸ਼ਾ ਤੇਰੇ ਨਾਲ ਸੋਤੇਲੀ ਮਾਂ ਵਾਲਾ ਰਿਸ਼ਤਾ ਨਿਭਾਇਆ ਹੈ। ਮੈਂ ਮੋਹਨ ਤੇ ਤੇਰੇ ਵਿੱਚ ਹਮੇਸ਼ਾ ਵਿਤਕਰਾ ਕੀਤਾ ਹੈ। ਤੈਨੂੰ ਖਾਣ-ਪੀਣ, ਨਵੇ ਕੱਪੜਿਆ ਅਤੇ ਮਾਂ ਦੇ ਪਿਆਰ ਤੋਂ ਵਾਂਝਾ ਰੱਖਿਆ ਹੈ। ਪਰ ਤੂੰ ਹਮੇਸ਼ਾ ਮੇਰੀ ਸੇਵਾ ਕੀਤੀ ਹੈ। ਮੈਂ ਮਾਂ ਹੋ ਕੇ ਤੇਰੇ ਨਾਲ ਵਿਤਕਰਾ ਕਰਦੀ ਰਹੀ। ਪਰ ਤੂੰ ਵਿਤਕਰਾ ਦਾ ਕਦੀ ਵਿਰੋਧ ਨਹੀਂ ਕੀਤਾ ਅਤੇ ਹਮੇਸ਼ਾ ਮੇਰਾ ਸਤਿਕਾਰ ਕੀਤਾ।
ਮੈਂ ਰੱਬ ਅੱਗੇ ਬੇਨਤੀ ਕਰਦੀ ਹਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly