ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖੋ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਅੱਜ ਕੱਲ ਬੱਚਿਆਂ ਵਿੱਚ ਅਨੁਸ਼ਾਸਨਹੀਣਤਾ ਬਹੁਤ ਵੱਧਦੀ ਜਾ ਰਹੀ ਹੈ। ਆਧੁਨਿਕ ਵਾਤਾਵਰਣ ਤੇ ਮੀਡੀਆ ਦੇ ਖੁੱਲੇ ਪਣ ਕਾਰਨ ਬੱਚਿਆਂ ਵਿੱਚ ਅਨੁਸ਼ਾਸਨਹੀਣਤਾ ਵੱਧਦੀ ਜਾ ਰਹੀ ਹੈ।ਇਸ ਵਾਧੇ ਦਾ ਕਾਰਨ ਹੈ ਇਸ ਤੋਂ ਇਲਾਵਾ ਹੋਰ ਵੀ ਕਾਰਨ ਹੈ , ਜੋ ਬੱਚਿਆਂ ਨੂੰ ਅਨੁਸ਼ਾਸਨ ਬਣਾਉਣ ਵਿੱਚ ਸਹਾਇਕ ਹੁੰਦੇ ਹਨ। ਇਕ ਤਾਂ ਸੱਚ ਹੈ ਕਿ ਬੱਚਿਆਂ ਦੀ ਪਹਿਲੀ ਪਾਠਸ਼ਾਲਾ ਉਸਦਾ ਘਰ ਅਤੇ ਪਹਿਲਾ ਗੁਰੂ ਉਸਦੀ ਮਾਂ ਹੁੰਦੀ ਹੈ। ਅੱਜ ਕੱਲ੍ਹ ਦੇਖਣ ਵਿੱਚ ਆਉਂਦਾ ਹੈ, ਕਿ ਕਿਤੇ ਕਿਤੇ ਮਾਤਾ ਪਿਤਾ ਬੱਚਿਆਂ ਨੂੰ ਅਨੁਸ਼ਾਸਿਤ ਕਰਨ ਵਿੱਚ ਸਫਲ ਹੋ ਜਾਂਦੇ ਹਨ ।ਸ਼ਾਇਦ ਦੂਜੇ ਕਾਰਨ ਬੱਚਿਆਂ ਦੇ ਵੀ ਹੁੰਦੇ ਹਨ।ਅਸੀਂ ਮਾਤਾ ਪਿਤਾ ਤੇ ਅਧਿਆਪਕ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਘਰ ਵਿੱਚ ਜੋ ਵੀ ਨਿਯਮ ਆਦਿ ਬਨਣ ਉਹ ਮਾਤਾ ਪਿਤਾ ਮਿਲ ਕਰ ਬਣਾਉਣ ਅਤੇ ਉਹ ਖ਼ੁਦ ਵੀ ਉਹਨਾਂ ਨਿਯਮਾਂ ਦਾ ਪਾਲਣ ਕਰਨ ਤੇ ਉਹਨਾਂ ਦਾ ਆਦਰ ਕਰਨ। ਜੋ ਤੁਸੀਂ ਬੱਚਿਆਂ ਵਿੱਚ ਪਾਉਣਾ ਚਾਹੁੰਦੇ ਹੋ ਜਿਵੇਂ ਘੱਟ ਬੋਲਣਾ ,ਰਾਤ ਨੂੰ ਬੁਰਸ਼ ਕਰਨ, ਸੌਣ ਪਹਿਲਾਂ ਮੂੰਹ ਹੱਥ ਧੋਣਾ, ਜ਼ਿਆਦਾ ਟੀਵੀ ਨਾ ਦੇਖਣ, ਲੇਟ ਕੇ ਨਾ ਪੜ੍ਹਨਾ, ਮੋਬਾਇਲ ਜ਼ਿਆਦਾ ਨਾ ਵੇਖਣਾ ਵੀ ਅਮਲ ਵਿੱਚ ਲਿਆਓ। ਬੱਚੇ ਜੋ ਦੇਖਦੇ ਹਨ ਉਸ ਦੀ ਨਕਲ ਕਰਦੇ ਹਨ। ਬੱਚਿਆਂ ਨੂੰ ਸ਼ੁਰੂ ਤੋਂ ਹੀ ਸਮਾਂ ਪ੍ਰਬੰਧਨ ਦੀ ਆਦਤ ਸਿਖਾਓ ।ਜਿਵੇਂ ਸਮੇਂ ਤੇ ਖਾਣਾ, ਟੀਵੀ ਦੇਖਣਾ, ਖੇਡਣਾ, ਪੜ੍ਹਨਾ ,ਤੇ ਸਮੇਂ ਤੇ ਸੌਣਾ, ਸਮੇਂ ਤੇ ਉੱਠਣ ਜੀ ਆਦਤ ਵੀ ਉਹਨਾਂ ਨੂੰ ਬਚਪਨ ਵਿੱਚ ਪਾ ਦਿਓ।
ਜਦੋਂ ਬੱਚਾ ਗਲਤ ਭਾਸ਼ਾ ਬੋਲੇ ਤਾਂ ਉਸ ਨੂੰ ਆਖ ਦਿਓ ਕਿ ਇਹ ਗਲਤ ਹੈ, ਤਾਂ ਕਿ ਬੱਚਾ ਸਮਝ ਜਾਵੇ ਤੇ ਬਾਅਦ ਵਿੱਚ ਗਲਤ ਭਾਸ਼ਾ ਦੀ ਵਰਤੋਂ ਨਾ ਕਰੇ। ਬਚਪਨ ਤੋਂ ਹੀ ਬੱਚਿਆਂ ਨੂੰ ਕੁਝ ਸ੍ਰਿਸ਼ਟਾਚਾਰ ਦੀਆਂ ਗੱਲਾਂ ਬੱਚਿਆਂ ਨੂੰ ਸਿਖਾਓ ।ਜਿਵੇਂ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਕਰਨਾ, ਘਰ ਆਏ ਮਹਿਮਾਨਾਂ ਦਾ ਸਵਾਗਤ ਕਰਨਾ, ਖਾਂਦੇ ਸਮੇਂ ਆਵਾਜ਼ ਨਾ ਕਰਨਾ, ਐਕੂਜਕਿਊਜ਼ ਮੀ ,ਪਲੀਜ ਥਿੰਕ ਯੂ,  ਯੂ ਆਰ ਵੈਲਕਮ, ਆਦਿ ,ਛੋਟਿਆਂ ਨਾਲ ਪਿਆਰ ਨਾਲ ਗੱਲਾਂ ਕਰਨੀਆਂ, ਉੱਚੀ ਆਵਾਜ਼ ਵਿੱਚ ਨਾ ਬੋਲਣ, ਤੇ ਬਾਣੀ ਵਿੱਚ ਮਿਠਾਸ ਲਿਆਉਣਾ, ਬਚਪਨ ਤੋਂ ਹੀ ਬੱਚਿਆਂ ਨੂੰ ਜੁੱਤੀਆਂ ਚੱਪਲਾਂ, ਕੱਪੜੇ ,ਕੰਘੀ, ਟੂਥਬੁਰਛ ਬੁਰਸ਼ , ਖਿਡਾਉਣੇ ‘ਤੇ ਕਿਤਾਬਾਂ ਆਦਿ ਨੂੰ ਠੀਕ ਜਗ੍ਹਾ ‘ਤੇ ਰੱਖਣਾ ਸਿਖਾਓ।
ਮਾਤਾ ਪਿਤਾ ਜੋ ਵੀ ਨਿਯਮ ਬਣਾਉਣ ਉਹ ਬੱਚਿਆਂ ਦੀ ਉਮਰ ਮੁਤਾਬਿਕ ਹੀ ਬਣਾਉਣ ।ਮਾਤਾ ਪਿਤਾ ਤਾਨਾਸ਼ਾਹ ਬਨਣ ਦੀ ਬਜਾਏ ਉਹਨਾਂ ਦੇ ਚੰਗੇ ਮਾਰਗ ਦਰਸ਼ਕ ਤੇ ਮਿੱਤਰ ਬਨਣ। ਨਿਯਮ ਇਹੋ ਜਿਹੇ ਹੋਣ ਜੋ ਬੱਚਿਆਂ ਨੂੰ ਪਾਲਣਾ ਕਰਨ ਵਿੱਚ ਬੋਝ ਨਾਲ ਲੱਗ ਕੇ ਸਹਿਜ ਲੱਗਣ। ਨਿਯਮਾਂ ਵਿੱਚ ਵਿਵਹਾਰਕਤਾ ਤੇ ਲਕੀਲਾਪਣ ਹੋਣਾ ਚਾਹੀਦਾ ਹੈ। ਛੁੱਟੀ ਦੇ ਦਿਨ ਬੱਚਿਆਂ ਨੂੰ ਥੋੜ੍ਹੀ ਜ਼ਿਆਦਾ ਛੋਟ ਜਿਵੇਂ ਥੋੜੀ ਦੇਰ ਨਾਲ ਉੱਠਣਾ, ਟੀਵੀ ਦੇਖਣਾ, ਤੇ ਖੇਡਣ ਮੋਬਾਇਲ ਦੇਖਣਾ ਆਦਿ ਦਿਓ । ਹਫ਼ਤੇ ਵਿੱਚ ਕੀਤੇ ਗਏ ਉਹਨਾਂ ਦੇ ਵਧੀਆ ਕੰਮਾਂ ਦਾ ਮੁਲਾਂਕਣ ਕਰੋ ,ਅਤੇ ਗੋਦੀ ਵਿੱਚ ਬਿਠਾ ਕੇ ਜਾਂ ਨੇੜੇ ਬਿਠਾ ਕੇ ਉਹਨਾਂ ਨੂੰ ਪਿਆਰ ਕਰੋ। ਗਲਤ ਆਦਤਾਂ ਲਈ ਉਹਨਾਂ ਨੂੰ ਸਮਝਾਓ ।ਜਿਆਦਾ ਝਿੜਕਾ ਨਾ ਮਾਰੋ। ਬੱਚਿਆਂ ਦੇ ਸਾਹਮਣੇ ਦੂਜੇ ਬੱਚਿਆਂ ਨਾਲ ਉਹਨਾਂ ਦੀ ਤੁਲਨਾ ਨਾ ਕਰੋ ।ਇਹੋ ਜਿਹੀਆਂ ਗੱਲਾਂ ਨਾਲ ਬੱਚਿਆਂ ਵਿੱਚ ਹੀਣ ਭਾਵਨਾ ਪੈਦਾ ਹੋ ਸਕਦੀ ਹੈ ।ਬੱਚਿਆਂ ਨੂੰ ਕਦੇ ਵੀ ਦੂਜਿਆਂ ਸਾਹਮਣੇ ਝਿੜਕਾ ਨਾ ਮਾਰੋ। ਇਸ ਤਰ੍ਹਾਂ ਕਰਨ ਨਾਲ ਵੀ ਬੱਚੇ ਜਿੱਦੀ ਹੋ ਜਾਂਦੇ ਹਨ ,ਅਤੇ ਜਿਆਦਾ ਪਰੇਸ਼ਾਨ ਕਰਦੇ ਹਨ। ਬੱਚਿਆਂ ਅੱਗੇ ਨਿਯਮਾਂ ਦੀ ਪਾਲਣਾਂ ਲਈ ਕੋਈ ਸ਼ਰਤ ਨਾ ਰੱਖੋ ਨਹੀਂ, ਤਾਂ ਬੱਚੇ ਵੀ ਆਪਣੀ ਗੱਲ ਮਨਵਾਉਣ ਲਈ ਤੁਹਾਡੇ ਸਾਹਮਣੇ ਸ਼ਰਤਾਂ ਰੱਖਣਗੇ ।ਬੱਚੇ ਜਦੋਂ ਵੀ ਨਿਯਮਾਂ ਦੀ ਉਲੰਘਣਾ ਕਰਨ ਉਹਨਾਂ ਨੂੰ ਸਜ਼ਾ ਦਿਓ, ਪਰ ਇੱਕ ਸੀਮਾ ਵਿੱਚ ਰਹਿਕੇ ,ਜਿਆਦਾ ਸਜ਼ਾ ਬੱਚੇ ਨੂੰ ਢੀਠ ਬਣਾ ਦਿੰਦੀ ਹੈ। ਇਸ ਗੱਲ ਦਾ ਧਿਆਨ ਰੱਖੋ ਜੇ ਬੱਚੇ ਘਰ ਗੰਦਾ ਕਰਦੇ ਹਨ, ਤਾਂ ਉਹਨਾਂ ਨੂੰ ਸਾਫ਼ ਕਰਨ ਦਾ ਤਰੀਕਾ ਸਮਝਾ ਕੇ ਉਹਨਾਂ ਕੋਲੋਂ ਗੰਦਗੀ ਸਾਫ਼ ਕਰਾਓ ।ਕਦੀ ਕਦੀ ਉਹਨਾਂ ਦੀ ਮੱਦਦ ਵੀ ਕਰੋ। ਇਸ ਸੀਮਤ ਉਮਰ ਦੇ ਬਾਅਦ ਜਦੋਂ ਬੱਚੇ ਸਕੂਲ ਜਾਂਦੇ ਹਨ, ਤਾਂ ਅਧਿਆਪਕ ਅਤੇ ਸਕੂਲ ਦਾ ਵਾਤਾਵਰਣ ਵੀ ਬੱਚਿਆਂ ਨੂੰ ਅਨੁਸ਼ਾਸਿਤ ਬਣਾਉਣ ਵਿੱਚ ਮਦਦ ਕਰਦਾ ਹੈ। ਅਧਿਆਪਕ ਨੂੰ ਚਾਹੀਦਾ ਹੈ, ਕਿ ਉਹ ਜਮਾਤ ਵਿੱਚ ਵਿਦਿਆਰਥੀਆਂ ਦੇ ਨਾਲ ਇਹੋ ਜਿਹਾ ਵਤੀਰਾ ਰੱਖਣ ਕਿ ਬੱਚਿਆਂ ਨੂੰ ਕੀ ਸਹੀ  ਤੇ ਕੀ ਗਲਤ ਇਸਦਾ ਪਾਠ ਪੜਾਉਣ। ਇਸ ਨਾਲ ਬੱਚੇ ਅਨੁਸ਼ਾਸਨ ਵਿੱਚ ਰਹਿਣਗੇ ਅਤੇ ਤੁਹਾਡਾ ਸਿਰ ਵੀ ਮਾਣ ਨਾਲ ਉੱਚਾ ਹੋਵੇਗਾ। ਇਸ ਤਰ੍ਹਾਂ ਅਸੀਂ ਬੱਚਿਆਂ ਨੂੰ ਚੰਗੀ ਲੀਹ ਤੇ ਲਿਆ ਸਕਦੇ ਹਾਂ ਤੇ ਜ਼ਿੰਦਗੀ ਵਿੱਚ ਸਫ਼ਲ ਬਣਾ ਸਕਦੇ ਹਾਂ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। 
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦੋਸਤੋ….
Next articleਸਰਪੰਚੀ ਦੀਆਂ ਚੋਣਾਂ ਅਤੇ ਸਾਡੇ ਫਰਜ਼