*ਕੁਦਰਤ ਦੀ ਤਬਾਹੀ*

ਗੁਰਚਰਨ ਸਿੰਘ ਧੰਜੂ

(ਸਮਾਜ ਵੀਕਲੀ)

ਕੁਦਰਤ ਤੋਂ ਡਰ ਬੰਦਿਆ
ਦੇਖ ਪਲਾਂ ਚ ਤਬਾਹੀ ਮਚਾ ਤੀ
ਕਿਸੇ ਦਾ ਜੋਰ ਨਹੀਓਂ ਚਲਦਾ
ਸਭ ਨੇਂ ਵਾਹ ਪੂਰੀ ਵਾ ਲਾ ਤੀ
ਏਥੇ ਸਵੇਰ ਦਾ ਪਤਾ ਨਹੀਂ
ਰਾਤੀ ਗੂੜੀ ਨੀਦੇਂ ਸੁੱਤੇ
ਪਾਣੀ ਘਰਾਂ ਚ ਆਣ ਵੜਿਆ
ਵੇਖਿਆ ਸਵੇਰੇ ਜਦੋ ਸੀ ਉਠੇ
ਚੜ ਉਪਰਲੀ ਮੰਜਿਲ ਗਏ
ਹਫੜਾ ਦਫੜੀ ਸਾਰੇ  ਪਾ ਤੀ
ਕੁਦਰਤ ਤੋਂ ਡਰ ਬੰਦਿਆਂ
ਦੇਖ ਪਲਾਂ ਚ ਤਬਾਹੀ ਮਚਾ ਤੀ
ਖਰੜ ਫਤਿਹਗੜ ਪਟਿਆਲਾ
ਪਾਣੀ ਪੂਰੀ ਤਬਾਹੀ ਮਚਾਈ
ਘੱਗਰ ਚੜ ਗਿਆ ਪੂਰਾ
ਚਾਰ ਚੁਫੇਰੇ  ਮੱਚੀ ਦੁਹਾਈ
ਬੰਨ ਕਈ ਥਾਵਾਂ ਤੋਂ ਟੱਟ ਗਿਆ
ਅੱਸੀ ਫੁੱਟ ਤੀਕ ਪਾੜ ਪਾ ਤੀ
ਕੁਦਰਤ ਤੋਂ ਡਰ ਬੰਦਿਆ
ਦੇਖ ਪਲਾਂ ਚ ਤਬਾਹੀ ਮਚਾ ਤੀ
ਸਤਲੁਜ ਦੀਆਂ ਖਬਰਾਂ ਆਉਦੀਆਂ ਨੇਂ
ਸਾਹਕੋਟ ਲੋਈਆਂ ਚ ਪਾਣੀ ਭਰਗਿਆ
ਮਾਲ ਡੰਗਰ ਕਾਰਾਂ ਟਰੈਕਟਰ ਰੁੜ ਗਏ
ਓਹਦੀ ਕੀਤੀ ਅੱਗੇ ਮਨੁੱਖ ਅੱਜ ਹਰ ਗਿਆ
ਝੋਨਾ ਡੋਬਿਆ ਸਾਰਾ ਸੀ
ਕਿਸਾਨ ਦੀ ਕੀਤੀ ਕਤਰੀ ਓਥੇ ਧਰਾ ਤੀ
ਕੁਦਰਤ ਤੋਂ ਡਰ ਬੰਦਿਆਂ
ਦੇਖ ਪਲਾਂ ਚ ਤਬਾਹੀ ਮਚਾ ਤੀ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਤਲੁਜ ਦਰਿਆ ਵੱਲੋਂ ਮਚਾਈ ਤਬਾਹੀ ’ਤੇ ਪੰਜਾਬੀਆਂ ਨੇ ਲਾਈ ਮਰਹਮ
Next articleਗੀਤ