ਗੰਧਲੀ ਸਿਆਸਤ

ਮਨਦੀਪ ਗਿੱਲ ਧੜਾਕ

(ਸਮਾਜ ਵੀਕਲੀ)

ਗੰਧਲੀ ਸਿਆਸਤ ਤੇ ਮੌਕਾਪ੍ਰਸਤ ਨਾਲ ਭਰਿਆਂ ਹੈ ਚਾਰ ਚੁਫ਼ੇਰਾ।
ਸੰਭਲੋ ਤੇ ਹੋਸ਼ ਕਰੋ ਨਹੀਂ ਤਾ ਚਾਨਣ ਨੂੰ ਖਾ ਜਾਵੇਂਗਾ ਘੁੱਪ ਹਨ੍ਹੇਰਾ।

ਲੱਗ ਜਾਂਦੀ ਨਜ਼ਰ ਛੇਤੀ ਜਾਂ ਕਹਿ ਲਵੋ ਪੰਜਾਬ ਦੀ ਤਕਦੀਰ ਮਾੜੀ,
ਆਪਣੇ ਹੀ ਖੁਸ਼ ਹੁੰਦੇ ਯਾਰੋ ਵੇਖ – ਵੇਖ ਕੇ ਆਪਣਿਆਂ ਦੀਆਂ ਲੇਰਾਂ।

ਇਹ ਇਤਿਹਾਸ ਦੀ ਖ਼ੂਬੀ ਹੈ ਜਾ ਫਿਰ ਮਾੜੀ ਆਦਤ ਕਹਿ ਲਵੋ,
ਦੁਹਰਾਅ ਜਾਂਦਾ ਹੈ ਇਹ ਖ਼ੁਦ ਨੂੰ ਇਥੇ ਚਲੇ ਨਾ ਜੋਰ ਤੇਰਾ ਮੇਰਾ।

ਬੜੇ ਉਤਾਰ – ਚੜ੍ਹਾਅ ਆਏ ਯਾਰੋ ਪੰਜਾਬ ਹੁਣ ਟੋਟੇ-ਟੋਟੇ ਹੋਇਆ,
ਇੱਕ ਸਮਾਂ ਸੀ ਉਹ ਵੀ ਯਾਰਾਂ ਇਸ ਦਾ ਕਾਬੁਲ ਤੱਕ ਸੀ ਘੇਰਾ।

ਸੱਚ ਦੀ ਅਵਾਜ਼ ਸੁਣੇ ਕੋਈ- ਕੋਈ, ਕੂੜ ਬਣਿਆ ਫਿਰੇ ਪ੍ਰਧਾਨ,
ਸੁਤੀਆਂ ਰੂਹਾਂ ਜਗਾਉਣ ਵਾਲੇ ਨੇ ਗਿੱਲ ਪਾਉਣਾ ਕਦੋਂ ਹੈ ਫੇਰਾ।

ਭਲਾ ਪਾਣੀ ਕਦੋਂ ਵੱਖ ਹੋਇਆ ਹੈ, ਜੇਕਰ ਕੋਈ ਮਾਰੀ ਜਾਵੇ ਡਾਂਗਾਂ,
ਨਾਹੀ ਲਗਿਆ ਮਨਦੀਪ ਕਦੇ ਵੀ ਦਿਲ ਦੇ ਰਿਸ਼ਤਿਆਂ ਤੇ ਪਹਿਰਾ।

ਮਨਦੀਪ ਗਿੱਲ ਧੜਾਕ
9988111134

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾਬੱਸੀ ਮਿਉਂਸੀਪਲ ਸੈਣੀ ਭਵਨ ’ਤੇ ਨਗਰ ਕੌਂਸਲ ਦਾ ਦਫ਼ਤਰ ਬਣਾਏ ਜਾਣ ਬਾਅਦ , ਸਮਾਗਮ ਨਾ ਹੋਣ ਕਾਰਨ ਲੋਕਾਂ ’ਚ ਰੋਸ
Next articleਉੱਘੇ ਸ਼ਾਇਰ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਪ੍ਰਦਾਨ