ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

(ਸਮਾਜ ਵੀਕਲੀ)– ਨੰਬਰਦਾਰ ਯੂਨੀਅਨ ਨੰਬਰਦਾਰਾ ਦੀਆਂ ਮੰਗਾਂ ਸਰਕਾਰ ਤੋਂ ਮਨਵਾਉਣ ਲਈ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਦੇ ਪ੍ਰਧਾਨ ਸ੍ਰ ਤਰਲੋਚਨ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜਦੋਜਹਿਦ ਕਰ ਰਹੀ ਹੈ , ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਐਕਟਿੰਗ ਪ੍ਰਧਾਨ ਸ੍ਰ ਕੁਲਵੰਤ ਸਿੰਘ ਝਾਮਪੁਰ , ਜਰਨਲ ਸਕੱਤਰ ਸ੍ਰ ਹਰਬੰਸ ਸਿੰਘ ਇਸਰਹੇਲ ਅਤੇ ਸ਼੍ਰ ਰਣ ਸਿੰਘ ਮਹਿਲਾਂ , ਸੀਨੀਅਰ ਮੀਤ ਪ੍ਰਧਾਨ ਸ੍ਰ ਜਰਨੈਲ ਸਿੰਘ ਝਰਮੜੀ ਲੁਧਿਆਣਾ ਦੇ ਪ੍ਰਧਾਨ ਸ੍ਰ ਪਿਆਰਾ ਸਿੰਘ ਦੇਹੜਕਾ , ਗੁਰਦੀਪ ਸਿੰਘ ਮੋਰੀਡਾ ਅਤੇ ਪੰਜਾਬ ਬਾਡੀ ਦੇ ਜੁਮੇਵਾਰ ਸਾਥੀਆਂ ਨੂੰ ਨਾਲ ਲੈਕੇ ਪੰਜਾਬ ਦੇ ਗਿਆਰਾਂ ਕੈਬਨਿਟ ਮੰਤਰੀ, ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰ ਨਵਜੋਤ ਸਿੰਘ ਸਿੱਧੂ ਜੀ ਨੂੰ ਮਿਲਣ ਤੋਂ ਬਾਅਦ ਡਾ ਮਨੋਹਰ ਸਿੰਘ ਜੀ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਜੀ ਨੂੰ ਤਿੰਨ ਵਾਰ ਮਿਲ ਕੇ ਉਨ੍ਹਾਂ ਨੂੰ ਨੰਬਰਦਾਰਾ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਕੇ ਮੰਗਾਂ ਮੰਨਣ ਤੇ ਜ਼ੋਰ ਦਿੱਤਾ ਚੰਨੀ ਸਾਹਿਬ ਨੇ ਪੂਰਾ ਵਿਸ਼ਵਾਸ ਵੀ ਦਿਵਾਇਆ ਸੀ ਕਿ ਸਰਵਰਾ ਬਣੇਂ ਨੰਬਰਦਾਰ ਦੇ ਬੇਟੇ ਨੂੰ ਨੰਬਰਦਾਰ ਬਣਾਉਣ ਵਾਰੇ ਨਵਾਂ ਕਾਨੂੰਨ ਬਣਾ ਦਿੱਤਾ ਜਾਵਗਾ ਅਤੇ ਸਰਵਰਾ ਦੀ ਮਿਆਦ ਦੀ ਹੱਦ ਖ਼ਤਮ ਕੀਤੀ ਜਾਵੇਗੀ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇਗਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਉਸ ਤੋਂ ਬਾਅਦ ਕੈਬਨਿਟ ਦੀਆਂ ਕੲੀ ਮੀਟਿੰਗਾਂ ਹੋ ਚੁਕੀਆਂ ਹਨ ਪਰ ਨੰਬਰਦਾਰਾ ਦੀ ਕੋਈ ਵੀ ਮੰਗ ਅਜ਼ੇ ਤੱਕ ਨਹੀਂ ਮੰਨੀ ਜਿਸ ਦਾ ਸਰਕਾਰ ਪ੍ਰਤੀ ਪੰਜਾਬ ਦੇ ਸਮੁੱਚੇ ਨੰਬਰਦਾਰਾ ਵਿਚ ਭਾਰੀ ਰੋਸ ਹੈ । ਸੁਬੇ ਦੇ ਜਰਨਲ ਸਕੱਤਰ ਸ੍ਰ ਰਣ ਸਿੰਘ ਮਹਿਲਾਂ ਨੇ ਕਾਂਗਰਸ ਦੀ ਚੰਨੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਨੰਬਰਦਾਰਾ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਵੱਡੀ ਪੱਧਰ ਉੱਤੇ ਭੁਗਤਣਾ ਪੈ ਸਕਦਾ ਹੈ , ਉਨ੍ਹਾਂ ਪੰਜਾਬ ਦੇ ਸਮੁੱਚੇ ਨੰਬਰਦਾਰਾ ਨੂੰ ਵੀ ਕਿਹਾ ਆਉ ਆਪਾਂ ਸਾਰੇ ਇੱਕ ਮੰਚ ਤੇਇਕੱਠੇ ਹੋ ਇੱਕ ਜ਼ਬਰਦਸਤ ਸਘੰਰਸ਼ ਵਿਢੀਏ ਅਤੇ ਸਰਕਾਰ ਨੂੰ ਨੰਬਰਦਾਰਾ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਦੇਈਏ ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਕੁੰਭ ਦਾ ਮੇਲਾ”
Next articleਕਿਸਾਨੀ ਅੰਦੋਲਨ ਦੀ ਜਿੱਤ ਦੀ ਖੁਸ਼ੀ ’ਚ ਅੱਪਰਾ ’ਚ ਪੀਜ਼ਿਆਂ ਦਾ ਲੰਗਰ ਲਗਾਇਆ