(ਸਮਾਜ ਵੀਕਲੀ)
ਅੜਬ ਸੁਭਾਅ ਦਾ ਹੋਣਾ ਚਾਹੀਦਾ
ਇੱਕ ਨਾਂ ਇੱਕ ਘਰ ਵਿੱਚ ਬੰਦਾ
ਛਾਤਰ ਸਾਰੀ ਦੁਨੀਆਂ ਹੋ ਗਈ
ਭਲਮਾਣਸੀ ਦਾ ਨਈ ਜ਼ਮਾਨਾ
ਚੱਤਰ ਚਲਾਕੀ ਕਰਨ ਵਾਲੇ ਦਾ
ਹਰ ਕੋਈ ਹੋਇਆ ਦਿਵਾਨਾ
ਆਮ ਬੰਦੇ ਦੀ ਬੂਕਤ ਹੈ ਨਹੀਂ
ਗਲ ਪੈ ਜਾਂਦਾ ਫੰਦਾ
ਅੜਬ ਸੁਭਾਅ ਦਾ ਹੋਣਾ ਚਾਹੀਦਾ
ਇੱਕ ਨਾਂ ਇੱਕ ਘਰ ਵਿੱਚ ਬੰਦਾ
ਮਾੜੇ ਬੰਦੇ ਦੀ ਗੱਲ ਸੱਚੀ, ਝੂਠੀ
ਲਗਦੀ ਹੋਰਾਂ ਨੂੰ
ਸਾਧਾਂ ਦੇ ਲਈ ਜ਼ਿੰਦਰੇ ਲੱਗਦੇ
ਖੁੱਲ ਮਿਲਦੀ ਆ ਚੋਰਾਂ ਨੂੰ
ਬਿਨਾਂ ਕਸੂਰ ਤੋ ਹੋ ਇੱਕਠੇ ਢਾਹ
ਜਾਂਦੇ ਆ ਕੱਧਾ
ਅੜਬ ਸੁਭਾਅ ਦਾ ਹੋਣਾ ਚਾਹੀਦਾ
ਇੱਕ ਨਾਂ ਇੱਕ ਘਰ ਵਿੱਚ ਬੰਦਾ
ਗੁਰਮੀਤ ਡੁਮਾਣੇ ਵਾਲਿਆ ਤੂੰ
ਪੱਕਾ ਮਨ ਬਣਾਲਾ
ਅੱਜ ਤੋਂ ਕਿਸੇ ਦੀ ਗੱਲ ਨਹੀਂ ਸਹਿਣੀ
ਗੱਲ ਯੇਨ ਵਿਚ ਪਾ ਲਾ
ਹਰ ਇੱਕ ਨਾਲ ਤੂੰ ਟੇਡਾ ਬੋਲਣਾ
ਜੇ ਕਰਨਾ ਖੁਲਕੇ ਧੰਦਾਂ
ਅੜਬ ਸੁਭਾਅ ਦਾ ਹੋਣਾ ਚਾਹੀਦਾ
ਇੱਕ ਨਾਂ ਇੱਕ ਘਰ ਵਿੱਚ ਬੰਦਾ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ