ਵੱਖ ਵੱਖ ਵਾਰਡਾ ਦੀ ਹੋਈ ਵਾਰਡਬੰਦੀ ਨੂੰ ਜਲਦ ਤੋਂ ਜਲਦ ਸੁਧਾਰਿਆ ਜਾਵੇ :- ਸੋਨੀ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ ਗੜ੍ਹਸ਼ੰਕਰ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦੇ ਹੋਏ ਇਸ ਮਸਲੇ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਗੜ੍ਹਸ਼ੰਕਰ ਵਿੱਚ ਦੋਹਰੀ ਵਾਰਡਬੰਦੀ ਸ਼ਹਿਰ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਉਹਨਾ ਪ੍ਰੈਸ ਨਾਲ ਗੱਲਬਾਤ  ਕਰਦਿਆਂ ਕਿਹਾ ਕਿ ਗੜ੍ਹਸ਼ੰਕਰ  ਵਿਚ ਨਗਰ ਕੌਂਸਲ ਵਲੋਂ ਜੋ ਪਿਛਲੇ ਇਕ ਦਹਾਕੇ ਤੋਂ ਵਾਰਡਬੰਦੀ ਕੀਤੀ ਹੋਈ ਹੈ, ਉਹ ਬਹੁਤ ਹੀ ਦੁਵਿਧਾ ਵਾਲੀ ਹੈ, ਜਿਸ ਵੱਲ ਨਾ  ਹੀ ਕਿਸੇ ਵਿਧਾਇਕ ਨੇ ਹੀ ਧਿਆਨ ਦਿੱਤਾ ਨਾ ਹੀ ਕਿਸੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾ ਕਿਹਾ ਕਿ ਇਥੇ ਦੋਹਰੀ ਵਾਰਡਬੰਦੀ ਬਣੀ ਹੋਈ ਹੈ।ਜੇਕਰ ਕਾਗਜ ਪੱਤਰ ਤੇ ਸਨਾਖਤੀ ਕਾਗਜਾਂ ਅਨੁਸਾਰ ਹਰ ਇਕ ਵਾਰਡ ਅਲੱਗ ਵਾਰਡ ਨੰਬਰ ਲਿਖਿਆ ਜਾਂਦਾ ਹੈ ਅਤੇ ਜਦੋਂ ਵੋਟਾਂ  ਆਉਂਦੀਆਂ ਹਨ ਤਾਂ ਓਹੀ ਵਾਰਡ ਦਾ ਨੰਬਰ ਬਦਲ ਕੇ ਹੋਰ ਹੋ ਜਾਂਦਾ ਹੈ। ਉਹਨਾ ਕਿਹਾ ਕਿ ਅਸੀਂ ਆਪਣੇ ਵਾਰਡ ਦੀ ਗੱਲ ਕਰ ਲੈਂਦੇ ਹਾਂ ਤਾਂ,ਸਾਡਾ ਵਾਰਡ ਚਿੱਠੀ ਪੱਤਰ ਲਈ ਇਹ ਵਾਰਡ ਨੰਬਰ ਦੋ ਦਰਸਾਇਆ ਜਾਂਦਾ ਹੈ ਆਧਾਰ ਕਾਰਡ ਤੇ ਵੀ ਇਹ ਵਾਰਡ ਨੰਬਰ ਦੋ ਹੀ ਹੈ ਪਰ ਜਦੋਂ ਨਗਰ ਕੌਂਸਲ ਦੀਆਂ ਵੋਟਾਂ  ਆਉਂਦੀਆਂ  ਹਨ ਇਹ ਵਾਰਡ ਬਦਲ ਕੇ ਵਾਰਡ ਨੰਬਰ ਬਾਰਾਂ ਹੋ ਜਾਂਦਾ ਹੈ। ਇਹੀ ਹਾਲ ਪੂਰੇ ਸ਼ਹਿਰ ਦੇ ਸਾਰੇ ਦੇ ਸਾਰੇ  ਵਾਰਡਾਂ ਦਾ ਇਹੀ ਹਾਲ ਹੈ। ਜਦੋਂ ਕਿਸੇ ਵਿਅਕਤੀ ਦੀ ਕੋਈ ਇਨਕੁਆਰੀ ਜਾ ਦਫ਼ਤਰੀ ਚਿੱਠੀ ਪੱਤਰ ਆਉਂਦਾ ਹੈ ਤਾਂ ਉਸ ਵੇਲੇ ਬਹੁਤ ਹੀ ਪ੍ਰੇਸ਼ਾਨੀ ਵਾਲੇ ਹਾਲਾਤ ਬਣ ਜਾਂਦੇ ਹਨ। ਸ਼ਹਿਰ ਵਾਸੀਆਂ ਦੀ ਇਸ ਦੁਵਿਧਾ ਨੂੰ ਦੇਖਦੇ ਹੋਏ ਉਹਨਾ ਕਿਹਾ ਕਿ ਇਸ ਸਮੱਸਿਆ ਨੂੰ ਗੰਭੀਰਤਾਂ ਨਾਲ ਦੇਖਦੇ ਹੋਏ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਇਸ ਪ੍ਰੈੱਸ ਨੋਟ ਰਾਹੀਂ ਮੰਗ ਕਰਦੀ ਹੈ ਕਿ ਨਗਰ ਕੌਂਸਲ ਪ੍ਰਸ਼ਾਂਸ਼ਨ ਵਾਰਡਬੰਦੀ ਵਿਚ ਸੁਧਾਰ ਕਰਦੇ ਹੋਏ ਮੁਹੱਲਾ ਵਾਸੀਆਂ ਦੇ ਆਧਾਰ ਕਾਰਡਾਂ ਦੇ ਅਨੁਸਾਰ ਵਾਰਡਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਪ੍ਰਵਾਸੀ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਵਿਰਾਸਤ ਨੂੰ ਬਹੁਤ ਵੱਡੇ ਪੱਧਰ ਤੇ ਨੁਕਸਾਨ ਪਹੁੰਚਾ ਰਹੇ ਹਨ : ਬੇਗਮਪੁਰਾ ਟਾਈਗਰ ਫੋਰਸ
Next articleਗ਼ਜ਼ਲ