ਵਖਰੇਂਵੇ ਤੇ ਧਮਕੀਆਂ

(ਸਮਾਜ ਵੀਕਲੀ)

ਧਰਮ ਜਾਤ ਗੋਤ ਕਬੀਲਿਆਂ ਦੇ ਵਖਰੇਵਿਆਂ ‘ਚ,
ਡੇਰਿਆਂ ਵਾਲਿਆਂ ਦੀਆਂ ਧਮਕੀਆਂ ਹੋਣ ਬੰਦ ।
ਆਮ ਸਧਾਰਨ ਪਬਲਿਕ ਹੁੰਦੀ ਭੋਲੀ ਭਾਲੀ,
ਬਹੁਗਿਣਤੀ ਧਮਕਾਉਣ ਵਾਲੇ ਚੜ੍ਹਾ ਨਾ ਦੇਣ ਚੰਦ।

ਵਖਰੇਵਿਆਂ ਵਾਲੇ ਮੁਲਕਾਂ ਚ ਤਰੱਕੀ ਵੱਧ ਹੋਵੇ,
ਸਮਾਜਿਕ ਭਾਈਚਾਰਾ ਵਧਦਾ ਲੋਕੀ ਹੁੰਦੇ ਅਮਨ ਪਸੰਦ
ਇਕੋ ਪ੍ਰਕਾਰ ਦੀ ਯੂਨੀਫਾਰਮ ਲਿਬਾਸ ਵਾਲੇ,
ਧੱਕੇ ਦੇ ਡਿਸਿਪਲਨ ਵਾਲੇ ਹੁੰਦੇ ਪੱਕੇ ਮਸੰਦ।

ਧਰਮ ਬੰਦੇ ਦੇ ਅੰਦਰ ਹੀ ਰਹਿਣਾ ਚਾਹੀਦਾ,
ਬਹੁਤੀ ਸਿੱਖਿਆ ਕੋਈ ਪਸੰਦ ਨ੍ਹੀਂ ਕਰਦਾ ਨਾ ਪ੍ਰਚਾਰ
ਅੰਦਰੂਨੀ ਧਿਆਨ ਦੇ ਨਾਲ ਮਨ ਦਾ ਵਿਕਾਸ ਕਰੋ,
ਸਮਾਜਿਕ ਤੰਦਾਂ ਨੂੰ ਮਜ਼ਬੂਤ ਕਰੋ ਨਾ ਫੈਲਾਓ ਵਿਭਚਾਰ

ਹਰ ਕੋਈ ਸ਼ਾਂਤ ਨਾਲ ਰਹਿਣਾ ਚਾਹੁੰਦਾ,
ਪਿਆਰ ਦੀ ਭਾਸ਼ਾ ਸਿੱਖੋ ਅਤੇ ਸਿਖਾਓ।
ਦੇਸ਼ ਆਪਣੇ ਵਰਗਾ ਹੋਰ ਕੋਈ ਦੇਸ਼ ਨੀ ਹੁੰਦਾ,
ਲੜਾਈ ਝਗੜੇ ਵਿਸਾਰ ਕੇ ਸਿਆਣੇ ਬਣ ਜਾਓ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ :9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਨਾਨਕ
Next articleਇਤਰਾਜ਼