(ਸਮਾਜ ਵੀਕਲੀ)
ਜਰੂਰੀ ਨਹੀ ਕਿ ਹਰ ਸੱਭਿਅਕ ਬੁਲਾਰਾ
ਹੱਕ ਸੱਚ ਦੇ ਪੰਧ ਦਾ ਹੋਵੇ ਚਾਨਣ ਮੁਨਾਰਾ
ਕਈ ਬੋਲ ਕੁਬੋਲ ਵਾਲੇ ਹੱਕਾਂ ਦੇ ਹੋਣ ਰਾਖੇ
ਜੋ ਪਾ ਬੈਠੇ ਨੀਵੀਆਂ ਉਹ ਚੱਲੇ ਕਾਰਤੂਸ ਦਾਖੇ।
ਖੂਨ ਦੀ ਗਰਮੀ ਕਿਰਦਾਰਾਂ ਦਾ ਮਾਪੇ ਮਿਕਦਾਰ
ਮੀਹਣੇ ਹਰਦਮ ਰਹਿੰਦੇ ਮਾਯੂਸੀ ਦਾ ਸ਼ਿਕਾਰ।।
ਜੁਰਤਾਂ ਵਾਲੇ ਜੁਰਤ ਨਾਲ ਹੀ ਯੁੱਗ ਪਲਟਾਉਂਦੇ
ਬੇਗੈਰਤ ਬੈਠ ਯੋਧਿਆਂ ਦੀਆਂ ਹਾਰਾਂ ਗਿਣਾਉਂਦੇ।
ਅੱਖਰਾਂ ਦੇ ਪੜ੍ਹਿਆਂ ਦਾ ਸ਼ਸ਼ਤਰਾਂ ਨਾਲ ਕਾਹਦਾ ਮੇਲ
ਗੱਲ ਨੂੰ ਕੱਲੀ ਗੱਲ ਬਣਾ ਕਹਿਣ ਨੂੰ ਸਮਝਣ ਖੇਲ੍ਹ।।
ਕੰਬਦੀਆਂ ਲੱਤਾਂ ਨਾਲ ਆਪਣਾ ਭਾਰ ਚੁੱਕਣਾ ਹੈ ਮਜਬੂਰੀ ।
ਹੱਕਾਂ ਖਾਤਿਰ ਖੜਨਾ ਜੇ ਹੋਵੇ ਜਿਗਰੇ ਦਾ ਕੰਮ ਜਰੂਰੀ।
ਸੂਰੇ ਬੋਲਾਂ ਨੂੰ ਕੌਲਾਂ ਦਾ ਸਫਰ ਤੈਅ ਕਰਵਾ ਅੜੀ ਪੁਗਾਉਂਦੇ
ਬੰਦੇ ਜੋ ਹੋਣ ਜ਼ਨਾਨੇ ਉਹ ਜੱਗ ਵਿੱਚ ਖਚਰੇ ਅਖਵਾਉਂਦੇ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।