‘ਹੀਰੇ ਦੀ ਤਲਾਸ਼ ਖ਼ਤਮ’ ਲੋਕ ਅਰਪਣ 28 ਜੁਲਾਈ ਨੂੰ

ਸੰਗਰੂਰ,  (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਧਰਮਸ਼ਾਲਾ ਬਾਬਾ ਹਿੰਮਤ ਸਿੰਘ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਉਁਘੇ ਲੇਖਕ ਬਰਿੰਦਰ ਮਸੌਣ ਦਾ ਪਲੇਠਾ ਨਾਵਲ ‘ਹੀਰੇ ਦੀ ਤਲਾਸ਼ ਖ਼ਤਮ’ ਲੋਕ ਅਰਪਣ ਕੀਤਾ ਜਾਵੇਗਾ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਰਿੰਦਰ ਮਸੌਣ ਦੀਆਂ ਦੋ ਪੁਸਤਕਾਂ ‘ਬੱਚੇ, ਬੁੱਢੇ ਔਰ ਜਵਾਨ’ ਅਤੇ ‘ਆਓ ਦਿਮਾਗ ਚਲਾਓ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਨਾਵਲ ਸਬੰਧੀ ਪਰਚਾ ਡਾ. ਦੇਵਿੰਦਰ ਕੌਰ ਐਡਵੋਕੇਟ ਪੜ੍ਹਨਗੇ ਅਤੇ ਵਿਚਾਰ-ਚਰਚਾ ਵਿੱਚ ਡਾ. ਮੀਤ ਖਟੜਾ, ਡਾ. ਮਨਜਿੰਦਰ ਸਿੰਘ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ, ਕਰਮ ਸਿੰਘ ਜ਼ਖ਼ਮੀ ਹਿੱਸਾ ਲੈਣਗੇ। ਇਸ ਮੌਕੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਟਰ ਸਾਈਕਲ ਮਾਰਚ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ
Next articleਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਬਸਪਾ ਦਾ ਵੱਡਾ ਪ੍ਰਦਰਸ਼ਨ,ਆਮ ਲੋਕਾਂ, ਦਲਿਤਾਂ, ਪੱਛੜਿਆਂ ਦੀ ਸੁਣਵਾਈ ਨਾ ਹੋਣ ’ਤੇ ਰੋਸ ਪ੍ਰਗਟ ਕੀਤਾ