ਨਿਊਯਾਰਕ— ਅਮਰੀਕਾ ਦੀ ਕੰਪਿਊਟਰ ਇਨਫਰਮੇਸ਼ਨ ਸਿਸਟਮ ਦੀ ਵਿਦਿਆਰਥਣ ਧਰੁਵੀ ਪਟੇਲ ਨੂੰ ‘ਮਿਸ ਇੰਡੀਆ ਵਰਲਡਵਾਈਡ 2024’ ਦਾ ਤਾਜ ਪਹਿਨਾਇਆ ਗਿਆ ਹੈ। ‘ਮਿਸ ਇੰਡੀਆ ਵਰਲਡਵਾਈਡ 2024’ ਭਾਰਤ ਤੋਂ ਬਾਹਰ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਭਾਰਤੀ ਮੁਕਾਬਲਾ ਹੈ। ਇਹ ਮੁਕਾਬਲਾ ਜਿੱਤਣ ਤੋਂ ਬਾਅਦ ਧਰੁਵੀ ਨੇ ਬਾਲੀਵੁੱਡ ਅਦਾਕਾਰਾ ਅਤੇ ਯੂਨੀਸੇਫ ਦੀ ਅੰਬੈਸਡਰ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਉਪਲੱਬਧੀ ਨੂੰ ਹਾਸਲ ਕਰਨ ਤੋਂ ਬਾਅਦ ਧਰੁਵੀ ਨੇ ਕਿਹਾ, ‘ਮਿਸ ਇੰਡੀਆ ਵਰਲਡਵਾਈਡ ਜਿੱਤਣਾ ਇਕ ਸ਼ਾਨਦਾਰ ਸਨਮਾਨ ਹੈ। ਇਹ ਇੱਕ ਤਾਜ ਤੋਂ ਵੱਧ ਹੈ – ਇਹ ਮੇਰੀ ਵਿਰਾਸਤ, ਮੇਰੀਆਂ ਕਦਰਾਂ-ਕੀਮਤਾਂ ਅਤੇ ਵਿਸ਼ਵ ਪੱਧਰ ‘ਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਦੇ ਮੌਕੇ ਨੂੰ ਦਰਸਾਉਂਦਾ ਹੈ।’ਕਿਸੇ ਵੀ ਮੁਕਾਬਲੇ ਬਾਰੇ ਸਭ ਤੋਂ ਆਮ ਗੱਲ ਇਹ ਹੈ ਕਿ ਸਿਰਫ਼ ਇੱਕ ਹੀ ਜੇਤੂ ਹੁੰਦਾ ਹੈ। ‘ਮਿਸ ਇੰਡੀਆ ਵਰਲਡਵਾਈਡ 2024’ ਦੇ ਇਸ ਮੁਕਾਬਲੇ ‘ਚ ਸੂਰੀਨਾਮ ਦੀ ਲੀਜ਼ਾ ਅਬਦੋਏਲਹਕ ਨੂੰ ਪਹਿਲੀ ਰਨਰ-ਅੱਪ ਐਲਾਨਿਆ ਗਿਆ, ਜਦਕਿ ਨੀਦਰਲੈਂਡ ਦੀ ਮਾਲਵਿਕਾ ਸ਼ਰਮਾ ਨੂੰ ਇਸ ਦੌੜ ‘ਚ ਸੈਕਿੰਡ ਰਨਰ-ਅੱਪ ਐਲਾਨਿਆ ਗਿਆ। ਮਿਸਿਜ਼ ਵਰਗ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਦੀ ਸੁਏਨ ਮੌਟੇਟ ਵਿਜੇਤਾ, ਸਨੇਹਾ ਨੰਬਿਆਰ ਫਸਟ ਰਨਰ ਅੱਪ ਅਤੇ ਯੂਨਾਈਟਿਡ ਕਿੰਗਡਮ ਦੀ ਪਵਨਦੀਪ ਕੌਰ ਸੈਕਿੰਡ ਰਨਰ ਅੱਪ ਰਹੀ। ਗੁਆਡੇਲੂਪ ਦੀ ਸੀਏਰਾ ਸੁਰੇਟ ਨੂੰ ਕਿਸ਼ੋਰ ਵਰਗ ਵਿੱਚ ‘ਮਿਸ ਟੀਨ ਇੰਡੀਆ ਵਰਲਡਵਾਈਡ’ ਦਾ ਤਾਜ ਪਹਿਨਾਇਆ ਗਿਆ। ਨੀਦਰਲੈਂਡ ਦੀ ਸ਼੍ਰੇਆ ਸਿੰਘ ਅਤੇ ਸੂਰੀਨਾਮ ਦੀ ਸ਼ਰਧਾ ਟੇਡਜੋ ਨੂੰ ਪਹਿਲਾ ਅਤੇ ਦੂਜਾ ਉਪ ਜੇਤੂ ਐਲਾਨਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly