(ਸਮਾਜ ਵੀਕਲੀ) ਰਣਦੀਪ ਸਿੰਘ ਰਾਮਾਂ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਨਿਹਾਲ ਸਿੰਘ ਵਾਲਾ ਅੱਜ S.D.M ਦਫਤਰ ਅੱਗੇ ਧਰਨਾ ਗਿਆਰਵੇ ਦਿਨ ਵਿੱਚ ਲੱਗ ਰਿਹਾ ਹੈ। ਕਿਉਂਕਿ ਬਲਾਕ ਪ੍ਰਧਾਨ ਗੁਰਚਰਨ ਸਿੰਘ (ਰਾਮਾਂ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਸੜਕ ਮਾਂਛੀਕੇ ਦਾ ਅਧੂਰਾ ਪਿਆ ਕੰਮ ਚਾਲੂ ਕਰਵਾਉਣ ਦੀ ਖ਼ਾਤਰ ਇਹ ਧਰਨਾ ਚੱਲ ਰਿਹਾ ਹੈ । ਕਿਸਾਨ ਆਗੂਆਂ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਕਾਨੂੰਨ ਮੁਤਾਬਿਕ ਮੁਆਵਜ਼ਾ ਦਬਾਉਣ ਖ਼ਾਤਰ ਵੀ ਧਰਨਾ ਚੱਲ ਰਿਹਾ ਹੈ । ਪਰ S.D.M ਸੌ ਵਫ਼ਦ ਮਿਲੇ ਅਤੇ 14-9-21 ਨੂੰ ਸੜਕਾਂ ਦਾ ਅਧੂਰਾ ਕੰਮ ਚਾਲੂ ਕਰਵਾਉਣ ਦਾ ਵਿਸ਼ਵਾਸ ਦਬਾਇਆ ਗਿਆ ਸੀ ਪਰ 10-9-21 ਨੂੰ ਜੇ ਸੀ ਬੀ ਮਸ਼ੀਨ ਮੰਗਵਾ ਕੇ ਕੰਮ ਕਰਵਾਇਆਂ ਗਿਆ ਹੈ। ਇਸ ਤੋ ਅੱਗੇ ਅਗਲੀ ਕਾਰਵਾਈ ਮੁਆਵਜ਼ੇ ਦਬਾਉਣ ਮੰਗ ਤੇ ਜ਼ੋਰ ਪਾਇਆ ਜਾਵੇਗਾ ।
ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਦੱਸਿਆ 13-9-21 ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨਾਂ ਅਤੇ 7 ਹੋਰ ਜਥੇਬੰਦੀਆਂ ਵੱਲੋਂ ਪਟਿਆਲ਼ੇ ਮਜ਼ਦੂਰਾਂ ਦੀਆ ਮੰਗਾ ਨੂੰ ਲੈ ਕੇ ਇਕ ਦਿਨ ਦੇ ਧਰਨੇ ਵਿੱਚ ਸਾਮਿਲ ਕਰਵਾਉਣ ਲਈ ਪਿੰਡਾ ਵਿੱਚ ਮੀਟਿੰਗਾਂ ਕਰਵਾਉਣ ਦੀਆ ਸ਼ੁਰੂ ਕੀਤੀਆਂ ਗਈਆਂ ਹਨ । ਵੱਡੇ ਇਕੱਠ ਲਈ ਪ੍ਰੇਰਿਆ ਜਾ ਰਿਹਾ ਹੈ ਜਿਹੜੇ ਪਿੰਡਾ ਵਿੱਚ ਮੀਟਿੰਗਾਂ ਕੀਤੀਆਂ ਹਨ ਰੋਜ਼ਾਨਾ ਧਰਨੇ ਵਿੱਚ ਸਾਮਲ ਕਰਵਾਉਣ ਲਈ ਪਿੰਡ ਸੈਦੋਕੇ ,ਭਾਗੀਕੇ ,ਮੀਨੀਆ ,ਮਧੇਕੇ ,ਮਾਛੀਕੇ,ਦੀਨਾ ਸਾਹਿਬ , ਹਿੰਮਤਪੁਰਾ , ਲੋਪੋ,ਮੱਲੇਆਣਾ ,ਤਖਤੂਪੁਰਾ ,ਕੁੱਸਾ, ਰਾਮਾਂ ਆਦਿ ਪਿੰਡਾ ਵਿੱਚ ਮੀਟਿੰਗਾਂ ਕਰਵਾਈਆਂ ਗਈਆਂ ਅਤੇ ਪਟਿਆਲ਼ੇ ਧਰਨੇ ਵਿੱਚ ਵੱਧ ਤੋਂ ਵੱਧ ਜੱਥੇ ਭੇਜੇ ਜਾਣਗੇ । ਇਸ ਧਰਨੇ ਵਿੱਚ ਇੰਦਰਮੋਹਨ ਸਿੰਘ ਪੱਤੋ ਹੀਰਾ ਸਿੰਘ ,ਗੁਰਚਰਨ ਸਿੰਘ ਦੀਨਾ ,ਹਰਵੰਸ ਸਿੰਘ ਮੱਦਾਂ ਬਿਲਾਸਪੁਰ ,ਪਰਮਜੀਤ ਕੌਰ ਬੌਡੇ , ਗੁਰਮੀਤ ਕੌਰ ਬੌਡੇ , ਮਹਿੰਦਰ ਕੌਰ ਮਾਛੀਕੇ ,ਅਮਰਜੀਤ ਕੌਰ ਮਾਛੀਕੇ , ਸਿੰਦਰ ਕੌਰ ਹਿੰਮਤਪੁਰਾ ,ਮਨਜੀਤ ਕੌਰ ਹਿੰਮਤਪੁਰਾ ,ਗੁਰਨਾਮ ਸਿੰਘ ਮਾਛੀਕੇ ,ਕਾਲਾ ਮਾਧਕੇ, ਆਦਿ ਹਾਜ਼ਰ ਸੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly