HOME ਧਰਮਿੰਦਰ ਦਾ ਜਾਣਾ ਬਾਲੀਵੁੱਡ ਦੇ ਇੱਕ ਯੁੱਗ ਦਾ ਖਤਮ ਹੋਣਾ – ਅਸ਼ੋਕ...

ਧਰਮਿੰਦਰ ਦਾ ਜਾਣਾ ਬਾਲੀਵੁੱਡ ਦੇ ਇੱਕ ਯੁੱਗ ਦਾ ਖਤਮ ਹੋਣਾ – ਅਸ਼ੋਕ ਧੀਰ

3
ਅਦਾਕਾਰ ਦੇ ਨਾਲ-ਨਾਲ ਇੱਕ ਬੇਹੱਦ ਭਾਵੁਕ ਅਤੇ ਮਿਲਣਸਾਰ , ਮਦਦਗਾਰ ਇਨਸਾਨ ਸਨ ਧਰਮਿੰਦਰ
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਫਿਲਮੀ ਅਦਾਕਾਰ ਧਰਮਿੰਦਰ ਦਾ ਜਾਣਾ ਇੱਕ ਯੁੱਗ ਦੇ ਅੰਤ ਹੋਣ ਬਰਾਬਰ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਪਾਰੀ ਆਗੂ ਅਤੇ ਸਮਾਜ ਸੇਵੀ ਅਸ਼ੋਕ ਧੀਰ ਨੇ ਕੀਤਾ । ਉਹਨਾਂ ਆਖਿਆ ਕਿ ਧਰਮਿੰਦਰ ਨੇ ਇਹ ਸਾਬਿਤ ਕੀਤਾ ਕਿ ਇੱਕ ਆਮ ਘਰ ਤੋਂ ਉੱਠ ਕੇ ਕੋਈ ਆਪਣੀ ਅਦਾਕਾਰੀ ਦਾ ਲੋਹਾ ਪੂਰੀ ਦੁਨੀਆ ਤੇ ਮਨਵਾ ਸਕਦਾ ਹੈ । ਧੀਰ ਨੇ ਆਖਿਆ ਕਿ ਜਦੋਂ ਧਰਮਿੰਦਰ 1956 ‘ਚ ਮਲੇਰਕੋਟਲੇ ਨੌਕਰੀ ਲਈ ਗਏ ਤਾਂ ਉਹ ਉਹਨਾਂ ਦੇ ਦਾਦਾ ਬਲੀ ਰਾਮ ਦੇ ਘਰ ਦੋ ਸਾਲ ਰਹੇ ਅਤੇ ਜਦੋਂ ਵੀ ਉਹ ਬੰਬਈ ਜਾਂਦੇ ਸਨ ਤਾਂ ਧਰਮਿੰਦਰ ਗਰਮਜੋਸ਼ੀ ਨਾਲ ਉਹਨਾਂ ਨੂੰ ਮਿਲਦੇ ਸਨ ਜਿਸ ਨਾਲ ਇੱਕ ਦੋਸਤਾਨਾ ਸੰਬੰਧ ਬਣ ਗਿਆ ਸੀ। ਅਸ਼ੋਕ ਨੇ ਆਖਿਆ ਕਿ ਚਲੇ ਤਾਂ ਸਭ ਨੇ ਦੁਨੀਆਂ ਤੋਂ ਜਾਣਾ ਹੈ ਪਰ ਧਰਮਿੰਦਰ ਦੀ ਦਰਿਆਦਿਲੀ ਦੀਆਂ ਗੱਲਾਂ ਸਦੀਆਂ ਤੱਕ ਯਾਦ ਰੱਖੀਆਂ ਜਾਣਗੀਆਂ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੱਖੇਜਾ ਸੰਨਜ਼ ਵੱਲੋਂ ਆਯੋਜਿਤ ਜੈਕ ਕੰਪਨੀ ਦੀ 30ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਨਵੀਂ ਓਵਰਲਾਕ ਮਸ਼ੀਨ C5C ਲਾਂਚ ਕੀਤੀ ਗਈ
Next articleਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੰਪੰਨ