ਪੈਂਥਰ ਨੇ ਦਲਿਤ ਸਮਾਜ, ਪਛੜੇ ਵਰਗਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਵਿੱਚ ਜਾਗਰੂਕਤਾ ਪੈਦਾ ਕੀਤੀ- ਸੋਢੀ ਰਾਣਾ
ਕਪੂਰਥਲਾ, (ਕੌੜਾ)– ਪ੍ਰਗਤੀ ਕਲਾ ਕੇਂਦਰ ਲਾਂਦੜਾ ਰਜਿ. ਜਿਲ੍ਹਾ ਜਲੰਧਰ ਵੱਲੋਂ ਕਰਵਾਏ ਗਏ ਸੱਤਵੇਂ ‘ਕ੍ਰਾਂਤੀ ਮੇਲੇ’ ਵਿੱਚ ਸਮਾਜ ਸੇਵੀ, ਬਹੁਜਨ ਸਮਾਜ ਦੇ ਕਵੀ ਅਤੇ ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ ਕਪੂਰਥਲਾ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੂੰ ਸਮਾਜ ਦੇ ਮਹਾਨ ਕ੍ਰਾਂਤੀਕਾਰੀ ਕਵੀ, ਆਜ਼ਾਦੀ ਘੁਲਾਟੀਏ ਚਰਨ ਦਾਸ ਨਿਧੜਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਮੇਲੇ ਦੇ ਮੁੱਖ ਪ੍ਰਬੰਧਕ ਰੰਗਮੰਚ ਕਲਾਕਾਰ ਸ੍ਰੀ ਸੋਢੀ ਰਾਣਾ ਨੇ ਕਿਹਾ ਕਿ ਕਵੀ ਧਰਮ ਪਾਲ ਪੈਂਥਰ ਨੇ ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਦਲਿਤ ਸਮਾਜ, ਪਛੜੇ ਵਰਗਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਸਾਹਿਤਕ ਸੇਵਾਵਾਂ ਦੇ ਕੇ ਉਨ੍ਹਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਕ੍ਰਾਂਤੀਕਾਰੀ ਲਿਖਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਐਵਾਰਡ ਦਿੱਤਾ ਗਿਆ ਹੈ।
ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਵੀ ਧਰਮ ਪਾਲ ਪੈਂਥਰ ਨੇ ਕਿਹਾ ਕਿ ਇਹ ਸਨਮਾਨ ਮੇਰੇ ਲਈ ਪ੍ਰੇਰਨਾ ਸਰੋਤ ਹੈ ਅਤੇ ਭਵਿੱਖ ਵਿੱਚ ਵੀ ਮੈਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਦਾ ਰਹੇਗਾ। ਅੱਜ ਮੈਂ ਮਹਾਨ ਕ੍ਰਾਂਤੀਕਾਰੀ ਅਤੇ ਆਜ਼ਾਦੀ ਘੁਲਾਟੀਏ ਚਰਨ ਦਾਸ ਨਿਧੜਕ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਹੋਣ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਇਸ ਮੌਕੇ ਤੇ ਅਮਰਜੀਤ ਅਮਰੀ, ਬਰਜਿੰਦਰ ਸਿੰਘ ਹੁਸੈਨਪੁਰੀ, ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ, ਇੰਜੀਨੀਅਰ ਜਸਵੰਤ ਰਾਏ, ਅੰਮ੍ਰਿਤ ਭੋਸਲੇ, ਸੋਹਣ ਲਾਲ ਸਾਂਪਲਾ ਜਰਮਨੀ, ਸਾਹਿਤਕਾਰ ਚਮਨ ਲਾਲ ਚਣਕੋਆ, ਫਤਿਹਜੰਗ ਸਿੰਘ, ਦਰਸ਼ਨ ਸਿੰਘ ਬਾਜਵਾ, ਕਹਾਣੀਕਾਰ ਮੋਹਨ ਫਿਲੌਰੀਆ, ਕਹਾਣੀਕਾਰ ਦਵਿੰਦਰ ਮੰਡ, ਐਡਵੋਕੇਟ ਸੰਜੀਵ ਭੌਰਾ, ਬੇਦੀ ਮੀਰਪੁਰੀ, ਮਾਸਟਰ ਅਵਤਾਰ ਪਾਲ, ਗੁਰਪ੍ਰੀਤ ਖੋਖਰ ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ ਦੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ, ਚਿੰਤਕ ਨਿਰਵੈਰ ਸਿੰਘ, ਮਾ. ਹਰਬੰਸ ਲਾਲ ਅਤੇ ਪਾਲ ਕੌਰ ਪੈਂਥਰ ਆਦਿ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly