ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

ਸ਼੍ਰੀ ਗੁਰੂ ਰਾਮਦਾਸ ਜੀ
(ਸਮਾਜ ਵੀਕਲੀ)
ਆਓ ਸਿੱਖਾਂ ਦੇ ਚੌਥੇ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮੇ ਉਨ੍ਹਾਂ ਦੇ ਮੁੱਢਲੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰੀਏ
 ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ
ਕੱਤਕ ਵਦੀ 2, ਸੰਮਤ 1591 ਬਿ: ਮੁਤਾਬਿਕ 3 ਕੱਤਕ, ਸੰਮਤ ਨਾਨਕਸ਼ਾਹੀ 556 ਨੂੰ
 ਪਿਤਾ ਸਤਿਕਾਰ ਯੋਗ ਹਰਿਦਾਸ ਸੋਢੀ ਜੀ ਅਤੇ ਮਾਤਾ ਦਯਾ ਕੌਰ (ਅਨੂਪ ਦੇਵੀ) ਜੀ ਦੇ ਗ੍ਰਹਿ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਅਤੇ ਉਨ੍ਹਾਂ ਦਾ ਨਾਮ ਭਾਈ ਜੇਠਾ ਰੱਖਿਆ ਗਿਆ। ਸੱਤ ਸਾਲ ਦੀ ਉਮਰ ਵਿੱਚ ਆਪ ਜੀ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਜਿਸ ਤੋਂ ਬਾਅਦ ਉਨ੍ਹਾਂ ਦੀ ਨਾਨੀ ਭਾਈ ਜੇਠਾ ਜੀ ਨੂੰ ਪਿੰਡ ਬਾਸਰਕੇ ਲੈ ਆਈ। ਕਰੀਬ 12 ਸਾਲ ਦੀ ਉਮਰ ਵਿੱਚ ਆਪ ਬਾਸਰਕੇ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਆਪ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ‘ਚ ਰਹਿੰਦਿਆਂ ਸ਼ਰਧਾ ਤੇ ਲਗਨ ਨਾਲ ਗੁਰੂ ਘਰ ਦੀਆਂ ਸੇਵਾਵਾਂ ਨਿਭਾਈਆਂ। ਇਨ੍ਹਾਂ ਸੇਵਾਵਾਂ ਸਦਕਾ ਹੀ ਗੁਰੂ ਅਮਰਦਾਸ ਜੀ  ਨੇ ਉਨ੍ਹਾਂ ਨੂੰ ਯੋਗ ਜਾਣ ਕੇ ਗੁਰਿਆਈ ਬਖ਼ਸ਼ਿਸ਼ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਕੀਤੇ ਕਾਰਜਾਂ ਵਿੱਚ ਸ੍ਰੀ ਅੰਮ੍ਰਿਤਸਰ ਸਰੋਵਰ ਤਿਆਰ ਕਰਵਾਉਣਾ ਤੇ   ਰਮਦਾਸ ਨਗਰ ਦਾ ਨਿਰਮਾਣ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹਨ ਜਿਸ ਨੂੰ ਅੱਜ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਪ ਜੀ ਦੁਆਰਾ ਰਚਿਤ ‘ਧੁਰ ਕੀ ਬਾਣੀ’ ਤੀਹ ਰਾਗਾਂ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਿਸ ਨੂੰ ਪੜ੍ਹ ਸੁਣ ਅਤੇ ਵਿਚਾਰ ਕੇ ਅਤੇ ਉਨ੍ਹਾਂ ਦੇ ਸਿਧਾਂਤ ਨੂੰ ਜੀਵਨ ਵਿੱਚ ਲਾਗੂ ਕਰਕੇ ਬੇਅੰਤ ਸੰਗਤਾਂ ਆਤਮਕ ਆਨੰਦ ਮਾਣ ਰਹੀਆਂ ਹਨ।
ਆਓ ਆਪਾਂ ਵੀ ਉਨ੍ਹਾਂ ਦੇ ਪ੍ਰਕਾਸ਼ ਪੁਰਬ ਸਮੇ ਪ੍ਰਣ ਕਰੀਏ ਕਿ ਅਸੀਂ ਸਾਰੇ ਗੁਰੂ ਰਾਮਦਾਸ ਸਾਹਿਬ ਪਾਤਿਸ਼ਾਹ ਜੀ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ 
ਜ਼ਿਲ੍ਹਾ ਮੋਗਾ ਪੰਜਾਬ 
95011-27033
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਪਰਾ ਦੇ ਸਰਪੰਚ ਵਿਨੈ ਅੱਪਰਾ ਨੇ ਆਪਣੇ ਵਿਰੋਧੀ ਉਮੀਦਵਾਰਾਂ ਦੇ ਗਲਾਂ ‘ਚ ਹਾਰ ਪਾਕੇ ਆਪਣੇ ਸਮੱਰਥਕਾਂ ਤੋਂ ਉਨਾਂ ਦੇ ਹੱਕ ‘ਚ ਨਾਅਰੇ ਲਗਵਾਉਣਾ ਸਾਦਗੀ ਤੇ ਸੂਝਵਾਨਤਾ ਦਾ ਸਬੂਤ-ਸੋਢੀ ਭਾਰਦਵਾਜ ਅੱਪਰਾ
Next articleਯਾਰਾਂ ਦਾ ਯਾਰ