14 ਜੂਨ ਦਿਨ ਬੁੱਧਵਾਰ ਰਾਤ ਸੰਤ ਬਾਬਾ ਮਹਿੰਦਰ ਪਾਲ ਜੀ ਪੰਡਵੇ ਵਾਲੇ ਪਰਵਚਨ ਕਰਨਗੇ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਧੰਨ-ਧੰਨ ਦਰਬਾਰ ਬਾਬੇ ਸ਼ਹੀਦ ਜੀ ਪਿੰਡ ਢੇਸੀਆਂ ਕਾਹਨਾਂ ਤਹਿ : ਫਿਲੌਰ ਜਿਲ੍ਹਾ ਜਲੰਧਰ ਵਿਖ਼ੇ ਸਲਾਨਾ ਜੋੜ ਮੇਲਾ 15 ਜੂਨ ਦਿਨ ਵੀਰਵਾਰ ਨੂੰ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਏ। ਪ੍ਰਸਿੱਧ ਗੀਤਕਾਰ ਗੋਰਾ ਢੇਸੀ ਦੁਵਾਰਾ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਹੈ ਕਿ ਧੰਨ-ਧੰਨ ਦਰਬਾਰ ਬਾਬੇ ਸ਼ਹੀਦ ਜੀ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਸਲਾਨਾ ਜੋੜ ਮੇਲਾ 15 ਜੂਨ (ਸੰਗਰਾਂਦ ਵਾਲੇ) ਦਿਨ ਵੀਰਵਾਰ ਨੂੰ ਕਰਵਾਇਆ ਜਾਵੇਗਾ।
ਇਸ ਮੇਲੇ ਦੌਰਾਨ 13 ਜੂਨ ਦਿਨ ਮੰਗਲਵਾਰ ਨੂੰ ਅਖੰਡਪਾਠ ਆਰੰਭ ਕੀਤੇ ਜਾਣਗੇ ਅਤੇ 14 ਜੂਨ ਦਿਨ ਬੁੱਧਵਾਰ ਰਾਤ ਸੰਤ ਬਾਬਾ ਮਹਿੰਦਰ ਪਾਲ ਜੀ ਪੰਡਵੇ ਵਾਲੇ ਪਰਵਚਨ ਕਰਨਗੇ ਅਤੇ ਸੰਤ ਬਾਬਾ ਜਸਵਿੰਦਰ ਪਾਲ ਜੀ ਪੰਡਵੇ ਵਾਲੇ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ 15 ਜੂਨ (ਸੰਗਰਾਂਦ ਵਾਲੇ) ਦਿਨ ਵੀਰਵਾਰ ਨੂੰ ਅਖੰਡਪਾਠ ਦੇ ਭੋਗ ਪਾਏ ਜਾਣਗੇ ਅਤੇ ਭੋਗ ਤੋਂ ਬਾਅਦ ਪੰਜਾਬ ਦੀ ਬੁਲੰਦ ਅਵਾਜ ਸੁਰੀਲੇ ਗਾਇਕ ਅਮਰਜੀਤ ਅਮਰ ਆਪਣੀ ਗਾਇਕੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜੇਆ ਦਾ ਲੰਗਰ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ ।
ਇਹ ਮੇਲਾ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਐਨ.ਆਰ.ਆਈ ਵੀਰਾ, ਬਾਬੇ ਸ਼ਹੀਦੀ ਸਪੋਰਟਸ ਕਲੱਬ, ਸਰਪੰਚ ਮਨੋਜ ਕੁਮਾਰ ਅਤੇ ਪ੍ਰਬੰਧਕ ਕਮੇਟੀ ਪ੍ਰਧਾਨ ਬਲਵੀਰ ਭਾਰਤੀ,ਲਾਲ ਚੰਦ, ਗੁਰਮੇਜ ਰਾਮ, ਵਿਜੈ ਕੁਮਾਰ ਏ.ਐਸ.ਆਈ , ਮੁਲਖ ਰਾਜ ਜੱਖੂ, ਹਰਜਿੰਦਰ ਕੁਮਾਰ ਏ.ਐਸ.ਆਈ, ਕਰਨੈਲ ਸਿੰਘ ਫੌਜੀ ਆਦਿ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਏ ਸਭ ਸਭ ਸੰਗਤਾਂ ਨੂੰ ਬੇਨਤੀ ਹੈ ਕੇ ਮੇਲੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly