ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਤਥਾਗਤ_ਬੁੱਧ ਦੇ ਉਪਦੇਸ਼, ਜੋ ਉਹਨਾਂ ਨੇ ਆਮ ਲੋਕਾਂ ਲਈ ਆਮ ਭਾਸ਼ਾ ਵਿੱਚ ਦਿੱਤੇ ਸਨ, ਅੱਜ ਵੀ ਆਮ ਲੋਕਾਂ ਤੱਕ ਆਸਾਨੀ ਨਾਲ ਪਹੁੰਚਣੇ ਚਾਹੀਦੇ ਹਨ। ਤਥਾਗਤ ਬੁੱਧ ਨੇ ਆਪਣੇ ਭਿੱਖੂ ਸੰਘ ਨੂੰ ਕਿਹਾ ਸੀ:
“ਜਾਓ ਅਤੇ ਆਮ ਲੋਕਾਂ ਦੀ ਭਾਸ਼ਾ ਵਿੱਚ ਧੱਮ ਦਾ ਪ੍ਰਚਾਰ ਕਰੋ।”
ਇਸ ਮਹਾਨ ਵਿਚਾਰ ਤੋਂ ਪ੍ਰੇਰਿਤ ਹੋ ਕੇ, ਮੈਨੂੰ ਖੁਸ਼ੀ ਹੈ ਕਿ ਮੈਂ “ਧੱਮਪਦ” ਦਾ ਸਰਲ ਪੰਜਾਬੀ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਇਸ ਦੀਆਂ ਸਦੀਵੀ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਵੀ ਹਰ ਮਨੁੱਖ ਤੱਕ ਪਹੁੰਚ ਸਕਣ।
ਧੱਮਪਦ ਬੁੱਧ ਧੱਮ ਦਾ ਇੱਕ ਉੱਚਕੋਟੀ ਦਾ ਗ੍ਰੰਥ ਅਤੇ ਤ੍ਰਿਪਿਟਕ ਦਾ ਹਿਸਾ ਹੈ, ਜਿਸ ਵਿੱਚ 423 ਗਾਥਾਵਾਂ ਹਨ, ਜੋ 26 ਵੱਗਾਂ ਵਿੱਚ ਵੰਡੀਆਂ ਗਈਆਂ ਹਨ। ਇਹ ਸਿੱਖਿਆਵਾਂ ਸਿਰਫ਼ 2500 ਸਾਲ ਪਹਿਲਾਂ ਤੱਕ ਸੀਮਿਤ ਨਹੀਂ ਹਨ, ਸਗੋਂ ਅੱਜ ਵੀ ਉਨੀਆਂ ਹੀ ਸਾਰਥਿਕ ਹਨ ਜਿੰਨੀਆਂ ਪਹਿਲਾਂ ਸਨ। ਇਹ ਸਿੱਖਿਆਵਾਂ ਸਦੀਵੀ ਹਨ—ਇਨ੍ਹਾਂ ਦੀ ਲੋੜ ਹਮੇਸ਼ਾ ਮਨੁੱਖਤਾ ਨੂੰ ਰਹੇਗੀ।
ਅੱਜ ਦੇ ਇਸ ਮਹਾਨ ਦਿਨ, 14 ਅਕਤੂਬਰ, ਜਿਸ ਦਿਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ 1956 ਵਿੱਚ ਬੁੱਧ ਧੱਮ ਦੀ ਦਿਕਸ਼ਾ ਲੈ ਕੇ ਧੱਮ ਪਰਿਵਰਤਨ ਕੀਤਾ ਸੀ, ਇਸ ਮੌਕੇ ’ਤੇ ਧੱਮਪਦ ਦਾ ਮੁੱਖ ਸਿਰਲੇਖ (cover) ਜਨਤਕ ਤੌਰ ’ਤੇ ਜਾਰੀ ਕਰਨਾ ਮੇਰੇ ਲਈ ਵਿਸ਼ੇਸ਼ ਮਾਣ ਦੀ ਗੱਲ ਹੈ। ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ,
“ਮੈਨੂੰ ਵਿਸ਼ਵਾਸ ਹੈ, ਮੇਰੇ ਲੋਕ ਭਾਰਤ ਵਿੱਚ ਬੁੱਧ ਧੱਮ ਦੀ ਸਥਾਪਨਾ ਲਈ ਸਭ ਕੁਝ ਕੁਰਬਾਨ ਕਰ ਦੇਣਗੇ.”
ਇਸ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ, ਬੁੱਧ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਲਿਜਾਣ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਇਹ ਕਿਤਾਬ ਬੁੱਧ ਦੀਆਂ ਸਿੱਖਿਆਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਕ੍ਰਾਂਤੀਕਾਰੀ ਭੂਮਿਕਾ ਨਿਭਾਵੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਅਨੁਵਾਦ ਰਾਹੀਂ ਬੁੱਧ ਦੇ ਨੈਤਿਕ ਅਤੇ ਕ੍ਰਾਂਤੀਕਾਰੀ ਸਿਧਾਂਤਾਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਜਾ ਸਕੇਗਾ।
#ਕਿਤਾਬ_ਜਲਦ ਹੀ ਛਪ ਕੇ ਆਪ ਸਭ ਦੇ ਸਾਹਮਣੇ ਹੋਵੇਗੀ। ਇਸਦੀ ਪ੍ਰਾਪਤੀ ਸਬੰਧੀ ਜਾਣਕਾਰੀ ਜਲਦੀ ਇਸ ਮਹੀਨੇ ਆਪ ਸੱਭ ਨਾਲ ਸਾਂਝੀ ਕੀਤੀ ਜਾਵੇਗੀ।
#dr_Rakesh_kumar
#Jaswindersondhi
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly