HOME ਧੱਮ ਚੱਕਰ ਪ੍ਰਵਰਤਨ ਦਿਵਸ ਸਮਾਗਮ ਅੰਬੇਡਕਰ ਭਵਨ ‘ਚ 14 ਅਕਤੂਬਰ ਨੂੰ

ਧੱਮ ਚੱਕਰ ਪ੍ਰਵਰਤਨ ਦਿਵਸ ਸਮਾਗਮ ਅੰਬੇਡਕਰ ਭਵਨ ‘ਚ 14 ਅਕਤੂਬਰ ਨੂੰ

1
ਡਾ. ਹਰਬੰਸ ਵਿਰਦੀ

ਡਾ. ਹਰਬੰਸ ਵਿਰਦੀ ਲੰਡਨ ਹੋਣਗੇ ਮੁੱਖ ਮਹਿਮਾਨ ਅਤੇ ਪ੍ਰੋਫੈਸਰ ਡਾ.ਬਲਵਿੰਦਰ ਕੁਮਾਰ ਮੁੱਖ ਬੁਲਾਰੇ

ਡਾ. ਬਲਵਿੰਦਰ ਕੁਮਾਰ

ਜਲੰਧਰ  (ਸਮਾਜ ਵੀਕਲੀ)   ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਨੇ 14 ਅਕਤੂਬਰ, 1956 ਨੂੰ ਆਪਣੇ ਲੱਖਾਂ ਪੈਰੋਕਾਰਾਂ ਨਾਲ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਦੀਕਸ਼ਾ ਭੂਮੀ ਵਿਖੇ ਬਰਮੀ ਬੋਧੀ ਭਿਕਸ਼ੂ ਚੰਦਰਮਣੀ ਤੋਂ ਧੱਮ ਦੀਕਸ਼ਾ (ਦੀਕਸ਼ਾ) ਲਈ ਸੀ। ਇਸ ਇਤਿਹਾਸਿਕ ਘਟਨਾ ਦੇ ਪ੍ਰਭਾਵ ਅਧੀਨ ਡਾ. ਅੰਬੇਡਕਰ ਸਾਹਿਬ ਦੇ ਪਦ-ਚਿੰਨ੍ਹਾਂ ਤੇ ਚਲਦਿਆਂ ਬਹੁਤ ਸਾਰੇ ਦਲਿਤਾਂ ਨੇ ਸਦੀਆਂ ਪੁਰਾਣੇ ਅੰਧ ਵਿਸ਼ਵਾਸ਼ਾਂ ਅਤੇ ਰੀਤੀ-ਰਸਮਾਂ ਨੂੰ ਤਿਆਗਕੇ ਸਮਤਾ, ਸੁਤੰਤਰਤਾ ਅਤੇ ਭਾਈਚਾਰੇ ਦੀ ਭਾਵਨਾ ‘ਤੇ ਅਧਾਰਿਤ ਬੁੱਧ ਧਰਮ ਅਪਣਾਕੇ ਸਮੂਹਿਕ ਧਾਰਮਿਕ ਪਰਿਵਰਤਨ ਦੀ ਨਿਸ਼ਾਨਦੇਹੀ ਕੀਤੀ। ਬਾਬਾ ਸਾਹਿਬ ਦੁਆਰਾ ਆਰੰਭੀ ਇਸ ਧੰਮ ਕ੍ਰੰਤੀ ਦੀ ਮਸ਼ਾਲ ਨੂੰ ਮਘਦੀ ਰੱਖਣ ਵਾਸਤੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਕਤੂਬਰ, 2025 ਨੂੰ ਸਵੇਰੇ 10 ਵਜੇ ਧੱਮ ਚੱਕਰ ਪ੍ਰਵਰਤਨ ਦਿਵਸ ਦੇ ਰੂਪ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਸਥਾਨ ‘ਅੰਬੇਡਕਰ ਭਵਨ’ ਵਿਖੇ ਮਨਾਏਗੀ। ਇਹ ਸਮਾਗਮ ਮਨਾਉਣ ਲਈ ਅੰਬੇਡਕਰ ਭਵਨ ਟਰਸਟ (ਰਜਿ.) ਅਤੇ ਆਲ ਇੰਡੀਆ ਸਮਤਾ  ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦਾ ਸਹਿਯੋਗ ਪ੍ਰਾਪਤ ਹੈ। ਭਾਰਦਵਾਜ ਨੇ ਕਿਹਾ ਕਿ ਅੰਤਰਰਾਸ਼ਟਰੀ ਬੁੱਧ ਧੱਮ ਪ੍ਰਚਾਰਕ ਅਤੇ ਇੰਟਰਨੈਸ਼ਨਲ ਕੋਆਰਡੀਨੇਟਰ, ਫੈਡਰੇਸ਼ਨ ਆਫ ਅੰਬੇਡਕਰਰਾਈਟ ਐਂਡ ਬੁੱਧਿਸਟ ਆਰਗਨਾਈਜੇਸ਼ਨਜ਼  (ਫੈਬੋ) ਯੂਕੇ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਡਾ. ਹਰਬੰਸ ਵਿਰਦੀ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਡਾ.ਬਲਬਿੰਦਰ ਕੁਮਾਰ. ਸਹਾਇਕ ਪ੍ਰੋਫੈਸਰ ਪਾਲਿਟਿਕਲ ਸਾਇੰਸ ਵਿਭਾਗ, ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ, ਹੋਸ਼ਿਆਰਪੂਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਇਨ੍ਹਾਂ ਤੋਂ ਇਲਾਵਾ ਸਰਵ ਸ਼੍ਰੀ ਬਲਦੇਵ ਰਾਜ  ਜੱਸਲ,  ਸੋਹਨ ਲਾਲ ਅਤੇ ਐਡਵੋਕੇਟ ਕੁਲਦੀਪ  ਭੱਟੀ ਅਤੇ ਹੋਰ ਵਿਦਵਾਨ  ਆਪਣੇ ਵਿਚਾਰ ਪੇਸ਼ ਕਰਨਗੇ। ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਭਾਰਦਵਾਜ ਨੇ ਕਿਹਾ ਕਿ ਸੁਸਾਇਟੀ ਨੇ ਬਾਬਾ ਸਾਹਿਬ ਦੇ ਪ੍ਰਤੀ ਸ਼ਰਧਾ ਰੱਖਣ ਵਾਲਿਆਂ ਨੂੰ ਸਮਾਗਮ ਵਿੱਚ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੰਟਰੈਕਟ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਯੂਨੀਅਨ ਨੇ ਸੀਨੀਅਰ ਮੈਡੀਕਲ ਅਫਸਰ ਨੂੰ ਦਿੱਤਾ ਮੰਗ ਪੱਤਰ
Next articleਨਗਰ ਕੌਂਸਲ ਬਲਾਚੌਰ ਵਲੋਂ ਸਫਾਈ ਸੇਵਕਾਂ ਦਾ ਮੈਡੀਕਲ ਚੈੱਕਅਪ ਕਰਵਾਉਣ ਲਈ ਕੈਂਪ ਲਗਾਇਆ।