ਧਾਮੀ ਜੀ ਆਪਣੇ ਆਕਾਵਾਂ ਦੇ ਇਸ਼ਾਰੇ ਉੱਤੇ ਇੰਨੇ ਕਾਹਲੇ ਨਾ ਚੱਲਿਆ ਕਰੋ

(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਿਆਸੀ ਅਕਾਵਾਂ ਤੇ ਆਗੂਆਂ ਦੇ ਮਗਰ ਲੱਗ ਕੇ ਇਹੋ ਜਿਹੇ ਫੈਸਲੇ ਲੈ ਲੈਂਦੀ ਹੈ ਜੋ ਸਿੱਧੇ ਹੀ ਸਿੱਖ ਸਿਧਾਂਤਾਂ ਦੇ ਉਲਟ ਹੁੰਦੇ ਹੀ ਹਨ ਤੇ ਲੋਕ ਵੀ ਉਸ ਦਾ ਵਿਰੋਧ ਕਰਨ ਲੱਗ ਜਾਂਦੇ ਹਨ ਪਿਛਲੇ ਸਮੇਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਫੈਸਲੇ ਅਜਿਹੇ ਹਨ ਆਏ ਹਨ ਜਿਹੜੇ ਸ਼੍ਰੋਮਣੀ ਕਮੇਟੀ ਪਹਿਲਾਂ ਕਰ ਦਿੰਦੀ ਹੈ ਤੇ ਫਿਰ ਉਸ ਨੂੰ ਵਾਪਸ ਲੈਣੇ ਪੈਂਦੇ ਹਨ। ਦੋ ਦਸੰਬਰ ਨੂੰ ਸੁਖਬੀਰ ਬਾਦਲ ਨਾਲ ਸੰਬੰਧਿਤ ਜੋ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੁੱਜਾ ਉਸ ਵਿੱਚ ਵੀ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਸ਼ੱਕੀ ਜਿਹੀ ਸਾਹਮਣੇ ਆਈ ਸੁਖਬੀਰ ਬਾਦਲ ਉਤੇ ਗੋਲੀ ਚੱਲਣ ਮੌਕੇ ਜੋ ਫੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤੁਰੰਤ ਹੀ ਲਿਆ ਅੱਜ ਉਹ ਵੀ ਵਾਪਸ ਲੈਣਾ ਪਿਆ।  ਸੁਖਬੀਰ ਬਾਦਲ ਉਤੇ ਰੋਸ ਵਜੋਂ ਭਾਈ ਨਰਾਇਣ ਸਿੰਘ ਚੌੜਾ ਨੇ ਗੋਲੀ ਚਲਾਈ ਤੇ ਇਸ ਮਾਮਲੇ ਵਿੱਚ ਬਿਨਾਂ ਕਿਸੇ ਵਿਚਾਰ ਚਰਚਾ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਹੁਕਮਾਂ ਉੱਤੇ ਅੰਤਰਿੰਗ ਕਮੇਟੀ ਦੇ ਕੁਝ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਮੰਗ ਪੱਤਰ ਸੌਂਪ ਦਿੱਤਾ ਕਿ ਸੁਖਬੀਰ ਬਾਦਲ ਉਪਰ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਵੇ। ਜਿਸ ਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਵਿਰੋਧ ਕੀਤਾ ਇਸ ਮਾਮਲੇ ਵਿੱਚ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇੱਕ ਬੈਠਕ ਹੋਈ ਜਿਸ ਵਿੱਚ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦਾ ਜੋ ਫੈਸਲਾ ਕੀਤਾ ਸੀ ਉਸ ਉੱਤੇ ਮੁੜ ਵਿਚਾਰ ਤੋਂ ਬਾਅਦ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਵਾਲੇ ਮਸਲੇ ਨੂੰ ਸ਼੍ਰੋਮਣੀ ਕਮੇਟੀ ਨੇ ਆਪ ਹੀ ਵਾਪਸ ਲੈ ਲਿਆ। ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਸੰਬੰਧਿਤ ਮੈਂਬਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਸਥਾ ਹੈ ਉਹ ਸਿਆਸੀ ਆਗੂਆਂ ਦੇ ਮਗਰ ਲੱਗ ਕੇ ਇਹੋ ਜਿਹੇ ਫੈਸਲੇ ਨਾ ਲਵੇ ਜਿਸ ਨਾਲ ਨਮੋਸ਼ੀ ਝਲਣੀ ਪਵੇ ਤੇ ਮੁੜ ਉਹੀ ਫੈਸਲੇ ਸ਼੍ਰੋਮਣੀ ਕਮੇਟੀ ਨੂੰ ਵਾਪਸ ਲੈਣੇ ਪੈਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਲ ਨਵਾਂ
Next article*ਸੂਖਮ ਜੀਵ -ਦੁਸ਼ਮਣ ਕੇ ਯਾਰ ?*