ਉੱਤਰਾਖੰਡ ’ਚ ਧਾਮੀ ਅਤੇ ਗੋਆ ’ਚ ਸਾਵੰਤ ਬਣੇ ਰਹਿਣਗੇ ਮੁੱਖ ਮੰਤਰੀ

ਪਣਜੀ (ਸਮਾਜ ਵੀਕਲੀ):  ਭਾਜਪਾ ਨੇ ਪੁਸ਼ਕਰ ਸਿੰਘ ਧਾਮੀ ਨੂੰ ਉੱਤਰਾਖੰਡ ’ਚ ਅਤੇ ਗੋਆ ’ਚ ਪ੍ਰਮੋਦ ਸਾਵੰਤ ਨੂੰ ਮੁੱਖ ਮੰਤਰੀ ਬਣਾਈ ਰੱਖਣ ਦਾ ਫ਼ੈਸਲਾ ਲਿਆ ਹੈ। ਦੋਵੇਂ ਸੂਬਿਆਂ ’ਚ ਮੁੱਖ ਮੰਤਰੀ ਦੀ ਚੋਣ ਲਈ ਅੱਜ ਭਾਜਪਾ ਵਿਧਾਇਕ ਦਲ ਦੀਆਂ ਬੈਠਕਾਂ ਹੋਈਆਂ। ਉੱਤਰਾਖੰਡ ਲਈ ਪਾਰਟੀ ਦੇ ਕੇਂਦਰੀ ਅਬਜ਼ਰਵਰ ਵਜੋਂ ਰਾਜਨਾਥ ਸਿੰਘ ਅਤੇ ਮੀਨਾਕਸ਼ੀ ਲੇਖੀ ਮੀਟਿੰਗ ’ਚ ਮੌਜੂਦ ਸਨ। ਇਸ ਤੋਂ ਇਲਾਵਾ ਪਾਰਟੀ ਦੇ ਚੋਣ ਇੰਚਾਰਜ ਪ੍ਰਹਲਾਦ ਜੋਸ਼ੀ ਵੀ ਹਾਜ਼ਰ ਸਨ। ਉੱਤਰਾਖੰਡ ਵਿਚ ਧਾਮੀ ਚੋਣ ਹਾਰ ਗਏ ਸਨ ਪਰ ਭਾਜਪਾ ਨੂੰ ਜਿੱਤ ਦਿਵਾਉਣ ਕਾਰਨ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਦਾ ਅਹੁਦੇ ਸੰਭਾਲਿਆ ਗਿਆ ਹੈ। ਧਾਮੀ 23 ਮਾਰਚ ਨੂੰ ਮੁੱਖ ਮੰਤਰੀ ਵਜੋਂ ਦੂਜੀ ਵਾਰ ਅਹੁਦੇ ਦੀ ਸਹੁੰ ਚੁੱਕਣਗੇ। ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਨੇ ਧਾਮੀ ਵਿਚ ਦੁਬਾਰਾ ਭਰੋਸਾ ਇਸ ਲਈ ਜਤਾਇਆ ਹੈ ਕਿ ਕਿਉਂਕਿ ਉਹ ਸਰਕਾਰ ਚਲਾਉਣਾ ਚੰਗੀ ਤਰ੍ਹਾਂ ਜਾਣਦੇ ਹਨ।

ਉਧਰ ਗੋਆ ਵਿੱਚ ਪ੍ਰਮੋਦ ਸਾਵੰਤ ਨੂੰ ਅੱਜ ਭਾਜਪਾ ਵਿਧਾਇਕ ਦਲ ਨੇ ਆਪਣਾ ਆਗੂ ਚੁਣ ਲਿਆ। ਇਸ ਤਰ੍ਹਾਂ ਲਗਾਤਾਰ ਦੂਜੀ ਵਾਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਭਾਜਪਾ ਨੇ ਗੋਆ ਲਈ ਨਰੇਂਦਰ ਸਿੰਘ ਤੋਮਰ ਤੇ ਐਲ. ਮੁਰੂਗਨ ਨੂੰ ਅਬਜ਼ਰਵਰ ਬਣਾਇਆ ਸੀ। ਚੋਣ ਇੰਚਾਰਜ ਦੇਵੇਂਦਰ ਫੜਨਵੀਸ ਨੂੰ ਬਣਾਇਆ ਗਿਆ ਸੀ। ਉਨ੍ਹਾਂ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ: ਰਾਜਪਾਲ
Next articleਕੁਲਤਾਰ ਸਿੰਘ ਸੰਧਵਾਂ ਬਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ