HOME ਧਾਕੜ ਪੁਲਿਸ ਡੀਐਸਪੀ ਜਸ਼ਨਦੀਪ ਮਾਨ ਨੇ ਚਾਰਜ ਸੰਭਾਲਣ ਦੌਰਾਨ 191 ਪੇਟੀਆ ਸ਼ਰਾਬ...

ਧਾਕੜ ਪੁਲਿਸ ਡੀਐਸਪੀ ਜਸ਼ਨਦੀਪ ਮਾਨ ਨੇ ਚਾਰਜ ਸੰਭਾਲਣ ਦੌਰਾਨ 191 ਪੇਟੀਆ ਸ਼ਰਾਬ ਦੀਆਂ ਬਰਾਮਦ ਕੀਤੀਆਂ

3
ਪੁਲਿਸ ਨੂੰ ਵੱਡੀ ਕਾਮਯਾਬੀ, ਨਜਾਇਜ਼ ਸ਼ਰਾਬ ਦੀਆਂ 191 ਪੇਟੀਆਂ ਸਮੇਤ ਦੋ ਦੋਸ਼ੀ ਕਾਬੂ 
ਰੋਪੜ੍ਹ /ਸ੍ਰੀ ਕੀਰਤਪੁਰ ਸਾਹਿਬ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ )  ਸੂਬਾ ਸਰਕਾਰ  ਅਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਿਲ੍ਹਾਂ ਪੁਲਿਸ ਮੁਖੀ ਗੁਲਨੀਤ ਸਿੰਘ ਖਰਾਨਾ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਵੇਚਣ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂਆ ਵੱਡੀ ਗਈ ਮੁਹਿਮ ਤੇ ਤਹਿਤ  ਜਸ਼ਨਦੀਪ ਸਿੰਘ ਮਾਨ ਉਪ ਪੁਲਿਸ ਕਪਤਾਨ ਸ੍ਰੀ ਅਨੰਦਪੁਰ ਸਾਹਿਬ ਜਿਹਨਾਂ ਨੇ ਸਿਰਫ਼ ਇਕ ਦਿਨ ਪਹਿਲਾਂ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਡੀ ਐਸ ਪੀ ਵਜੋਂ ਚਾਰਜ ਸੰਭਾਲ ਲਿਆ ਹੈ ਨੇ ਜਤਿਨ ਕਪੂਰ ਮੁੱਖ ਥਾਣਾ ਅਫਸਰ ਸ੍ਰੀ ਕੀਰਤਪੁਰ ਸਾਹਿਬ ਦੀ ਨਿਗਰਾਨੀ ਹੇਠ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਟੀਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਇਹ ਏ, ਐਸ ਆਈ ਸੁਖਵਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਭਰਤਗੜ੍ਹ ਸਮੇਤ ਏਐਸਆਈ ਸੁਰਜੀਤ ਸਿੰਘ ਹਵਲਦਾਰ ਰਵਿੰਦਰ ਸਿੰਘ ਹਵਲਦਾਰ ਕੁਲਵੀਰ ਸਿੰਘ ਹਵਲਦਾਰ ਹਰਵਿੰਦਰ ਸਿੰਘ ਹੋਮ ਗਾਰਡ ਜਵਾਨ ਰਜਿੰਦਰ ਸਿੰਘ ਜੋ ਕਿ ਸਰਕਾਰੀ ਗੱਡੀ ਨੰਬਰ ਪੀ,ਬੀ 12 ਵਾਈ 4932 ਜੇ ਇਸ ਨੂੰ ਡਰਾਈਵਰ ਸਿਪਾਹੀ ਪ੍ਰਿਤਪਾਲ ਸਿੰਘ ਚਲਾ ਰਿਹਾ ਸੀ ਦਿਵਾਲੀ ਦੇ ਤਿਉਹਾਰਾਂ ਦੇ ਮੱਦੇ ਨਜ਼ਰ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਾਹਨਾਂ ਸਬੰਧੀ ਮੇਨ ਰੋਡ ਬੱਸ ਸਾਡਾ ਭਰਤਗੜ੍ਹ ਵਿੱਚ ਮੌਜੂਦ ਸੀ ਤਾਂ ਇੱਕ ਖਾਸ ਮੁਖਬਰ ਹੈ ਇਤਲਾਹ ਦਿੱਤੀ ਕੀ ਇੱਕ ਟਰੱਕ 12 ਟੈਰੀ ਨੰਬਰ ਯੂਪੀ 53 ਡੀਟੀ 68 16 ਜਿਸ ਦਾ ਡਰਾਈਵਰ ਦੀਪਕ ਵੈਨਵੰਸੀ ਪੁੱਤਰ ਸ਼੍ਰੀ ਮੁੰਨਾ ਬੈਨ ਬੰਸੀ ਵਾਸੀ ਪਿੰਡ ਆਇਲੀਆ ਥਾਣਾ ਚੰਦਬਕ ਜਿਲ੍ਹਾ ਜੋਨਪੁਰ ਉੱਤਰ ਪ੍ਰਦੇਸ਼ ਅਤੇ ਕੰਡਕਟਰ  ਆਕਾਸ਼ ਕੁਮਾਰ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਕਸੇਲੀ ਥਾਣਾ ਗੰਗੀਰੀ ਜਿਲਾ ਅਲੀਗੜ੍ਹ ਉੱਤਰ ਪ੍ਰਦੇਸ਼ ਜੋ ਕਿ ਪੰਜਾਬ ਹਿਮਾਚਲ ਪ੍ਰਦੇਸ਼ ਵਿੱਚ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ ਜੋ ਅੱਜ ਵੀ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਟਰੱਕ ਵਿੱਚ ਲੋੜ ਕਰਕੇ ਨਜਾਇਜ਼ ਸ਼ਰਾਬ ਦੇ ਉੱਪਰ ਸੀਮੈਂਟ ਦੇ ਬਲਾਕ ਲਗਾ ਕੇ ਸ਼ਰਾਬ ਨੂੰ ਬਲੋਕਾਂ ਦੇ ਹੇਠਾਂ ਛੁਪਾ ਕੇ ਵੇਚਣ ਲਈ ਹਿਮਾਚਲ ਪ੍ਰਦੇਸ਼ ਨੂੰ ਵਾਇਆ ਭਰਤਗੜ੍ਹ ਹੋ ਕੇ ਜਾ ਰਹੇ ਹਨ ਜੇਕਰ ਹੁਣੇ ਹੀ ਸਰਸਾ ਨੰਗਲ ਨਜ਼ਦੀਕ ਨਾਕਾ ਬੰਦੀ ਕੀਤੀ ਜਾਵੇ ਤਾਂ ਉਕਤ ਦੋਸ਼ੀ ਫੜੇ ਜਾ ਸਕਦੇ ਹਨ। ਇਸ ਸਬੰਧੀ ਭਰਤਗੜ੍ਹ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਵੱਲੋਂ ਕਾਰਵਾਈ ਕਰਦੇ ਹੋਏ ਸਰਸਾ ਨੰਗਲ ਨਜ਼ਦੀਕ ਨਾਕੇਬੰਦੀ ਕੀਤੀ ਗਈ ਅਤੇ ਆ ਰਹੇ ਟਰੱਕ ਨੂੰ ਰੋਕਿਆ ਗਿਆ ਟਰੱਕ ਰੋਕਣ ਤੇ ਇਸ ਦੀ ਤਲਾਸ਼ੀ ਕੀਤੀ ਗਈ ਜਿਸ ਤੇ ਸੀਮੈਂਟ ਦੇ ਬਣੇ ਬਲਾਕ ਉਤਾਰ ਕੇ ਜਦੋਂ ਥੱਲੇ ਦੇਖਿਆ ਗਿਆ ਤਾਂ ਸ਼ਰਾਬ ਦੀਆਂ ਪੇਟੀਆਂ ਮੌਜੂਦ ਸਨ। ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੂਰੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇਸ ਵਿੱਚੋਂ ਸ਼ਰਾਬ ਮਾਰਕਾ ਡਿਸਕਾਊਂਟ 27 ਪੇਟੀਆਂ, ਸ਼ਰਾਬ ਮਾਰਕਾ ਸਟਾਰ ਗੋਲਡ  64 ਪੇਟੀਆਂ, ਸ਼ਰਾਬ ਮਾਰਕਾ ਸਟਾਰ ਗੋਲਡ ਬੋਤਲਾਂ 46 ਪੇਟੀਆਂ, ਸ਼ਰਾਬ ਮਾਰਕਾ ਇੰਪੀਰੀਅਲ ਸਟਾਇਲ ਬੋਤਲਾਂ 54 ਪੇਟੀਆਂ ਜੋ ਕਿ ਕੁੱਲ 191 ਪੇਟੀਆਂ ਬਰਾਮਦ ਹੋਈਆਂ। ਪੁਲਿਸ ਵੱਲੋਂ ਦੋ ਦੋਸ਼ੀ ਫੜੇ ਗਏ ਜਿਨਾਂ ਤੇ ਪੁਲਿਸ ਵੱਲੋਂ ਦੀਪਕ ਬੈਨਬੰਸੀ ਅਤੇ ਆਕਾਸ਼ ਕੁਮਾਰ ਉੱਪਰ ਮੁਕਦਮਾ ਨੰਬਰ 118 ਮਿਤੀ 14/10/2025 ਐਕਸਾਈਜ਼ ਐਕਟ ਅਧੀਨ  ਦਰਜ ਕੀਤਾ ਗਿਆ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਸ ਤੇ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਤੇ ਨਵ ਨਿਯੁਕਤ ਡੀਐਸਪੀ ਜਸ਼ਨਦੀਪ ਸਿੰਘ ਮਾਨ ਵਲੋਂ ਪ੍ਰੈਸ ਵਾਰਤਾ ਕੀਤੀ ਗਈ ਅਤੇ ਉਹਨਾਂ ਅਪਰਾਧੀ ਕਿਸਮ ਦੇ ਵਿਅਕਤੀਆਂ ਨੂੰ ਸਖ਼ਤੀ ਨਾਲ ਤਾੜਨਾ ਕੀਤੀ ਗਈ, ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਸ਼ੱਕੀ ਵਿਅਕਤੀ ਦਿਖਦਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਐਸ.ਡੀ.ਪੀ ਕਾਲਜ ਵਿਖੇ ਖੂਨਦਾਨ ਕੈਂਪ ਲਾਇਆ
Next article16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਉਤਸਵ ‘ਤੇ ਰਕਬਾ ਭਵਨ ਵਿਖੇ 21 ਸ਼ਖ਼ਸ਼ੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ- ਸਮਾਗਮ ਦੀਆਂ ਤਿਆਰੀਆਂ ਮੁਕੰਮਲ- ਬਾਵਾ