*ਇੱਕ ਨੰਬਰ ਪਟਕੇ ਦੀ ਕੁਸ਼ਤੀ ਸ਼ਾਨਵੀਰ ਅਖਾੜਾ ਕੋਹਾਲੀ ਨੇ ਸ਼ਾਨ ਨਾਲ ਜਿੱਤੀ*
ਫਿਲੌਰ/ ਅੱਪਰਾ (ਸਮਾਜ ਵੀਕਲੀ) (ਜੱਸੀ) -ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਢੱਕ ਮਜਾਰਾ ਵਿਖੇ ਸਥਿਤ ਦਰਬਾਰ ਗੁੱਗਾ ਜਾਹਰ ਪੀਰ ਜੀ ਦੇ ਅਸਥਾਨ ‘ਤੇ ਸਾਲਾਨਾ ਛਿੰਝ ਮੇਲਾ ਐੱਨ. ਆਰ. ਆਈ ਵੀਰਾਂ, ਸਮੂਹ ਭਗਤ ਮੰਡਲੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਬੀਤੀ 27 ਅਗਸਤ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਪੂਰੇ ਉਤਸ਼ਾਹ ਨਾਲ ਜਾਗੋ ਕੱਢੀ ਗਈ, ਉਪਰੰਤ ਜੈ ਸ਼ਾਰਦਾ ਭਗਤ ਮੰਡਲੀ (ਰਾਮਪੁਰ ਬਿਲੜੋਂ ਵਾਲਿਆਂ) ਨੇ ਗੁੱਗਾ ਜਾਹਰ ਪੀਰ ਦੀ ਕਥਾ ਦਾ ਗੁਣਗਾਣ ਕੀਤਾ | ਮਿਤੀ 29 ਅਗਸਤ ਦਿਨ ਵੀਰਵਾਰ ਨੂੰ ਧਾਰਮਿਕ ਸਟੇਜ ਦੌਰਾਨ ਕਾਲਾ ਗੁੱਜਰ ਐਂਡ ਪਾਰਟੀ ਤੇ ਸਰਤਾਜ ਅਲੀ ਆਪਣਾ ਪ੍ਰੋਗਰਾਮ ਪੇਸ਼ ਕੀਤਾ | ਮਿਤੀ 30 ਅਗਸਤ ਦਿਨ ਸ਼ੁੱਕਰਵਾਰ ਨੂੰ ਬੂਟਾ ਮੁਹੰਮਦ (ਢੱਕ ਮਜਾਰੇ ਵਾਲੇ) ਨੇ ਪੁਰਾਤਨ ਅਲਗੋਜ਼ਿਆਂ ਦਾ ਰਾਗ ਪੇਸ਼ ਕੀਤਾ | ਉਪਰੰਤ 3 ਵਜੇ ਛਿੰਝ ਮੇਲਾ ਕਰਵਾਇਆ ਜਾਵੇਗਾ | ਇਸ ਮੌਕੇ ਪਟਕੇ ਦੀ ਦੂਸਰੇ ਨੰਬਰ ਦੀ ਕੁਸ਼ਤੀ ਰੱਜਤ ਅਖਾੜਾ ਆਲਮਗੀਰ ਤੇ ਭੋਲਾ ਕਾਸ਼ਨੀ ਅਖਾੜਾ ਧੁਲੇਤਾ ਵਿਚਕਾਰ ਹੋਈ, ਜਿਸ ‘ਚ ਭੋਲਾ ਕਾਸ਼ਨੀ ਅਖਾੜਾ ਧੁਲੇਤਾ ਜੈਤੂ ਰਿਹਾ | ਇਸੇ ਤਰਾਂ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਸ਼ਾਨਵੀਰ ਅਖਾੜਾ ਕੋਹਾਲੀ ਤੇ ਜੱਸਾ ਅਖਾੜਾ ਬਾਹੜੋਵਾਲ ਵਿਚਕਾਰ ਹੋਈ, ਜਿਸ ‘ਚ ਸ਼ਾਨਵੀਰ ਅਖਾੜਾ ਕੋਹਾਲੀ ਸ਼ਾਨ ਨਾਲ ਜੈਤੂ ਰਿਹਾ | ਇਸ ਮੌਕੇ ਜੈਤੂ ਪਹਿਲਵਾਨਾਂ ਨੂੰ ਮੋਟਰਸਾਈਕਲਾਂ ਤੇ ਉਪ ਜੈਤੂ ਪਹਿਲਵਾਨਾਂ ਨੂੰ ਭਾਰੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਮੂਹ ਭਗਤ ਮੰਡਲੀ, ਦੀਪਾ ਚੇਲਾ, ਨੰਬਰਦਾਰ ਪ੍ਰੇਮ ਲਾਲ, ਕੁਲਦੀਪ ਸਿੰਘ ਬਾਜਵਾ, ਸੂਬਾ ਸਾਬਕਾ ਸਰਪੰਚ, ਕੁਲਦੀਪ ਸਿੰਘ ਜੌਹਲ, ਸੋਹਣ ਸਿੰਘ ਗੜੀ, ਸ. ਮੱਖਣ ਸਿੰਘ ਰਿਟਾਇਰਡ ਇੰਸਪੈਕਟਰ, ਪਰਮਜੀਤ ਢੱਕ ਮਜਾਰਾ, ਰਾਣਾ ਢੱਕ ਮਜਾਰਾ, ਤਾਰੀ ਢੱਕ ਮਜਾਰਾ, ਹਰਭਜ ਢੱਕ ਮਜਾਰਾ ਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ | ਛਿੰਝ ਮੇਲੇ ਦੌਰਾਨ ਕੁਮੈਂਟੇਟਰ ਦੀ ਭੂਮਿਕਾ ਕਰਮਦੀਨ ਚੱਕ ਸਾਹਬੂ ਨੇ ਬਾਖੂਬੀ ਨਿਭਾਈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly