(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੇ ਦਿਨੀਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ਸਮੂਲੀਅਤ ਕੀਤੀ, ਮੀਟਿੰਗ ਦੌਰਾਨ ਵਿਦਿਆਰਥੀਆਂ, ਦੇ ਮਾਪਿਆਂ ਕੋਲੋਂ ਪਹਿਲੀ ਟਰਮ ਵਿੱਚ ਪੜ੍ਹਾਏ ਗਏ ਸਿਲੇਬਸ ਦੀ ਫੀਡਬੈਕ ਲਈ ਗਈ ਅਤੇ ਸੰਸਥਾ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਮਾਪਿਆਂ ਦੇ ਨਿੱਜੀ ਸੁਝਾਵਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਗਿਆ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਸਕੂਲ ਮੈਨੇਜਮੈਂਟ ਦੀ ਪੂਰੀ ਟੀਮ ਵੱਲੋ ਸੁਣਿਆ ਗਿਆ ਤੇ ਉਹਨਾਂ ਸਬੰਧੀ ਵਿਚਾਰ ਗੋਸ਼ਟੀ ਕੀਤੀ ਗਈ ਅਤੇ ਸਕੂਲ ਵਿੱਚ ਸ਼ੁਰੂ ਕੀਤੀ ਗਈ ਨਵੀਂ ਪ੍ਰੀ-ਨਰਸਰੀ ਜਮਾਤ ਦੇ ਕਲਾਸ ਰੂਮ ਦਾ ਰਸਮੀ ਤੌਰ ਤੇ ਮਾਪਿਆਂ ਵੱਲੋਂ ਉਦਘਾਟਨ ਕਰਵਾਇਆ ਗਿਆ ।ਚਾਹ ਪਾਰਟੀ ਉਪਰੰਤ ਸਾਰੇ ਮਾਪਿਆਂ ਨੇ ਇੱਕ ਸਾਂਝੀ ਯਾਦਗਾਰੀ ਤਸਵੀਰ ਖਿਚਵਾਈ। ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਅਤੇ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਵੱਲੋਂ ਸਕੂਲ ਪ੍ਰਿੰਸਪਲ ਮੈਡਮ ਮਨਜੀਤ ਕੌਰ ਜੀ ਅਤੇ ਸਮੁੱਚੀ ਟੀਮ ਦਾ ਅਜਿਹੇ ਉਪਰਾਲੇ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੀਆਂ ਹੋਰ ਮੀਟਿੰਗਾਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਮੌਕੇ ਉੱਤੇ ਮੈਡਮ ਬਲਜੀਤ ਕੌਰ ਪੰਜਾਬੀ ਅਧਿਆਪਕ ਸੰਦੀਪ ਸਿੰਘ, ਕਮਲਦੀਪ ਸਿੰਘ ਝਨੇੜੀ, ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਅਤੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly