(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਬੀਤੇ ਦਿਨੀਂ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ ਸੀ.ਬੀ.ਐੱਸ.ਈ ਬੋਰਡ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿੱਖਿਅਕ ਸਪਤਾਹ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਦੀ ਯੋਗ ਅਗਵਾਈ ਸਦਕਾ ਸਕੂਲ ਦੀਆਂ ਦੋ ਸਭਿਆਚਾਰ ਪ੍ਰੋਗਰਾਮ ਕਰਨ ਵਾਲੀਆਂ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਸਕੂਲ ਦੀ ਗਿੱਧਾ ਟੀਮ ਨੇ ਇੰਚਾਰਜ ਮੈੱਡਮ ਬਲਜੀਤ ਕੌਰ ਦੀ ਅਗਵਾਈ ਵਿੱਚ ਬਹੁਤ ਸੋਹਣੀ ਸਟੇਜ ਪ੍ਰਫਾਰਮਿਸ ਪੇਸ਼ ਕੀਤੀ ਅਤੇ ਨਾਲ ਹੀ ਤੀਆਂ ਦੇ ਤਿਉਹਾਰ ਨਾਲ ਸੰਬੰਧਿਤ ਪੰਜਾਬੀ ਅਧਿਆਪਕ ਸੰਦੀਪ ਸਿੰਘ ਵੱਲੋਂ ਇੱਕ ਕੋਰੀਓਗਰਾਫੀ ਤਿਆਰ ਕਰਵਾਈ ਗਈ ਸੀ ਜਿਸ ਵਿੱਚ ਸਕੂਲ ਦੇ ਵੱਖ-ਵੱਖ ਬੱਚਿਆਂ ਨੇ ਬਹੁਤ ਚੰਗੇ ਢੰਗ ਨਾਲ ਐਕਟਿੰਗ ਕਰਕੇ ਦਰਸ਼ਕਾਂ ਦਾ ਮਨ ਜਿੱਤਿਆ ਇਸ ਸਮਾਗਮ ਵਿੱਚ ਹਾਜ਼ਰੀ ਲਗਵਾ ਕੇ ਬੱਚਿਆਂ ਨੇ ਵੱਖੋ ਵੱਖਰੇ ਸੱਭਿਆਚਾਰਕ ਰੰਗਾਂ ਦੀ ਜਾਣਕਾਰੀ ਹਾਸਿਲ ਕਰਨ ਦੇ ਨਾਲ ਨਾਲ ਵੱਖ ਵੱਖ ਸਭਿਆਚਾਰਾ ਬਾਰੇ ਇੱਕ ਨਿਵੇਕਲਾ ਗਿਆਨ ਵੀ ਹਾਸਿਲ ਕੀਤਾ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸੱਭਿਆਚਾਰਕ ਪਹਿਰਾਵਾ ਪਹਿਨ ਕੇ ਇਸ ਸਮਾਗਮ ਵਿੱਚ ਭਾਗ ਲਿਆ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਵੱਲੋਂ ਸਾਰੇ ਹੀ ਮਿਹਨਤੀ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਪਰਤਨ ਤੇ ਸਕੂਲ ਪ੍ਰਬੰਧਕ ਟਰੈਕਟਰ ਡਾ: ਗੁਰਮੀਤ ਸਿੰਘ ਜੀ ਅਤੇ ਕਮਲਦੀਪ ਝਨੇੜੀ ਸਾਹਿਬ ਨੇ ਸਮੂਹ ਵਿਦਿਆਰਥੀਆਂ ਨਾਲ ਸਾਂਝੀ ਗਰੁੱਪ ਫੋਟੋ ਕਰਵਾਈ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਅਜਿਹੇ ਸੱਭਿਆਚਾਰਕ ਸਮਾਗਮਾਂ ਵਿੱਚ ਭਾਗ ਲੈਣ ਲਈ ਪ੍ਰੇਰਤ ਕੀਤਾ।