(ਸਮਾਜ ਵੀਕਲੀ)
ਸਵੇਰ ਹੋਈ। ਕੁੱਤਾ ਨੀਂਦ ਤੋਂ ਜਾਗਿਆ। ਅੰਗੜਾਈ ਲਈ ਤੇ ਦਰੱਖਤ ਦੀਆਂ ਜੜ੍ਹਾਂ ਨੂੰ ਸੁੰਘਕੇ ਪਿਸ਼ਾਬ ਕੀਤਾ ਤੇ ਅਗਾਂਹ ਤੁਰ ਪਿਆ। ਇੱਕ ਆਦਮੀ ਉਸ ਰਸਤਿਓਂ ਲੰਘਣ ਲੱਗਾ, ਉਸਨੂੰ ਵੀ ਪਿਸ਼ਾਬ ਦਾ ਜ਼ੋਰ ਪਿਆ। ਉਸਨੇ ਵੀ ਦਰੱਖਤ ਦੀਆਂ ਜੜ੍ਹਾਂ ਵਿੱਚ ਪਿਸ਼ਾਬ ਕਰ ਦਿੱਤਾ। ਕੁਝ ਦੇਰ ਬਾਅਦ ਉੱਥੋਂ ਦੋ ਔਰਤਾਂ ਲੰਘਣ ਲੱਗੀਆਂ। ਉਨ੍ਹਾਂ ਦੇ ਹੱਥਾਂ ਵਿੱਚ ਥਾਲ ਸਨ। ਥਾਲ ਵਿੱਚ ਫੁੱਲ,ਮਿੱਠਾ ਤੇ ਚੌਲ। ਉਨ੍ਹਾਂ ਅਗਾਂਹ ਪਹੁੰਚਣ ਤੋਂ ਪਹਿਲਾਂ ਜਦੋਂ ਤੱਕਿਆ ਕਿ ਦਰੱਖਤ ਦੀਆਂ ਜੜ੍ਹਾਂ ਵਿੱਚ ਕਿਸੇ ਨੇ ਸ਼ਰਧਾ ਵਜੋਂ ਪਾਣੀ ਦਿੱਤਾ ਹੋਇਆ ਹੈ ਤਾਂ ਉਨ੍ਹਾਂ ਦਰੱਖਤ ਨੂੰ ਪਵਿੱਤਰ ਸਮਝਦਿਆਂ ਉਥੇ ਫੁੱਲ,ਚੌਲ ਤੇ ਮਿੱਠੇ ਨਾਲ ਸ਼ਰਧਾ ਪੂਰਵਕ ਮੱਥਾ ਟੇਕਿਆ ਤੇ ਅਗਾਂਹ ਹੋ ਤੁਰੀਆਂ। –ਹੁਣ ਹੌਲੀ-ਹੌਲੀ ਉਥੇ ਰੋਜ਼ਾਨਾ ਸ਼ਰਧਾਲੂਆਂ ਦੀ ਭੀੜ ਜੁੜਣ ਲੱਗੀ ਸੀ। ਦੇਖਦਿਆਂ-ਦੇਖਦਿਆਂ ਉਸ ਥਾਂ ‘ਤੇ ਧਰਮ ਸਥਾਨ ਦਾ ਨਿਰਮਾਣ ਹੋਣ ਲੱਗ ਪਿਆ।
ਸੁਖਮਿੰਦਰ ਸੇਖੋਂ
98145-07693
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly