ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਉੱਘੇ ਕੱਪੜਾ ਵਪਾਰੀ ਤੇ ਸਮਾਜਸੇਵੀ ਅਨਿਲ ਜੈਨ (ਭੋਲਾ) ਅਤੇ ਸਿਕੰਦਰ ਜੈਨ ਵੱਲੋ ਹਰੇਕ ਸਾਲ ਦੀ ਤਰ੍ਹਾ ਇਸ ਸਾਲ ਵੀ ਸ਼ਰਧਾਲੂ ਨੂੰ ਸ਼੍ਰੀ ਸਾਲਾਸਰ ਬਾਲਾਜੀ ਅਤੇ ਖਾਟੂ ਸ਼ਿਆਮ ਧਾਮ ਦੀ ਫ੍ਰੀ ਯਾਤਰਾ ਕਰਵਾਈ ਗਈ। ਸਮਾਜ ਸੇਵੀ ਅਨਿਲ ਜੈਨ ਭੋਲਾ ਨੇ ਦੱਸਿਆ ਕਿ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ‘ਚ ਕਾਫੀ ਉਤਸ਼ਾਹ ਪਾਇਆ ਗਿਆ । ਉਨ੍ਹਾ ਵੱਲੋ ਹਰੇਕ ਸਾਲ ਸੰਗਤਾਂ ਨੂੰ ਸ਼੍ਰੀਬਾਲਾਜੀ ਧਾਮ ਦੇ ਦਰਸ਼ਨ ਕਰਵਾਏ ਜਾਂਦੇ ਹਨ। ਬੱਸ ਨੂੰ ਰਾਏਕੋਟ ਤੋ ਸ਼੍ਰੀ ਸਾਲਾਸਰ ਧਾਮ ਲਈ ਸ਼੍ਰੀ ਬਾਲਾਜੀ ਅਤੇ ਖਾਟੂ ਸ਼ਿਆਮ ਜੀ ਦੇ ਜੈਕਾਰਿਆਂ ਦੀ ਗੂੰਜ ‘ਚ ਰਵਾਨਾ ਕੀਤਾ ਗਿਆ। ਯਾਤਰਾ ਦੌਰਾਨ ਪ੍ਰਸਿੱਧ ਭਜਨ ਗਾਇਕ ਅਭੀ ਗੋਇਲ ਵੱਲੋ ਸ਼੍ਰੀ ਬਾਲਾਜੀ ਅਤੇ ਖਾਟੂ ਸ਼ਿਆਮ ਜੀ ਦੀ ਮਹਿਮਾ ਦਾ ਗੁਣਗਾਣ ਕਰਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਗਿਆ। ਇਸ ਮੌਕੇ ਸਾਹਿਲ ਜੈਨ, ਅਨੁਜ ਜੈਨ, ਸ਼ੁਭਮ ਜੈਨ, ਆਰਿਫ ਜੈਨ, ਰਿਸ਼ੀ ਜੈਨ, ਅਮਿਤ ਜੈਨ ਲੁਧਿਆਣਾ,ਸੰਦੀਪ ਜੈਨ, ਅਸ਼ੋਕ ਜੈਨ ਬੱਸੀਆਂ,ਭੁਪਿੰਦਰ ਜੈਨ, ਕਿੱਕਾ ਜੈਨ ਸਮੇਤ ਹੋਰ ਭਗਤਜਨ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



