HOME ਵਿਕਸਿਤ ਭਾਰਤ-ਜੀ ਰਾਮ ਜੀ ਯੋਜਨਾ ਦੇਸ਼ ਦੇ ਮਜ਼ਦੂਰਾਂ ਭਰਾਵਾਂ ਅਤੇ ਕਿਸਾਨਾਂ ਦੇ...

ਵਿਕਸਿਤ ਭਾਰਤ-ਜੀ ਰਾਮ ਜੀ ਯੋਜਨਾ ਦੇਸ਼ ਦੇ ਮਜ਼ਦੂਰਾਂ ਭਰਾਵਾਂ ਅਤੇ ਕਿਸਾਨਾਂ ਦੇ ਲਈ ਲਾਹੇਵੰਦ: ਬੰਨੀ ਸੰਧੂ

3

 ਨਵੇਂ ਹਲਕਾ ਪ੍ਰਭਾਰੀ ਜੱਗਦੀਪ ਸਿੰਘ ਔਜਲਾ ਦਾ ਭਾਜਪਾ ਆਗੂ ਬੰਨੀ ਸੰਧੂ ਵੱਲੋਂ ਨਿੱਘਾ ਸਵਾਗਤ

ਡੇਰਾਬੱਸੀ,  (ਸਮਾਜ ਵੀਕਲੀ)  ( ਸੰਜੀਵ ਸਿੰਘ ਸੈਣੀ) ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੋਹਾਲੀ ਪ੍ਰਧਾਨ ਸੰਜੀਵ ਵਿਸ਼ਿਸ਼ਟ ਵੱਲੋਂ ਪੰਜਾਬ ਭਾਜਪਾ ਦੇ ਸੰਗਠਨ ਨੂੰ ਹੋਰ ਮਜ਼ਬੂਤ, ਸਰਗਰਮ ਅਤੇ ਗਤੀਸ਼ੀਲ ਬਣਾਉਣ ਦੇ ਉਦੇਸ਼ ਨਾਲ ਡੇਰਾਬੱਸੀ ਹਲਕੇ ਲਈ ਨਿਯੁਕਤ ਕੀਤੇ ਗਏ ਨਵੇਂ ਪ੍ਰਭਾਰੀ ਜੱਗਦੀਪ ਸਿੰਘ ਔਜਲਾ ਦੇ ਡੇਰਾਬੱਸੀ ਪਹੁੰਚਣ ’ਤੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੀ ਪੂਰੀ ਟੀਮ ਵੱਲੋਂ ਨਵੇਂ ਪ੍ਰਭਾਰੀ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸੰਗਠਨਕ ਮਜ਼ਬੂਤੀ ਲਈ ਇਕਜੁਟ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਦੌਰਾਨ ਹਲਕੇ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਅਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੰਨੀ ਸੰਧੂ ਨੇ ਕਿਹਾ ਕਿ “ਵਿਕਸਿਤ ਭਾਰਤ – ਜੀ ਰਾਮ ਜੀ ਯੋਜਨਾ” ਦੇਸ਼ ਦੇ ਮਜ਼ਦੂਰ ਵਰਗ ਅਤੇ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਕਾਰਨ ਵਿਕਾਸ ਦੀ ਰੋਸ਼ਨੀ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚ ਰਹੀ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਅੱਜ ਦਾ ਦਿਨ ਪੰਜਾਬ ਅਤੇ ਦੇਸ਼ ਵਾਸੀਆਂ ਲਈ ਇਤਿਹਾਸਿਕ ਹੈ ਕਿਉਂਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਦਮਪੁਰ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪਾਵਨ ਨਾਮ ’ਤੇ ਰੱਖਣਾ ਸਮਾਨਤਾ, ਸਮਾਜਿਕ ਸਨਮਾਨ ਅਤੇ ਸੱਭਿਆਚਾਰਕ ਆਦਰ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਇਤਿਹਾਸਿਕ ਫ਼ੈਸਲੇ ਲਈ ਸਮੂਹ ਪੰਜਾਬੀਆਂ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਦਾ ਦਿਲੋਂ ਧੰਨਵਾਦ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਇਕਜੁਟ ਹੋ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ ਗਿਆ। ਇਸ ਮੌਕੇ ਪੰਜਾਬ ਬੀਸੀ ਮੋਰਚਾ ਦੇ ਉਪਪ੍ਰਧਾਨ ਰਵਿੰਦਰ ਵੈਸ਼ਨਵ, ਡੇਰਾਬੱਸੀ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ), ਜ਼ੀਰਕਪੁਰ ਮੰਡਲ ਪ੍ਰਧਾਨ ਸੱਤਪਾਲ ਬਾਂਸਲ, ਹਡੇਸਰਾ ਮੰਡਲ ਪ੍ਰਧਾਨ ਬਿੱਟੂ ਰਾਣਾ ਸਮੇਤ ਸਮੂਹ ਮੰਡਲ ਆਗੂਆਂ ਵੱਲੋਂ ਜੱਗਦੀਪ ਸਿੰਘ ਔਜਲਾ ਨੂੰ ਲੋਈ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਰਾਕੇਸ਼ ਅੰਚੀਤ, ਹਰਮੇਸ਼ ਗੁਪਤਾ, ਗਗਨੇਜਾ, ਨਰਿੰਦਰ ਸ਼ਰਮਾ, ਦਿਨੇਸ਼ ਵੈਸ਼ਨਵ, ਰਿਕੂ ਪੰਡਿਤ, ਬੰਟੀ ਸ਼ਰਮਾ, ਸਤਬੀਰ ਰਾਣਾ, ਤੇਜ਼ੀ, ਜਸਪ੍ਰੀਤ ਸਿੰਘ, ਹਰਬੰਸ ਸਿੰਘ, ਸਤੀਸ਼ ਕੁਮਾਰ, ਮੱਖਣ ਸਿੰਘ, ਸੋਹਨ ਲਾਲ, ਅਸ਼ੋਕ ਕੁਮਾਰ ਅਤੇ ਯਨਸਿਆਮ ਆਦਿ ਭਾਜਪਾ ਆਗੂ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਲਵਾਰਾ ਹਵਾਈ ਅੱਡੇ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ’ਤੇ ਰੱਖਿਆ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Next articleਪੀ.ਐਮ. ਸ਼੍ਰੀ ਸਕੂਲ ਰੱਤੇਵਾਲ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ; ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਹੋਈ ਸ਼ਲਾਘਾ