ਨਵੀਂ ਦਿੱਲੀ, (ਸਮਾਜ ਵੀਕਲੀ): ਕੇਂਦਰੀ ਵਾਤਾਵਰਨ ਮੰਤਰੀ ਭੁਪਿੰਦਰ ਯਾਦਵ ਨੇ ਗਲਾਸਗੋ ਵਿਚ 26ਵੇਂ ਕੌਮਾਂਤਰੀ ਵਾਤਾਵਰਨ ਸੰਮੇਲਨ ਸੀਓਪੀ26 ਵਿਚ ਕਿਹਾ ਕਿ ਵਿਕਸਤ ਦੇਸ਼ 2009 ਤੋਂ ਵਿਕਾਸਸ਼ੀਲ ਦੇਸ਼ਾਂ ਨੂੰ ਹਰ ਸਾਲ 100 ਅਰਬ ਅਮਰੀਕੀ ਡਾਲਰ ਦੇ ਸਹਿਯੋਗ ਦੇ ਟੀਚੇ ਨੂੰ ਪੂਰਾ ਕਰਨ ਵਿਚ ਅਸਫ਼ਲ ਰਹਿਣ ਦੇ ਬਾਵਜੂਦ ਹੁਣ ਵੀ ਇਸ ਨੂੰ ਆਪਣਾ 2025 ਤੱਕ ਦਾ ਸਭ ਤੋਂ ਅਹਿਮ ਟੀਚਾ ਦੱਸ ਰਹੇ ਹਨ। ਭਾਰਤ ਦੀ ਨੁਮਾਇੰਦਗੀ ਕਰ ਰਹੇ ਮੰਤਰੀ ਨੇ ਬਰਤਾਨੀਆ ਦੇ ਗਲਾਸਗੋ ਵਿਚ ਐਤਵਾਰ ਨੂੰ ਸ਼ੁਰੂ ਹੋਈ ਜਲਵਾਯੂ ਬਦਲਾਅ ਉੱਤੇ ਸੰਯੁਕਤ ਰਾਸ਼ਟਰ ਦੇ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (ਯੂਐੱਨਐੱਫਸੀਸੀਸੀ) ਸੀਓਪੀ26 ਦੇ ਉਦਘਾਟਨੀ ਸੈਸ਼ਨ ਵਿਚ ਆਪਣੇ ਬੇਸਿਕ ਭਾਸ਼ਣ ਦੌਰਾਨ ਇਹ ਟਿੱਪਣੀ ਕੀਤੀ। ਇਹ ਜਾਣਕਾਰੀ ਮੰਤਰੀ ਨੇ ਟਵੀਟ ਕਰ ਕੇ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly