ਦੇਵ ਸਰਾਭਾ ਦੀ ਭੈਣ ਦੇ ਸ਼ੁੱਭ ਵਿਆਹ ਮੌਕੇ ਅਹਿਮ ਸ਼ਖ਼ਸੀਅਤਾਂ ਨੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦਿੱਤਾ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ /ਸਰਾਭਾ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਪੱਤਰਕਾਰ ਬਲਦੇਵ  ਸਿੰਘ “ਦੇਵ ਸਰਾਭਾ” ਦੀ ਭੈਣ ਬੀਬੀ ਅਮਰਜੀਤ ਕੌਰ ਸਪੁੱਤਰੀ ਮੇਵਾ ਸਿੰਘ ਦਾ ਸ਼ੁੱਭ ਵਿਆਹ ਕਾਕਾ ਜਸਪ੍ਰੀਤ ਸਿੰਘ ਸਪੁੱਤਰ ਸਵ:ਹਰਜਿੰਦਰ ਸਿੰਘ ਵਾਸੀ ਘਣਗਸ ਨੇੜੇ ਰਾੜਾ ਸਾਹਿਬ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ‘ਚ ਪੂਰਨ ਗੁਰ-ਮਰਿਯਾਦਾ ਅਤੇ ਸਾਦਾ ਸਮਾਜਿਕ ਰਸਮਾਂ ਅਨੁਸਾਰ ਹੋਇਆ। ਇਸ ਸੁਭਾਗੇ ਮੌਕੇ ਰਿਸ਼ਵਦੀਪ ਸਿੰਘ ਹੇਰਾਂ,ਬਲਦੇਵ ਸਿੰਘ ਢੱਟ, ਬਲਦੇਵ ਸਿੰਘ ਗਾਗੇਵਾਲ, ਚਰਨਜੀਤ ਸਿੰਘ ਸਰਨਾ,ਬਲਜੀਤ ਸਿੰਘ, ਗੁਰਜੀਤ ਸਿੰਘ ਚੀਮਾ,ਅਵਤਾਰ ਸਿੰਘ ਭਾਗਪੁਰ ਆਦਿ ਦੇ ਨਾਲ ਨਾਲ ਦੇਵ ਸਰਾਭਾ ਨਾਲ ਮੇਲ ਜੋਲ ਰੱਖਦੇ ਵੱਖ ਵੱਖ ਅਦਾਰਿਆਂ ਨਾਲ ਸਬੰਧਿਤ ਪੱਤਰਕਾਰਾਂ ਤੋਂ ਇਲਾਵਾ ਧਰਮ ਤੇ ਸਾਹਿਤ ਖੇਤਰ ਨਾਲ ਸਬੰਧਿਤ ਸ਼ਖਸ਼ੀਅਤਾਂ ਨੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਵਿਆਹ ਸਮਾਗਮ ਅਜੋਕੇ ਦਿਖਾਵੇ ਤੋਂ ਹੱਟਦਿਆਂ ਸਾਦਾ ਤੇ ਪ੍ਰਭਾਵਸ਼ੀਲ ਰਿਹਾ। ਇਸ ਦੌਰਾਨ ਪੁੱਜੀਆਂ ਸ਼ਖਸ਼ੀਅਤਾਂ ‘ਚ ਕੌਮ ਦੀ ਪ੍ਰਗਤੀ ‘ਚ ਜਜ਼ਬੇ ਵਾਲੇ ਪਰਵਾਰਾਂ ਦਾ ਯੋਗਦਾਨ ਵਿਸ਼ੇ ਤੇ ਗੱਲਬਾਤ ਹੁੰਦਿਆਂ ਗ੍ਰਿਹਸਤ ਜੀਵਨ ‘ਚ ਰੂਹਾਨੀਅਤ ਦੀ ਅਹਿਮੀਅਤ ਤੇ ਜੋਰ ਦਿੱਤਾ।
 ਬਾਪੂ ਗੁਰਚਰਨ ਸਿੰਘ ਹਵਾਰਾ ਸਮੇਤ ਵੱਖ ਵੱਖ ਜੱਥੇਬੰਦੀਆਂ ਸੰਸਥਾਵਾਂ ਵਲੋਂ  ਬਲਦੇਵ ਸਿੰਘ ਦੇਵ ਸਰਾਭਾ ਰਾਹੀਂ ਬੀਬੀ ਅਮਰਜੀਤ ਕੌਰ ਤੇ ਕਾਕਾ ਜਸਪ੍ਰੀਤ ਸਿੰਘ ਦੀ ਸੁਭਾਗੀ ਜੋੜੀ ਨੂੰ ਵਧਾਈਆਂ ਦਿੱਤੀਆਂ। ਉੱਥੇ ਹੀ ‘ਸਰਾਭਾ ਪੰਥਕ ਮੋਰਚੇ’ ਦੇ ਸਰਪ੍ਰਸਤ ਮਾਸਟਰ ਦਰਸ਼ਨ ਸਿੰਘ ਰਕਬਾ,ਸਰਪੰਚ ਕਮਲਜੀਤ ਕੌਰ ਸਰਾਭਾ, ਕਰਨਲ ਮਨਦੀਪ ਸਿੰਘ ਸਰਾਭਾ, ਬੀਬੀ ਪਰਮਜੀਤ ਕੌਰ ਹੰਬੜਾ, ਬੀਬੀ ਮਨਜੀਤ ਕੌਰ ਦਾਖਾ, ਹਰਭਜਨ ਸਿੰਘ ਅੱਬੂਵਾਲ,ਭੁਪਿੰਦਰ ਸਿੰਘ ਬੇਦੀ, ਸਰਪੰਚ ਗੁਰਮੇਲ ਸਿੰਘ ਜੁੜਾਹਾਂ, ਅਮਰ ਸਿੰਘ ਜੁੜਾਹਾਂ, ਸਰਪੰਚ ਬੀਬੀ ਸੁਖਜਿੰਦਰ ਕੌਰ ਸਰਾਭਾ, ਹਰਨੇਕ ਸਿੰਘ ਮੈਂਬਰ ਬਲਾਕ ਸੰਮਤੀ, ਪੰਚ ਅਜੀਤ ਸਿੰਘ ਸਰਾਭਾ, ਪੰਚ ਜਸਵਿੰਦਰ ਕੌਰ, ਗੁਰਜੀਤ ਸਿੰਘ, ਰਜਿੰਦਰ ਸਿੰਘ ਸਹਿਜ਼ਾਦ, ਸੁਖਪਾਲ ਸਿੰਘ ਪੰਚਾਇਤ ਸਕੱਤਰ, ਕੁਲਵਿੰਦਰ ਸਿੰਘ ਬੋਬੀ, ਜਸਵਿੰਦਰ ਸਿੰਘ ਨਾਰੰਗਵਾਲ , ਮਾਸਟਰ ਗੁਰਮੀਤ ਸਿੰਘ ਮੋਹੀ, ਤਰਸੇਮ ਸਿੰਘ ਸਰਾਭਾ, ਕੁਲਦੀਪ ਸਿੰਘ ਹਰੀਗੜ੍ਹ, ਮਨਜੀਤ ਸਿੰਘ ਸਰਾਭਾ, ਗੁਰਪ੍ਰੀਤ ਸਿੰਘ ਸਰਾਭਾ,ਟੋਨੀ ਸੱਬਰਵਾਲ ਆਦਿ ਸ਼ਖਸ਼ੀਅਤਾਂ ਨੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਵਿਆਹ ਸਮਾਗਮ ਵਿੱਚ ਸਰਾਭਾ ਪ੍ਰਵਾਰ ਦੇ ਰਿਸ਼ਤੇਦਾਰ ਅਤੇ ਮਿੱਤਰਤਾ ਵੇਲੇ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੰਤ ਕੁਲਵੰਤ ਰਾਮ ਭਰੋਮਜਾਰਾ ਆਪਣੇ ਦੌਰੇ ਦੌਰਾਨ 12 ਨੂੰ ਕਰੋਮਨਾ ਤੇ 13 ਨੂੰ ਪਾਰਮਾ ਵਿਖੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ
Next articleਮਾਤਰੀ ਮੌਤਾਂ ਦੀ ਦਰ ਘੱਟ ਕਰਨ ਲਈ ਸਾਰੀਆਂ ਗਰਭਵਤੀ ਔਰਤਾਂ ਦੇ ਸਾਰੇ ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ : ਸਿਵਲ ਸਰਜਨ ਡਾ .ਪਵਨ ਕੁਮਾਰ