ਦਿਉਰਾ ਵੇ ਮੈਨੂੰ  ਕਹਿਣ ਕੁੜੀਆਂ

ਬੁੱਧ ਸਿੰਘ ਨੀਲੋਂ
       ਮਸਲਾ-ਏ-ਉਧਾਲੇ ਗੀਤਾਂ ਦਾ ! 
ਉਧਾਲੇ ਗੀਤਾਂ ਦੇ ਨਜਾਇਜ਼ ਪਿਓ!
   ਪੰਜਾਬੀ ਗੀਤਕਾਰੀ ਦੇ ਵਿਚ ਉਧਾਲੇ ਗੀਤਾਂ ਦੇ ਨਜਾਇਜ਼ ਬਾਪਾਂ ਬਾਰੇ ਬਹੁਤ ਦੇਰ ਪਹਿਲਾਂ ਮਸਲਾ ਚੁੱਕਿਆ ਸੀ ਪਰ ਉਸ ਵੇਲੇ ਉਸ ਮਸਲੇ ‘ਤੇ ਜਿਸ ਤਰਾਂ ਦੀ ਚਰਚਾ ਹੋਣੀ ਚਾਹੀਦੀ ਸੀ ਉਹ ਨਾ ਹੋ ਸਕੀ, ਪਤਾ ਨਹੀਂ ਕਿਉਂ ਕੱਛਾਂ ਵਿਚ ਹੱਥ ਦੇ ਕੇ ਤਮਾਸ਼ਾ ਦੇਖਣ ਵਾਲਿਆਂ ਭੀੜ ਵਿਚ ਸੁਚੇਤ ਲੋਕ ਸ਼ਾਮਿਲ ਹੋ ਗਏ। ਪੰਜਾਬੀ ਗੀਤਕਾਰੀ ਦੇ ਖੇਤਰ ਦੇ ਵਿਚ ਜਿਹੜੇ ਗੀਤਕਾਰਾਂ ਨੇ ਹੋਰਨਾਂ ਦੇ ਗੀਤ ਉਧਾਲੇ ਹਨ ਤੇ ਉਹ ਉਹਨਾਂ ਦੇ ਨਜਾਇਜ਼ ਬਾਪ ਬਣ ਕੇ ਬਹਿ ਗਏ ਹਨ ਤੇ ਮੋਟੀਆਂ ਰਕਮਾਂ ਵਸੂਲ ਗਏ ਹਨ ਪਰ ਉਹ ਅਸੂਲ ਭੁੱਲ ਗਏ।
     ਅਕਸਰ ਨਵਾਂ ਗੀਤਕਾਰ ਇਨਾਂ ਨਜਾਇਜ਼ ‘ਬਾਪਾਂ’ ਦੇ ਸ਼ਿਕਾਰ ਹੁੰਦੇ ਹਨ। ਉਹ ਕਿਸੇ ਵੱਡੇ ਗੀਤਕਾਰ ਦੇ ਕੋਲ ਇਸ ਕਰਕੇ ਜਾਂਦੇ ਹਨ ਕਿ ਉਹ ਉਹਨਾਂ ਦੀ ਬਾਂਹ ਫੜੇਗਾ ਤੇ ਕਿਸੇ ਨਾਮਵਰ ਗਾਇਕ ਤੋਂ ਉਸ ਦਾ ਗੀਤ ਰਿਕਾਰਡ ਕਰਵਾ  ਦੇਵੇਗਾ। ਪਰ ਪਤਾ ਉਸਨੂੰ ਉਸ ਵੇਲੇ ਹੀ ਲੱਗਦਾ ਹੈ ਜਦੋਂ ਉਸ ਦਾ ਗੀਤ ਉਸ ਗੀਤਕਾਰ ਦੇ ਨਾਂ ਹੇਠ ਸਪੀਕਰਾਂ ਵਿਚ ਵੱਜਦਾ ਹੈ। ਫੇਰ ਸਿਖਾਂਦਰੂ ਕੰਧਾਂ ਵਿਚ ਟੱਕਰਾਂ ਮਾਰਦਾ ਹੈ। ਸੰਗੀਤ ਦੀ ਜਦੋਂ ਮੰਡੀ ਬਣੀ ਹੈ ਉਸ ਵੇਲੇ ਤੋਂ ਇਸ ਕਾਰੋਬਾਰ ਦੇ ਵਿਚ ਕਈ ਉਹ ਨਾਂ ਸ਼ਮਿਲ ਹਨ ਜਿਹਨਾਂ ਦਾ ਪੰਜਾਬੀ ਸਾਹਿਤ ਜਗਤ ਵਿਚ ਨਾਂ ਸਤਿਕਾਰ ਲਿਆ ਜਾਂਦਾ ਹੈ।
ਸੰਗੀਤ ਦੀ ਮੰਡੀ ਵਿਚ ਸੰਗੀਤਕਾਰ ਵੀ ਕਿਸੇ ਦੇ ਨਾਲੋਂ ਘੱਟ ਨਹੀਂ । ਉਹ ਵੀ ਪਹਿਲੀਆਂ ਗਾਈਆਂ ਤਰਜ਼ਾਂ ਨੂੰ ਭੰਨ ਤੋੜ ਕੇ ਜਾ ਫਿਰ ਉਵੇਂ ਹੀ ਵਰਤ ਲੈਂਦੇ ਹਨ, ਜਿਵੇਂ ਗੀਤਕਾਰ ਕਰਦੇ ਹਨ। ਮੁਨਾਫੇ ਦੀ ਮੰਡੀ ‘ਚ ਇਸ ਤਰਾਂ ਬਹੁਤ ਕੁੱਝ ਹੁੰਦਾ ਹੈ, ਜਿਸ ਦਾ ਨੱਕੋ-ਨੱਕੀਂ ਪਤਾ ਨਹੀਂ ਲੱਗਦਾ।
ਇੱਕ ਵਾਰ ਮੇਰਾ ਮਿੱਤਰ ਪ੍ਰੀਤ ਸੰਦਲ ਨੇ ਆਖਿਆ ‘ਕਿ ਆ ਜਿਹੜਾ ਗੀਤ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਆਵਾਜ਼ ਦੇ ਆਇਆ ਹੈ, ਪਾਲ ਕੇ ਨਿਆਣੇ ਭਾਬੀ ਨੇ. . ਵਾਲਾ ਮੇਰਾ ਗੀਤ ਹੈ ਜਿਹੜਾ ਰਾਜੀ ਸਲਾਣੇ ਵਾਲੇ ਨੇ ਆਪਣੇ ਨਾਂ ਹੇਠ ਰਿਕਾਰਡ ਕਰਵਾ ਦਿੱਤਾ ਏ। ਹੁਣ ਦੱਸੋ ਮੈਂ ਕੀ ਕਰਾਂ? ਤੁਸੀਂ ਪੀਐਚ. ਡੀ ਵਾਲਿਆਂ ਦਾ ਪਰਦਾ ਢੱਕਿਆ ਏ ਇਸ ਦਾ ਵੀ ਕਦੇ ਨੰਗ ਢੱਕ ਦਿਓ।’
ਗੀਤਕਾਰ ਤੇ ਕਲਾਸੀਕਲ ਗਾਇਕ ਪਵਨਦੀਪ ਬੋਲਿਆ ‘ ਆ ਸੁਰਜੀਤ ਬਿੰਦਰੱਖੀਏ ਦੀ ਆਵਾਜ਼ ਦੇ ਵਿਚ ਜਿਹੜਾ ਗੀਤ ਵੱਜਦਾ ‘ ਵਿਚ ਦਰਵਾਜ਼ੇ ਦੇ ਇੱਕ ਫ਼ੁੱਲ ਕੱਢਦਾ ਫੁਲਕਾਰੀ ਤਾਂ ਮੇਰਾ ਗੀਤ ਏ ਪਰ ਇਸ ਦਾ ਗੀਤਕਾਰ ਸਮਸ਼ੇਰ ਸੰਧੂ ਕਿਵੇਂ ਬਣ ਗਿਆ?’
ਅੰਤਰ-ਰਾਸ਼ਟਰੀ ਪੱਧਰ ਤੱਕ ਆਪਣੀ ਆਵਾਜ਼ ਦਾ ਜਾਦੂ ਵਿਖੇਰਨ ਵਾਲਾ ਕਮਲਜੀਤ ਨੀਲੋਂ ਆਖਣ ਲੱਗਾ ‘ ਆ ਬਿੱਟੀ ਦੀ ਆਵਾਜ਼ ਵਾਲਾ ਗੀਤ ਤਾਂ ਮੇਰਾ. ਦਿਲ ਦੀ ਕਿਤਾਬ ਉੱਤੇ ਸੱਜਣਾ ਦਾ ਨਾਂ ਆਪੇ ਅੰਮੀਏ ਨੀਂ ਲਿਖਿਆ ਗਿਆ। ਤੇ ਹੋਰ ਕਈ ਗੀਤ ਨੇ ਇਹ ਕੀ ਹੋ ਰਿਹਾ ਏ ?’
ਪਰ ਜਦੋਂ ਸਤਿੰਦਰ ਸਰਤਾਜ ਸੰਗੀਤ ਦੀ ਮੰਡੀ ‘ਚ ਆਇਆ ਤਾਂ ਉਹ ਉਸ ਗੀਤਕਾਰ ਦੀ ਛੱਤਰੀ ‘ਤੇ ਜਦ ਬੈਠਿਆ ਨਾ ਤਾਂ ਉਸ ਗੀਤਾਂ ਦੇ ਖਿਲਾਫ਼ ਲੇਖ ਲਿਖ ਦਿੱਤਾ ਕਿ ‘ਇਸ ਦੇ ਗੀਤ ਪਾਕਿਸਤਾਨੀ ਗੀਤਕਾਰਾਂ ਦੇ ਹਨ।  ਤੇ ਨਾਲ ਹੀ ਇਹ ਆਖ ਤਾਂ ਕਿ ਦੇਵ ਥਰੀਕੇ ਵਾਲਾ ਤੇ ਬਾਬੂ ਸਿੰਘ ਮਾਨ ਵੀ ਚੋਰ ਗੀਤਕਾਰ ਹਨ।’ ਤਾਂ ਦੇਵ ਥਰੀਕੇ ਵਾਲਾ ਕਹਿੰਦਾ ‘ਪਰ ਇਸ ਗੀਤਕਾਰ ਨੇ ਆਪਣੇ ਬਾਰੇ ਚੁੱਪ ਹੀ ਧਾਰ ਲਈ ਕਿ ਉਸ ਨੇ ਕਿੱਥੇ ਕਿੱਥੇ ਡਾਕਾ ਮਾਰਿਆ? ਕਿੰਨੇ ਹੀ ਗੀਤ ਤਾਂ ਮੇਰੇ ਹਨ ਤੇ ਪਾਕਿਸਤਾਨੀ ਗੀਤ ਹਨ। ਪਰ ਕੀ ਕਰੀਏ ?’ ਤਾਂ ਕੋਲ ਬੈਠਾ ਉਸਦਾ ਚੇਲਾ ਬੋਲਿਆ ‘ ਉਸਤਾਦ ਜੀ ਤੁਸੀਂ ਇਸ ਦਾ ਨੰਗ ਢੱਕ ਦਿਓ ਥੋਡੋ ਕੋਲ ਕਿੰਨੇ ਕੱਪੜੇ ਪਏ ਆ ਤੇ  ਪਾ ਦਿਓ ਬਿਚਾਰੇ ਦੇ।’
ਬਾਬਾ  ਇਲਤੀ ਬੋਲਿਆ “ਘੱਟ  ਦੇਵ ਜੀ ਤੁਸੀਂ  ਵੀ ਨਹੀਂ  ਕੀਤੀ ।  ਤੁਹਾਡੇ ਵਾਰੇ ਡਾਕਟਰ ਗੁਰਦੇਵ ਸਿੰਘ ਸਿੱਧੂ  ਦੀ ਕਿਤਾਬ  ਮਾਲਵੇ ਦੇ ਕਿੱਸਾਕਾ੍ਰ ਵਿੱਚ  ਲਿਖਿਆ  ਕਿ ਤੁਸੀਂ  ਤਾਂ  ਖੁਦ ਹਜੂਰਾ ਸਿੰਘ  ਬੁਟਾਹਰੀ ਦੀਆਂ ਕਲੀਆਂ ਨੂੰ  ਆਪਣਾ ਨਾਮ ਹੇਠਾਂ  ਕੁਲਦੀਪ ਮਾਣਕ  ਤੋਂ  ਰਿਕਾਰਡਿੰਗ ਕਰਵਾਇਆ  ਹੈ।” ਉਨ੍ਹਾਂ ਦੀ ਕਿਤਾਬ ਦੇ ਇਹ ਸਭ ਤੱਥ ਦਰਜ ਹਨ । ਚੱਕ ਕੇ ਝੁੰਮਣ ਹੀਰੇ ਡੋਲੀ ਬਹਿ ਗੀ ਖੇੜਿਆਂ ਦੀ, ਰਾਂਝੇ  ਚਾਕ ਨੇ …।”  ਇਹ ਕਵੀਸ਼ਰ ਹਜ਼ੂਰਾ ਸਿੰਘ ਬੁਟਾਹਰੀ ਦੀ ਲਿਖੀ ਕਲੀ ਹੈ;  ਉਸਨੇ ਹਜ਼ਾਰ  ਕਲੀ ਲਿਖੀ ਹੈ ।  ਉਨ੍ਹਾਂ  ਦੀ ਕਿਤਾਬ  ਲਾਂਬੜਾਂ ਸੱਥ ਵਾਲਿਆਂ  ਛਾਪੀ ਸੀ ” ਸੌ ਕਲੀਆਂ !”
ਤਾਂ ਮੈਨੂੰ ਸੁਆਦਤ ਹਸਨ ਮੰਟੋ ਦੀ ਜੀਵਨ ਕਥਾ ਚੇਤੇ ਆ ਗਈ। ਉਹ ਲਿਖਦਾ ਹੈ ‘ਜਿਸ ਸਮਾਜ ਦੇ ਪਹਿਲਾਂ ਹੀ ਕੱਪੜੇ ਉਤਰੇ ਨੇ ਉਹ ਤਾਂ ਸਮਾਜ ਦਾ ਨੰਗ ਢੱਕਦਾ ਹੈ ਪਰ ਲੋਕ ਆਖਦੇ ਨੇ ਕਿ ਮੰਟੋ ਅਸ਼ਲੀਲ ਲਿਖਦਾ ਹੈ?’
ਸਮਾਜ ਦੇ ਵਿਚ ਕਿੰਨੇ ਉਧਾਲੇ ਗੀਤਾਂ ਦੇ ‘ਨਜਾਇਜ਼ ਬਾਪ’ ਹਨ ਤੇ ਉਹਨਾਂ ਨੇ ਆਪੇ ਹੀ ਆਪਣੇ ਨਾਂ ਪਹਿਲਾਂ ਗਿਰਦਾਰੀਆਂ ਕਰਵਾਈਆਂ ਤੇ ਪਟਵਾਰੀ ਤੇ ਤਹਿਸੀਲਦਾਰ ਨਾਲ ਮਿਲ ਕਿ ਆਪਣੇ ਗੀਤਾਂ ਦੇ ਇੰਤਕਾਲ ਕਰਵਾ ਲਏ ਤੇ ਹੁਣ ਕੌਣ ਕੋਰਟ ਕਚਹਿਰੀਆਂ ਦੇ ਚੱਕਰਾਂ ‘ਚ ਪਵੇ, ਨਾਲੇ ਇੱਥੇ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।
ਅੰਮ੍ਰਿਤਾ ਪ੍ਰੀਤਮ ਕਹਿੰਦੀ ‘ ਆ ਤਿੜਕੇ ਘੜੇ ਦਾ ਪਾਣੀ ਵਾਲਾ ਗੀਤ ਤਾਂ ਮੇਰਾ ਏ ! ਦੱਸ ਇਸ ਨੂੰ ਕੀ ਕਹਾਂ? ਚੰਗਾ ਭਲਾ ਕਹਾਣੀ ਲਿਖਦਾ ਸੀ , ਆ ਕਿਹੜੇ ਕੰਮਾਂ ਵਿੱਚ ਪੈ ਗਿਆ ?’
ਖੈਰ ਮੈਂ ਵੀ ਇਸ ਚੱਕਰ ਤੋਂ ਬਚਣ ਦਾ ਰਸਤਾ ਦੇਖ ਹੀ ਰਿਹਾ ਸੀ ਕਿ ਜਦ ਨੂੰ ਬੁੱਧ ਨਾਥ ਆ ਗਿਆ।
ਆਖਣ ‘ਲੱਗਾ ;  ਕਿੱਥੇ ਜਾਏਗਾ ਬੂਥਨਿਆਂ ਸਾਧਾਂ ਛੇੜ ਕਿ ਭਰਿੰਡ ਰੰਗੀਆਂ। ਹੁਣ ਕੰਬਲੀ ਨਹੀਂ  ਛੱਡ ਦੀ ਤੇ ਜਾਣਾ ਕਿੱਥੇ  ਹੈ ?”
ਪੰਜਾਬੀ ਸਾਹਿਤ ਦੇ ਵਿਚ ਕੀ ਕੀ ਹੋ ਰਿਹਾ ਹੈ? ਕਿਵੇਂ ਵੱਡੇ-ਵੱਡੇ ਕਵੀ ਆਪਣੇ ਪੁਰਖਿਆਂ ਤੇ ਸਮਕਾਲੀਆਂ ਦੀ ਗ਼ਜ਼ਲਾਂ ਥੋੜੀ ਹੇਰ ਫੇਰ ਕਰਕੇ ਕਿਤਾਬਾਂ ਛਾਪੀ ਜਾ ਰਹੇ ਹਨ। ਇਹਨਾਂ ਦਾ ਨੰਗ ਕੌਣ ਢਕੇਗਾ?
 ਕਈ ਚਿੱਟੀਆਂ ਦਾਹੜੀਆਂ ਵਾਲਿਆਂ ਨੇ ਆਪਣੀਆਂ ਰਚਨਾਵਾਂ ਨੂੰ ਉਹਨਾਂ ‘ਪਰੀਆਂ’ ਦੇ ਨਾਂ ਹੀ ਨਹੀਂ ਕਰਵਾਇਆ ਸਗੋਂ ਜੁਗਾੜਬੰਦੀ ਕਰਕੇ ਸੰਸਥਾਵਾਂ ਤੋਂ ‘ ਮਹਾਨ ਕਵਿਤਰੀ, ਕਹਾਣੀਕਾਰ ਤੇ ਆਲੋਚਕ ਦਾ ਪੁਰਸਕਾਰ ਵੀ ਦਿਵਾ ਦਿੱਤਾ ਹੈ। ” ਅੱਜਕੱਲ੍ਹ  ਇਹਨਾਂ ਅਨੈਤਿਕ ਕਦਰਾਂ ਕੀਮਤਾਂ ਦੀ ਪੈਰਵਾਈ ਕਈ ‘ ਬੀਬੇ ਰਾਣੇ ‘ ਬਾਬੇ ਕਰ ਰਹੇ ਹਨ।’
ਜਦੋਂ ਇਸ ਤਰ੍ਹਾਂ  ਲੇਖਕ ਆਪ ਹੀ ਨੈਤਿਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਣ ਲੱਗ ਪੈਣਗੇ ਤਾਂ ਹੋਰਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਸਮਾਜ ਲੇਖਕਾਂ ਦੀਆਂ ਲਿਖਤਾਂ ਤੋਂ ਸੇਧ ਲੈਂਦਾ ਹੈ ਪਰ ਲੇਖਕਾਂ ਨੂੰ ਕੌਣ ਸੇਧ ਦੇਵੇ? ਅੱਜ ਲੇਖਕ ਕੁਰਾਹੇ ਪਿਆ ਹੋਇਆ ।
 ਸਮਾਜ ਵਿਚ ਉਧਾਲੀਆਂ ਧੀਆਂ ਤੇ ਪੁੱਤਰਾਂ ਦੇ ਨਜਾਇਜ਼ ਬਣੇ ਬਾਪਾਂ ਦੀ ਗਿਣਤੀ ਵੱਧ ਰਹੀ ਹੈ। ਜਿਹੜੇ ਆਪ ਸਖ਼ਤ ਮਿਹਨਤ ਕਰਕੇ ਲਿਖਦੇ ਤੇ ਲਿਖਦੀਆਂ ਹਨ, ਉਹਨਾਂ ਨੂੰ ਕੋਈ ਬੇਰਾਂ ਵੱਟੇ ਨੀ ਪੁੱਛਦਾ। ਉਹਨਾਂ ਨੂੰ ਕਿਉਂ ਨੀ ਕੋਈ ਪੁੱਛਦਾ ਕਿਸੇ ਨੂੰ  ਕਿਸੇ ਅੰਦਰਲੀ ਗੱਲ ਦਾ ਪਤਾ ਹੋਵੇ ਤਾਂ ਜਰੂਰ ਦੱਸਣਾ ਜੀ।
ਪਰ ਮੈਨੂੰ ਤਾਂ ਪਤਾ ਨਹੀਂ ਕਿ ਪਰਦੇ ਪਿੱਛੇ ਕੀ ਕੀ ਹੋ ਰਿਹਾ ਹੈ ਤੇ ਕਦੋਂ ਤੱਕ ਹੁੰਦਾ ਰਹੇਗਾ?
 ਤੁਸੀਂ  ਇਹ ਗੀਤ ਤੇ ਸੁਣਿਆ  ਹੀ ਹੈ -:.
 ਦਿਉਰਾ ਵੇ ਮੈਨੂੰ  ਕਹਿਣ ਕੁੜੀਆਂ
ਤੇਰੇ ਮੁੰਡੇ ਦਾ ਤਾਂ  ਜੇਠ ‘ ਤੇ ਮੁੜੰਗਾ !
ਪਰ ਜਦ ਇਸ ਤਰ੍ਹਾਂ  ਪੰਜਾਬੀ ਗੀਤਕਾਰੀ ਵਿੱਚ  ਹੁੰਦਾ  ਰਿਹਾ ਤਾਂ  ਕਿਸੇ ਨੇ ਇਹਨਾਂ ਚੋਰ ਗੀਤਕਾਰਾਂ ਬਾਰੇ ਕੋਈ  ਮੁੱਦਾ ਨਹੀਂ  ਚੁੱਕਿਆ ਪਰ ਕਈ ਗੀਤਕਾਰ  ਦੂਜਿਆਂ ਦੇ ਗੀਤਾਂ ਦੇ ਸਹਾਰੇ ਆਪਣੀਆਂ  ਅਟਾਰੀਆਂ ਬਣਾ ਗਏ।  ਪਰ ਇਹ ਸਿਲਸਿਲਾ  ਹੁਣ ਬੰਦ ਨਹੀਂ  ਹੋਇਆ ।
ਪੋਸਟ ਸਕ੍ਰਿਪਟ:::  ਹੁਣ ਚੋਰਾਂ ਦੇ ਨਾਮ ਸਮੇਤ ਲਿਖਿਆ  ਕਰਨਾ ਹੈ ;  ਇਕ ਚੋਰ ਮੈਨੂੰ ਡਰਾ ਧਮਕਾ ਰਿਹਾ ਹੈ ਜਿਸ ਖੋਜਕਾਰ ਸੁਭਾਸ਼  ਪਰਿਹਾਰ ਦੀਆਂ ਲਿਖਤਾਂ  ਦੀ ਨਕਲ ਮਾਰੀ।  ਪੰਜਾਬ ਦੀਆਂ ਨਕਲਾਂ ਬਾਰੇ ਗੱਲ  ਫੇਰ ਕਰਦਾ ਮੈਨੂੰ  ਪਿਆਰਾ  ਸਿੰਘ  ਟਾਂਡਾ ਦੀ ਕਿਤਾਬ  ” ਪੰਜਾਬ ਦੀ ਨਕਲਾਂ ” ਨਹੀਂ  ਮਿਲੀ ਪੰਜਾਬੀ  ਭਵਨ ਦੀ ਲਾਇਬ੍ਰੇਰੀ  ਵਿੱਚ  ਸੀ ਹੁਣ ਹੈ ਕਿ ਪਤਾ ਨਹੀਂ  ?  ਪੰਜਾਬੀ  ਭਵਨ  ਦੀ ਲਾਇਬ੍ਰੇਰੀ  ਕਿਵੇਂ  ਬਰਬਾਦ  ਕੀਤੀ  ਜਾ ਰਹੀ ਕਰਦੇ ਕਿਸੇ ਦਿਨ ਚਰਚਾ !”
ਬੁੱਧ ਸਿੰਘ ਨੀਲੋ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇਹੋ ਜਹੀ ਆਜ਼ਾਦੀ / ਗੀਤ
Next articleਸਿਆਣਪ ਤੋਂ ਵਹਿਮ ਤੱਕ( ਮਿੰਨੀ ਕਹਾਣੀ)