“ਦ੍ਰਿੜਤਾ” !!!!

ਹਰਨੇਕ ਸਿੰਘ ਨਿਊਜੀਲੈਂਡ
(ਸਮਾਜ ਵੀਕਲੀ)
ਹਰ ਤਰਾਂ ਦੇ “ਵਿਰੋਧੀ ਹਾਲਾਤਾਂ ਦੇ ਬਾਵਜੂਦ”, ਆਪਣੇ “ਆਕੀਦੇ ‘ਤੇ ਡਟੇ ਰਹਿਣ” ਨੂੰ “ਦ੍ਰਿੜਤਾ” ਕਹਿੰਦੇ ਹਨ !
“ਕੀਮਤ” ਵੀ ਉਨਾਂ ਦੀ ਪੈਂਦੀ ਹੈ, ਜਿਹੜੇ “ਹੌਸਲਾ ਨਹੀਂ ਹਾਰਦੇ” !
“ਵਗਦੀ ਹਵਾ ਦੀ ਦਿਸ਼ਾ ਵਿਚ”, ਸਿਰਫ “ਸੁੱਕੇ ਪੱਤੇ” ਹੀ ਉਡਦੇ ਹਨ !
“ਹਾਰ ਜਾਣ” ਦੇ ਬਾਵਜੂਦ, “ਕੀਤੀ ਗਈ ਕੋਸ਼ਿਸ਼” ਨੂੰ “ਸਫਲਤਾ” ਕਹਿੰਦੇ ਹਨ !
ਕਹਿੰਦੇ “ਫੈਸਲਾ ਕਰਨ ਦੀ ਲੋੜ ਹੀ ਉਦੋਂ ਪੈਂਦੀ ਹੈ” ;
ਜਦੋਂ ਕੋਈ “ਰੁਕਾਵਟ” ਹੋਵੇ !
ਕਿਸੇ “ਫੈਸਲੇ ਦਾ ਮੁੱਲ, ਫੈਸਲਾ ਕਰਨ ਤੋਂ ਬਾਅਦ” :
“ਉਸ ਉੱਤੇ ਦ੍ਰਿੜ ਰਹਿਣ ਦੇ ਅਨੁਪਾਤ ਵਿਚ ਹੀ ਪੈਂਦਾ ਹੈ” !
ਕਿਸੇ “ਕੰਮ ਵਿਚ ਨਿਪੁੰਨ ਹੋਣਾ, ਆਪਣੇ ਬੋਲਾਂ ‘ਤੇ ਪਹਿਰਾ ਦੇਣਾ, ਕੀਤੇ ਵਾਦੇ ਨੂੰ ਮੁਸ਼ਕਿਲਾਂ ਦੇ ਬਾਵਜੂਦ ਪੂਰਾ ਕਰਨਾ” ;
ਇੱਥੋਂ ਤੱਕ “ਸਰਬੱਤ ਦਾ ਭਲਾ ਮੰਗਣਾ”, ਦ੍ਰਿੜਤਾ ਤੋਂ ਬਿਨਾਂ ਅਸੰਭਵ ਹੈ !
ਇਸੇ ਕਰਕੇ “ਕਿਸੇ ਵਲੋਂ ਦਿੱਤੀ ਧਮਕੀ” ਕੋਈ “ਮਾਅਨੇ ਨਹੀਂ ਰੱਖਦੀ” : ਕਿਉਂਕਿ “ਉਹਦੇ ਪਿਛੋਕੜ ਵਿਚ, ਧਮਕੀ ਦੇਣ ਵਾਲੇ” ਵਲੋਂ “ਬੋਲਾਂ ਤੋਂ ਮੁੱਕਰਨ” ਦੀਆਂ ਕਹਾਣੀਆਂ ਹੁੰਦੀਆਂ ਹਨ !
ਜਿਹੜੇ “ਡਰ ‘ਤੇ ਕਾਬੂ” ਪਾ ਲੈਣ, ਉਨਾਂ ਨੂੰ “ਬਹਾਦਰ” ਕਿਹਾ ਜਾਂਦਾ ਹੈ !
“ਬਹਾਦਰ” ਲੋਕ “ਮੁਸ਼ਕਲਾਂ ਨੂੰ ਅੱਗੇ ਹੋ ਕੇ ਟੱਕਰਦੇ ਹਨ” :
ਸ਼ਾਇਦ ਜਾਣਦੇ ਹੋਣ ਕਿ “ਮਸਤ ਹਾਥੀ ਕਿਲੇ ਦੇ ਦਰਵਾਜੇ ਤੋੜ ਕੇ ਅੰਦਰ ਆ ਗਿਆ ਤਾਂ ਨੁਕਸਾਨ ਵਧੇਰੇ ਹੋਵੇਗਾ” !
“ਸ਼ੇਰ” ਦੇ ਬਾਬਤ ਕਿਹਾ ਜਾਂਦਾ ਹੈ ਕਿ “ਵਗਦੇ ਦਰਿਆ ਨੂੰ ਪਾਰ ਕਰਨ ਸਮੇ, ਪਾਣੀ ਦੇ ਵਹਾ ਦੇ ਉਲਟ ਚਲਦਾ ਹੈ” !
“ਪਾਣੀ ਦੀਆਂ ਲਹਿਰਾਂ ਨੂੰ, ਹਿੱਕ ਡਾਹ ਕੇ ਟੱਕਰਨਾ” :
“ਕਾਇਰਾਂ ਦੇ ਵੱਸ ਦਾ ਰੋਗ ਨਹੀਂ” !
ਜਿਹੜੇ “ਚਲਾਕੀਆਂ ਕਰਦੇ ਹਨ” ਅਤੇ “ਝੂਠ ਬੋਲਦੇ ਹਨ”, ਉਹ “ਭੀੜਾਂ ਦੇ ਓਹਲੇ” ਭਾਲਦੇ ਰਹਿੰਦੇ ਹਨ !
“ਝੂਠੇ, ਚਲਾਕ ਤੇ ਭ੍ਰਿਸ਼ਟ” ਲੋਕ “ਪੱਖਪਾਤ ਭਰਿਆ ਜੀਵਨ” ਜਿਉਂਦੇ ਹਨ !
“ਸਿਦਕ ਤੇ ਦ੍ਰਿੜਤਾ” ਤੋਂ ਬਿਨਾਂ “ਪੱਖਪਾਤ ਨੂੰ ਜਿੱਤਿਆ” ਨਹੀਂ ਜਾ ਸਕਦਾ !
ਕਿਉਂ, “ਸਿਦਕ ਦੇ ਬੇੜੇ ਪਾਰ” ਵਾਲੀ ਕਹਾਵਤ ਨੀਂ ਸੁਣੀ ?
ਵੈਸੇ ਵੀ “ਅਗਰ ਕਿਸੇ ਇਨਕਲਾਬ ਦਾ ਮੁਢ ਬੰਨਣਾ ਹੈ” :
ਤਾਂ “ਕੁਝ ਨਵਾਂ ਸੋਚਣਾ ਅਤੇ ਨਵਾਂ ਸਿਰਜਣਾ ਪਵੇਗਾ” !
ਖਿਆਲ ਰੱਖਿਓ ! “ਸਫਲ ਨਾਂ ਵੀ ਹੋਏ” ਤਾਂ ਵੀ “ਹਿੰਮਤ ਨਾਂ ਹਾਰਿਓ” :
ਕਿਉਂਕਿ “ਦ੍ਰਿੜ ਇਰਾਦੇ” ਤੋਂ ਬਿਨਾਂ, “ਹੰਢਣਸਾਰ ਪਰਿਵਰਤਨ” ਨੀਂ ਆਉਂਦੇ !
ਨਾਲੇ “ਸੌਖੀਆਂ ਜਿੱਤਾਂ” ਦਾ “ਮਾਣ-ਸਤਿਕਾਰ ਕੌਣ ਕਰਦਾ” ?
ਤੁਸੀਂ ਵੀ “ਪਾਣੀ ਦੇ ਵਹਾ ਦੇ ਉਲਟ” ਜਾਣ ਤੋਂ ਡਰਿਓ ਨਾਂ !
ਅਗਰ “ਜਿਉਂਦੇ ਹੋ ਤਾਂ” !
ਹਰਨੇਕ ਸਿੰਘ ਨਿਊਜੀਲੈਂਡ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article***ਵਿਕ ਜਾਂਦੇ ਨੇ***
Next articleਸਮਾਂ