ਬੇਸਹਾਰਾ, ਆਵਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਦੀ ਮੰਗ

ਸੰਗਰੂਰ (ਸਮਾਜ ਵੀਕਲੀ) ਸਥਾਨਕ ਅਫ਼ਸਰ ਕਲੋਨੀ ਦੇ ਵਸ਼ਿੰਦੇ, ਤਰਕਸ਼ੀਲ ਆਗੂ ਮਾਸਟਰ ਪਰਮਵੇਦ,  ਸਾਬਕਾ ਸਰਪੰਚ ਸੁਰਿੰਦਰ ਸਿੰਘ ਭਿੰਡਰ, ਕ੍ਰਿਸ਼ਨ ਸਿੰਘ, ਐਡਵੋਕੇਟ ਖੇਮ ਚੰਦ ਰਾਓ, ਦਰਸ਼ਨ ਸਿੰਘ,ਰਮੇਸ਼ ਕੁਮਾਰ, ਰਣਦੀਪ ਸਿੰਘ, ਇੰਦਰਜੀਤ ਸਿੰਘ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ  ਅਫ਼ਸਰ ਕਲੋਨੀ ਸਮੇਤ ਸੰਗਰੂਰ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਵਿੱਚ ਆਵਾਰਾ, ਬੇਸਹਾਰਾ ਪਸ਼ੂ ਆਮ ਘੁੰਮਦੇ  ਦੇਖੇ ਜਾ ਸਕਦੇ।ਇਸ ਤਰ੍ਹਾਂ ਘੁੰਮਦੇ, ਲੜਦੇ ਪਸ਼ੂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।ਰਾਤ ਨੂੰ ਕੁੱਤਿਆਂ ਦੀ ਭੌਂਕਣ ਤੇ ਰੋਣ ਦੀਆਂ ਆਵਾਜ਼ਾਂ ਆਮ ਸੁਣੀਆਂ ਜਾ ਸਕਦੀਆਂ ਹਨ। ਇਨ੍ਹਾਂ ਆਵਾਰਾ ਬੇਸਹਾਰਾ ਪਸ਼ੂਆਂ ਕਰਕੇ ਬੱਚੇ, ਜਵਾਨ,ਬਜ਼ੁਰਗ ਆਦਮੀ,ਔਰਤਾਂ ਹਰ ਸਮੇਂ ਸਹਿਮੇ ਰਹਿੰਦੇ ਹਨ।ਹੁਣ ਤਾਂ ਸੰਗਰੂਰ ਵਿੱਚ ਕੈਟਲ ਕੈਚਰ ਵੀ ਆ ਗਿਆ ਹੈ ਪਰ ਇਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੋਈ ਹੈ।ਇਨ੍ਹਾਂ  ਆਵਾਰਾ, ਬੇਸਹਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਹੁਤ ਵਾਰੀ ਮਿਲਿਆ ਜਾ ਚੁੱਕਿਆ ਹੈ,ਪਰ ਪਰਨਾਲਾ ਉਥੇ ਦਾ ਉਥੇ। ਸਾਡੀ ਪੰਜਾਬ ਸਰਕਾਰ, ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡਾ ਤੁਰਨਾ ਫਿਰਨਾ ਭਾਵ ਆਵਾਜਾਈ ਸੁਰੱਖਿਅਤ ਬਣਾਈ ਜਾਵੇ, ਤਾਂ ਜੋ ਇਨ੍ਹਾਂ ਆਵਾਰਾ, ਬੇਸਹਾਰਾ ਪਸ਼ੂਆਂ ਦੀ ਲਪੇਟ ਵਿੱਚ ਆ ਕੇ ਪਹਿਲਾਂ ਕਈ  ਵਿਅਕਤੀਆਂ ਦੀਆਂ ਗਈਆਂ ਕੀਮਤੀ ਜਾਨਾਂ ਦੀ ਤਰ੍ਹਾਂ ਹੋਰ ਕਿਸੇ ਵਿਅਕਤੀ ਦੀ ਕੀਮਤੀ ਜਾਨ ਅਜਾਈਂ ਨਾ ਜਾਵੇ। ਅਸੀਂ ਆਸ ਰੱਖਦੇ ਹਾਂ ਕਿ ਮਾਨਯੋਗ ਮੁਖ ਮੰਤਰੀ ਪੰਜਾਬ ਬੇਸਹਾਰਾ ਪਸ਼ੂਆਂ ਤੋਂ ਪੰਜਾਬ ਦੇ ਲੋਕਾਂ ਨੂੰ ਨਿਜ਼ਾਤ  ਦਵਾਉਣ ਦੀ ਸ਼ੁਰੂਆਤ ਸੰਗਰੂਰ ਤੋਂ ਬਹੁਤ ਜਲਦ ਸ਼ੁਰੂ ਕਰਨਗੇ ।
ਮਾਸਟਰ ਪਰਮਵੇਦ 
ਤਰਕਸ਼ੀਲ ਆਗੂ ਅਫ਼ਸਰ ਕਲੋਨੀ ਸੰਗਰੂਰ 
9417422349

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleबुलडोजर न्याय पर रोक सम्बंधी सुप्रीम कोर्ट का निर्णय स्वागतयोग्य – एआईपीएफ
Next articleਫੋਰਟਿਸ ਹਸਪਤਾਲ ਲੁਧਿਆਣਾ ਨੇ ਮੁਫਤ ਗੋਡੇ ਅਤੇ ਜੋੜਾਂ ਦੀ ਰਿਪਲੇਸਮੈਂਟ ਚੈੱਕਅਪ ਕੈਂਪ ਦੀ ਘੋਸ਼ਣਾ ਕੀਤੀ