ਸੰਗਰੂਰ (ਸਮਾਜ ਵੀਕਲੀ)
ਅਫ਼ਸਰ ਕਲੋਨੀ ਵਸ਼ਿੰਦੇ ਅਤੇ ਤਰਕਸ਼ੀਲ ਆਗੂ ਮਾਸਟਰ ਪਰਮਵੇਦ, ਸੁਰਿੰਦਰ ਸਿੰਘ ਭਿੰਡਰ, ਕ੍ਰਿਸ਼ਨ ਸਿੰਘ, ਕੁਲਵੰਤ ਸਿੰਘ, ਐਡਵੋਕੇਟ ਖੇਮ ਚੰਦ ਰਾਓ, ਦਰਸ਼ਨ ਸਿੰਘ,ਰਮੇਸ਼ ਕੁਮਾਰ, ਰਣਦੀਪ ਸਿੰਘ, ਇੰਦਰਜੀਤ ਸਿੰਘ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਅਫ਼ਸਰ ਕਲੋਨੀ ਸਮੇਤ ਸੰਗਰੂਰ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਵਿੱਚ ਆਵਾਰਾ, ਬੇਸਹਾਰਾ ਪਸ਼ੂ ਆਮ ਘੁੰਮਦੇ ਦੇਖੇ ਜਾ ਸਕਦੇ।ਇਸ ਤਰ੍ਹਾਂ ਘੁੰਮਦੇ, ਲੜਦੇ ਪਸ਼ੂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।ਰਾਤ ਨੂੰ ਕੁੱਤਿਆਂ ਦੀ ਭੌਂਕਣ ਤੇ ਰੋਣ ਦੀਆਂ ਆਵਾਜ਼ਾਂ ਆਮ ਸੁਣੀਆਂ ਜਾ ਸਕਦੀਆਂ ਹਨ।। ਇਨ੍ਹਾਂ ਆਵਾਰਾ, ਬੇਸਹਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਲਈ ਸਥਾਨਕ ਪ੍ਰਸ਼ਾਸਨ ਨੂੰ ਬਹੁਤ ਵਾਰੀ ਮਿਲਿਆ ਜਾ ਚੁੱਕਿਆ ਹੈ,ਪਰ ਪਰਨਾਲਾ ਉਥੇ ਦਾ ਉਥੇ। ਬੱਚੇ ਅਤੇ ਬਜ਼ੁਰਗ ਆਵਾਰਾ ਕੁੱਤਿਆਂ ਦਾ ਬਹੁਤ ਵਾਰੀ ਸ਼ਿਕਾਰ ਹੋ ਚੁੱਕੇ ਹਨ। ਕਈ ਗਲੀਆਂ ਵਿੱਚੋਂ ਲੰਘਣਾ ਖਾਲ਼ਾ ਦੀ ਵਾੜਾ ਨਹੀਂ। ਕੁੱਤਿਆਂ ਦਾ ਝੁਰਮਟ ਹੁੰਦਾ ਹੈ। ਸਾਡੀ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਆਵਾਜਾਈ ਸੁਰੱਖਿਅਤ ਬਣਾਈ ਜਾਵੇ, ਤਾਂ ਜੋ ਇਨ੍ਹਾਂ ਆਵਾਰਾ, ਬੇਸਹਾਰਾ ਪਸ਼ੂਆਂ/ਕੁੱਤਿਆਂ ਦੀ ਲਪੇਟ ਵਿੱਚ ਆ ਕੇ ਪਹਿਲਾਂ ਜਾ ਚੁੱਕੀਆ ਕੀਮਤੀ ਜਾਨਾਂ ਦੀ ਤਰ੍ਹਾਂ ਹੋਰ ਕਿਸੇ ਵਿਅਕਤੀ ਦੀ ਕੀਮਤੀ ਜਾਨ ਅਜਾਈਂ ਨਾ ਜਾਵੇ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ ਅਫ਼ਸਰ ਕਲੋਨੀ ਸੰਗਰੂਰ
9417422349