ਸੰਗਰੂਰ (ਸਮਾਜ ਵੀਕਲੀ) ਵੱਖ-ਵੱਖ ਸਾਹਿਤਕ ਖੇਤਰ ਵਿੱਚ ਇੱਕ ਅਹਿਮ ਪੁਲਾਂਘ ਪੁੱਟਦਿਆਂ, 26 ਅਪ੍ਰੈਲ (ਐਤਵਾਰ) ਨੂੰ ਸਵੇਰੇ 10:00 ਵਜੇ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਇੱਕ ਪੁਸਤਕ ਲੋਕ-ਅਰਪਣ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਮਾਨ ਕਮੇਟੀ ਦੇ ਆਗੂ ਜਗਜੀਤ ਭੁਟਾਲ, ਕਾਮਰੇਡ ਸਤਵੰਤ ਸਿੰਘ ਖੰਡੇਬਾਦ, ਪ੍ਰਵੀਨ ਖੋਖਰ, ਕਾਮਰੇਡ ਲਛਮਣ ਅਲੀਸ਼ੇਰ, ਬਲਦੇਵ ਸਿੰਘ ਚੀਮਾ, ਰਘਬੀਰ ਸਿੰਘ ਭੁਟਾਲ ਅਤੇ ਡਾ. ਸੁਖਜਿੰਦਰ ਲਾਲੀ ਨੇ ਦੱਸਿਆ ਕਿ
ਇਸ ਸਮਾਗਮ ਜਿਸ ਵਿੱਚ ਇਲਾਕੇ ਦੇ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਅਤੇ ਅਗਾਂਹ ਵਧੂ ਖਿਆਲਾਂ ਨਾਲ ਸਬੰਧਤ ਸ਼ਖਸੀਅਤਾਂ, ਬੁੱਧੀ ਜੀਵੀ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ। ਸਮਾਗਮ ਦੌਰਾਨ ਉੱਘੇ ਲੇਖਕ ਪ੍ਰਿੰਸੀਪਲ ਦੇਸ ਰਾਜ ਛਾਜਲੀ ਵੱਲੋਂ ਲਿਖੀ ਆਜ਼ਾਦੀ ਘੁਲਾਟੀਏ ਕਾਮਰੇਡ ਜਗੀਰ ਸਿੰਘ ਜੋਗਾ ਦੀ ਜੀਵਨੀ ਦੇ ਆਧਾਰਿਤ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਉਜਾਗਰ ਕਰਦੀ ਪੁਸਤਕ ਪਾਠਕਾਂ ਨੂੰ ਸਮਰਪਿਤ ਕੀਤੀ ਜਾਵੇਗੀ। ਜਦੋਂ ਕਿ ਦੂਸਰੀ ਪੁਸਤਕ ਉੱਘੇ ਸਾਹਿਤਕਾਰ ਅਤੇ ਲੇਖਕ ਗੁਰਮੇਲ ਸਿੰਘ ਸਨੀ ਸੇਖੂਵਾਸ ਵੱਲੋਂ ਲਿਖੀ ਪੁਸਤਕ “ਮਾਰੂਥਲ ਦੇ ਬਿਰਖ” ਪਾਠਕ ਸੱਥਾਂ ਨੂੰ ਸਮਰਪਨ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਮਾਗਮ ਦੌਰਾਨ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਤੇ ਉੱਘੇ ਸਿੱਖਿਆ ਸ਼ਾਸਤਰੀ ਮਾਸਟਰ ਜੀਵਨ ਰਾਮ ਚੋਟੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਵਿੱਚ ਕਾਮਰੇਡ ਸਤਵੰਤ ਸਿੰਘ ਖੰਡੇਵਾਦ ਅਤੇ ਬਲਦੇਵ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਕੈਪਸ਼ਨ: ਡਾ. ਦੇਵ ਰਾਜ ਡੀਏਵੀ ਪਬਲਿਕ ਸਕੂਲ, ਲਹਿਰਾਗਾਗਾ ਵਿੱਚ ਸਨਮਾਨ ਕਮੇਟੀ ਜਾਇਜ਼ਾਂ ਲੈਣ ਸਬੰਧੀ ਹੋਈ ਮੀਟਿੰਗ ਦੌਰਾਨ।
ਮਾਸਟਰ ਪਰਮਵੇਦ ਜੋਨ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


