ਬਠਿੰਡਾ (ਸਮਾਜ ਵੀਕਲੀ): ਬਠਿੰਡਾ ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਦੇ ਖੇਡ ਮੈਦਾਨ ਵਿਖੇ ਦਰਸ਼ਨ ਸਿੰਘ ਜੀਦਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਰਹਿਨੁਮਾਈ ਹੇਠ ਸ਼ਾਨੋ ਸ਼ੋਕਤ ਨਾਲ ਖਤਮ ਹੋਈਆਂ। ਅੱਜ ਖੇਡਾਂ ਦੇ ਅੰਤਿਮ ਦਿਨ ਜਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਜੀ , ਰੋਟਰੀ ਕਲੱਬ ਬਠਿੰਡਾ ਕੈੰਟ ਦੇ ਪ੍ਰਧਾਨ ਦੇਸ ਰਾਜ ਗੋਇਲ ਨੇ ਬਤੋਰ ਮੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂੱਗਰ ਫੈੱਡ ਅਤੇ ਹਰਮੰਦਰ ਸਿੰਘ ਬਰਾੜ ਸਾਬਕਾ ਬੀ.ਪੀ.ਈ.ਓ ਨੇ ਵੀ ਵਿਸ਼ੇਸ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਆਏ ਮਹਿਮਾਨਾਂ ਵੱਲੋ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ ।
ਇਸ ਮੌਕੇ ਸਾਬਕਾ ਬੀ.ਪੀ.ਈ.ਓ ਹਰਿਮੰਦਰ ਸਿੰਘ ਬਰਾੜ ਵੱਲੋਂ ਖੇਡਾਂ ਨੂੰ ਕਰਵਾਉਣ ਲਈ ਬਠਿੰਡਾ ਬਲਾਕ ਨੇ 5100/- ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਅਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮੈਡਲ ਅਤੇ ਟਰਾਫ਼ੀਆਂ ਰੋਟਰੀ ਕਲੱਬ ਵੱਲੋਂ ਸਪਾਂਸਰ ਕੀਤੀਆਂ ਗਈਆਂ। ਬਲਰਾਜ ਸਿੰਘ ਬਲਾਕ ਸਪੋਰਟਸ ਅਫਸਰ ਬਠਿੰਡਾ ਨੇ ਤੀਜੇ ਦਿਨ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ- ਖੋ ਲੜਕੀਆਂ ਵਿੱਚ ਪਹਿਲਾ ਸਥਾਨ ਸੇੈਂਟਰ ਕਟਾਰ ਸਿੰਘ ਵਾਲਾ ਦੀ ਟੀਮ ਅਤੇ ਦੂਸਰਾ ਸਥਾਨ ਸੈਂਟਰ ਦੇਸਰਾਜ ਦੀ ਟੀਮ ਨੇ ਹਾਸਲ ਕੀਤਾ ,ਖੋ ਖੋ ਲੜਕੇ ਪਹਿਲਾ ਸਥਾਨ ਸੈਂਟਰ ਬੱਲੂਆਣਾ ਦੀ ਟੀਮ ਨੇ ਅਤੇ ਦੂਸਰਾ ਸਥਾਨ ਦੇਸ਼ਾਂ ਦੀ ਟੀਮ ਨੇ ਹਾਸਲ, ਕਬੱਡੀ ਨੈਸ਼ਨਲ ਕਬੱਡੀ ਨੈਸ਼ਨਲ ਲੜਕੀਆਂ ਪਹਿਲਾ ਸਥਾਨ ਸੈਂਟਰ ਬੁੱਲੂਆਣਾ ਅਤੇ ਦੂਸਰਾ ਸਥਾਨ ਸੈਂਟਰ ਗਰਲਜ਼ ਨੇ ਹਾਸਲ ,ਕਬੱਡੀ ਨੈਸ਼ਨਲ ਲੜਕੇ ਪਹਿਲਾ ਸਥਾਨ ਸੇਂਟਰ ਕਟਾਰ ਸਿੰਘ ਵਾਲਾ ਦੀ ਟੀਮ ਨੇ ਅਤੇ ਦੂਸਰਾ ਸਥਾਨ ਸੈਂਟਰ ਬੱਲੂਆਣਾ ਦੀ ਟੀਮ ਨੇ ਹਾਸਲ ਕੀਤਾ ਕੀਤਾ ,ਲੰਬੀ ਛਾਲ ਲੜਕੀਆਂ ਪਹਿਲਾ ਸਥਾਨ ਮਹਿਕਦੀਪ ਕੌਰ ਸੈਂਟਰ ਨਰੂਆਣਾ ਦੂਸਰਾ ਸਥਾਨ ਸਿਮਰਨਜੋਤ ਕੌਰ ਸੈਂਟਰ ਬੱਲੂਆਣਾ ਨੇ ਹਾਸਲ ਕੀਤਾ ,200 ਮੀਟਰ ਦੌੜ ਲੜਕੀਆਂ ਪਹਿਲਾ ਸਥਾਨ ਪ੍ਰਿਯਾ ਸੈਂਟਰ ਦੇਸ ਰਾਜ ਅਤੇ ਦੂਸਰਾ ਸਥਾਨ ਅਨਮੋਲ ਕੌਰ ਸੈਂਟਰ ਕਟਾਰ ਸਿੰਘ ਵਾਲਾ ਨੇ ਹਾਸਲ ਕੀਤਾ, 200 ਮੀਟਰ ਲੜਕੇ ਪਹਿਲਾ ਸਥਾਨ ਖੁਸ਼ਪ੍ਰੀਤ ਸਿੰਘ ਸੈਂਟਰ ਕਟਾਰ ਸਿੰਘ ਵਾਲਾ ਤੇ ਦੂਸਰਾ ਸਥਾਨ ਸਿਕੰਦਰ ਸਿੰਘ ਸੈਂਟਰ ਦੇਸਰਾਜ ਨੇ ਹਾਸਿਲ ਕੀਤਾ ,ਕਬੱਡੀ ਨੈਸ਼ਨਲ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਥਾਨ ਸੈੰਟਰ ਬੱਲੂਆਣਾ ਦੀ ਟੀਮ ਨੇ ਅਤੇ ਦੂਜਾ ਸਥਾਨ ਸੈਂਟਰ ਗਰਲ ਦੀ ਟੀਮ ਨੇ ਹਾਸਲ ਕੀਤਾ,ਕਬੱਡੀ ਨੈਸ਼ਨਲ ਲੜਕੇ ਪਹਿਲਾ ਸਥਾਨ ਸੇਂਟਰ ਕਟਾਰ ਸਿੰਘ ਵਾਲਾ ਦੀ ਟੀਮ ਨੇ ਅਤੇ ਦੂਜਾ ਸਥਾਨ ਸੈਂਟਰ ਬੱਲੂਆਣਾ ਦੀ ਟੀਮ ਨੇ ਹਾਸਲ ਕੀਤਾ , ਰੀਲੇਆ ਲੜਕੀਆਂ ਪਹਿਲਾ ਸਥਾਨ ਕਟਾਰ ਸਿੰਘ ਵਾਲਾ ਦੀ ਟੀਮ ਨੇ ਅਤੇ ਦੂਜਾ ਸਥਾਨ ਦੇਸ ਰਾਜ ਸੈਂਟਰ ਦੀ ਟੀਮ ਨੇ ਹਾਸਿਲ ਕੀਤਾ, ਚਾਰ ਸੌ ਮੀਟਰ ਦੌੜ ਲੜਕੀਆਂ ਪਹਿਲਾ ਸਥਾਨ ਅਵਨੀਤ ਕੌਰ ਸੈਂਟਰ ਦੇਸ ਰਾਜ ਅਤੇ ਦੂਜਾ ਸਥਾਨ ਲਵਜੋਤ ਕੌਰ ਸੈਂਟਰ ਗਰਲਜ਼ ਨੇ ਪ੍ਰਾਪਤ ਕੀਤਾ ,ਚਾਰ ਸੌ ਮੀਟਰ ਦੌੜ ਲੜਕੇ ਪਹਿਲਾ ਸਥਾਨ ਸਤਨਾਮ ਸਿੰਘ ਸੈਂਟਰ ਨਰੂਆਣਾ ਤੇ ਦੂਸਰਾ ਸਥਾਨ ਪ੍ਰਕਾਸ਼ ਸਿੰਘ ਸੈਂਟਰ ਬੱਲੂਆਣਾ ਨੇ ਹਾਸਲ ਕੀਤਾ,ਗੋਲਾ ਸੁੱਟਣਾ ਲੜਕੀਆਂ ਪਹਿਲਾ ਸਥਾਨ ਰਿਚਲ ਸੈਂਟਰ ਨਰੂਆਣਾ ਤੇ ਦੂਸਰਾ ਸਥਾਨ ਗੁਰਨੂਰ ਕੌਰ ਦੇਸ ਰਾਜ ਨੇ ਹਾਸਲ ਕੀਤਾ ,ਗੋਲਾ ਸੁੱਟਣਾ ਲੜਕੇ ਪਹਿਲਾ ਸਥਾਨ ਗੁਰਪ੍ਰੀਤ ਸਿੰਘ ਸੈਂਟਰ ਦੇਸਰਾਜ ਤੇ ਦੂਸਰਾ ਸਥਾਨ ਦੀਪਾਂਸ਼ੂ ਸੈਂਟਰ ਦੇ ਨੇ ਹਾਸਲ ਕੀਤਾ , 600ਮੀਟਰ ਦੌੜ ਲੜਕੀਆਂ ਪਹਿਲਾ ਸਥਾਨ ਨਿਤਿਕਾ ਧਿਆਣੀ ਸੈਂਟਰ ਦੇਸ ਰਾਜ ਨੇ ਦੂਜਾ ਸਥਾਨ ਕਵਿਤਾ ਸੈਂਟਰ ਗਰਲਜ਼ ਨੇ ਹਾਸਿਲ ਕੀਤਾ ,ਛੇ ਸੌ ਮੀਟਰ ਦੌੜ ਲੜਕੇ ਪਹਿਲਾ ਸਥਾਨ ਲਛਮਣ ਸਿੰਘ ਸੈਂਟਰ ਦੇਸ ਰਾਜ ਅਤੇ ਦੂਸਰਾ ਸਥਾਨ ਗੁਰਨੂਰ ਸਿੰਘ ਸੈਂਟਰ ਕਟਾਰ ਸਿੰਘ ਵਾਲਾ ਨੇ ਹਾਸਲ ਕੀਤਾ ,ਸੌ ਮੀਟਰ ਦੌੜ ਲੜਕੀਆਂ ਪਹਿਲਾ ਸਥਾਨ ਪ੍ਰੀਆ ਸੈਂਟਰ ਦੇਸ ਰਾਜ ਅਤੇ ਦੂਸਰਾ ਸਥਾਨ ਲਵਜੋਤ ਗਰਲ ਸੈਂਟਰ ਨੇ ਪ੍ਰਾਪਤ ਕੀਤਾ ,ਸੌ ਮੀਟਰ ਲੜਕੇ ਪਹਿਲਾ ਸਥਾਨ ਹੈਰੀ ਸਿੰਘ ਸੈਂਟਰ ਗਰਲਜ਼ ਨੇ ਦੂਸਰਾ ਸਥਾਨ ਅਜੇ ਸਿੰਘ ਸੈਂਟਰ ਦੇਸਰਾਜ ਨੇ ਹਾਸਿਲ ਕੀਤਾ। ਮੰਚ ਸੰਚਾਲਨ ਜਗਮੇਲ ਸਿੰਘ ,ਰਾਜ ਕੁਮਾਰ ਵਰਮਾ, ਪਰਦੀਪ ਕੌਰ ਅਤੇ ਗੁਰਤੇਜ ਸਿੰਘ ਨੇ ਬਾਖੂਬੀ ਕੀਤਾ, ਗੁਰਿੰਦਰ ਸਿੰਘ ਬਰਾੜ ਬੀ.ਐਮ.ਸਪੋਰਟਸ,ਗੁਰਜੀਤ ਸਿੰਘ ਜੱਸੀ,ਗੁਰਪ੍ਰੀਤ ਸਿੰਘ ਸਕਿੰਟੂ, , ਸੈਂਟਰ ਹੈਡ ਬੇਅੰਤ ਕੌਰ, ਸੈਂਟਰ ਹੈੱਡ ਟੀਚਰ ਰੰਜੂ ਬਾਲਾ, ਸੈਂਟਰ ਹੈੱਡ ਟੀਚਰ ਅਵਤਾਰ ਸਿੰਘ, ਸੈਂਟਰ ਹੈੱਡ ਟੀਚਰ ਰਣਵੀਰ ਸਿੰਘ, ਸੈਂਟਰ ਇੰਚਾਰਜ ਜਸਵਿੰਦਰ ਸਿੰਘ, ਜਤਿੰਦਰ ਸ਼ਰਮਾ ਸਟੇਟ ਅਵਾਰਡੀ, ਭੁਪਿੰਦਰ ਸਿੰਘ ਬਰਾੜ, ,ਨਰਿੰਦਰ ਬੱਲੂਆਣਾ ਹੈੱਡ ਟੀਚਰ ਹਰਤੇਜ ਸਿੰਘ, ਗੁਰਮੀਤ ਕੌਰ , ਰਾਜਵੀਰ ਸਿੰਘ ਮਾਨ, ਰਾਮ ਸਿੰਘ ਬਰਾੜ, ਰਮਨੀਕ, ਪ੍ਰਭਜੋਤ ਕੌਰ ,ਗਗਨ ਸਿੰਘ ਆਦਿ ਵੱਲੋਂ ਖੇਡਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly