ਨਵੀਂ ਦਿੱਲੀ (ਸਮਾਜ ਵੀਕਲੀ): ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓ’ਬ੍ਰਾਇਨ ਨੂੰ ਰਾਜ ਸਭਾ ’ਚ ਅੱਜ ਸਦਨ ਦੀ ਰੂਲਬੁੱਕ ਆਸਨ ਵੱਲ ਸੁੱਟਣ ਕਾਰਨ ਬਾਕੀ ਰਹਿੰਦੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਸੰਸਦ ਦੇ ਉੱਪਰਲੇ ਸਦਨ ਦੀ ਪ੍ਰਧਾਨ ਡਾ. ਸਸਮਿਤ ਪਾਤਰਾ ਨੇ ਅੱਜ ਸਦਨ ’ਚ ਚੋਣ ਕਾਨੂੰਨ (ਸੋਧ) ਬਿੱਲ 2021 ਪਾਸ ਕੀਤੇ ਜਾਣ ਦੌਰਾਨ ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਵੱਲੋਂ ਰੂਲਬੁੱਕ ਆਸਨ ਵੱਲ ਸੁੱਟੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਓ’ਬ੍ਰਾਇਨ ਨੇ ਅੱਜ ਰਾਜ ਸਭਾ ’ਚ ਰੂਲਬੁੱਕ ਆਸਨ ਵੱਲ ਸੁੱਟ ਦਿੱਤੀ ਜੋ ਕਿਸੇ ਦੇ ਵੱਜ ਸਕਦੀ ਸੀ। ਉਨ੍ਹਾਂ ਕਿਹਾ ਕਿ ਓ’ਬ੍ਰਾਇਨ ਦੀ ਕਾਰਵਾਈ ਸੰਸਦੀ ਮਰਿਆਦਾ ਦੀ ਉਲੰਘਣਾ ਹੈ ਤੇ ਸਦਨ ਇਸ ਦੀ ਨਿੰਦਾ ਕਰਦਾ ਹੈ। ਇਸ ਮਗਰੋਂ ਕੇਂਦਰੀ ਰਾਜ ਮੰਤਰੀ ਵੀ ਮੁਰਲੀਧਰਨ ਨੇ ਡੈਰੇਕ ਨੂੰ ਸੰਸਦ ਦੇ ਰਹਿੰਦੇ ਸੈਸ਼ਨ ਲਈ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly