HOME ਡੇਰਾਬੱਸੀ ਦੇ ਲੇਖਕ ਸੈਣੀ ਵੱਲੋਂ ਸਪੈਸ਼ਲ ਡੀਜੀਪੀ ਨੂੰ ਪੁਸਤਕਾਂ ਭੇਂਟ

ਡੇਰਾਬੱਸੀ ਦੇ ਲੇਖਕ ਸੈਣੀ ਵੱਲੋਂ ਸਪੈਸ਼ਲ ਡੀਜੀਪੀ ਨੂੰ ਪੁਸਤਕਾਂ ਭੇਂਟ

1
ਡੇਰਾਬੱਸੀ,   (ਸਮਾਜ ਵੀਕਲੀ)   (ਸੰਜੀਵ) ਡੇਰਾਬੱਸੀ ਦੇ ਨਾਮਵਰ ਸਾਹਿਤਕਾਰ ਸੰਜੀਵ ਸਿੰਘ ਸੈਣੀ ਵੱਲੋਂ ਟ੍ਰੈਫਿਕ ਤੇ ਸੜਕ ਸੁਰੱਖਿਆ ਦੇ ਸਪੈਸ਼ਲ ਡੀਜੀਪੀ ਏ.ਐਸ. ਰਾਏ ਨੂੰ ਆਪਣੀਆਂ ਲਿਖੀਆਂ ਪੁਸਤਕਾਂ ਭੇਂਟ ਕੀਤੀਆਂ ਗਈਆਂ। ਸੰਜੀਵ ਸਿੰਘ ਸੈਣੀ ਦੇ ਲੇਖ ਅਕਸਰ ਪ੍ਰਮੁੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ, ਜੋ ਜੀਵਨ ਨੂੰ ਸਹੀ ਦਿਸ਼ਾ ਦੇਣ ਅਤੇ ਸਕਾਰਾਤਮਕ ਸੋਚ ਵੱਲ ਪ੍ਰੇਰਿਤ ਕਰਨ ਵਾਲੇ ਹੁੰਦੇ ਹਨ। ਹੁਣ ਤੱਕ ਉਹ ਅੱਠ ਪੁਸਤਕਾਂ ਲਿਖ ਚੁੱਕੇ ਹਨ ਅਤੇ ਆਪਣੀਆਂ ਰਚਨਾਵਾਂ ਰਾਹੀਂ ਸਮਾਜਿਕ, ਵਾਤਾਵਰਣਕ ਅਤੇ ਨੈਤਿਕ ਮੁੱਦਿਆਂ ‘ਤੇ ਜਾਗਰੂਕਤਾ ਫੈਲਾਉਂਦੇ ਆ ਰਹੇ ਹਨ। ਸੈਣੀ ਪਹਿਲਾਂ ਵੀ ਹਰਿਆਣਾ ਦੇ ਮੁੱਖ ਮੰਤਰੀ, ਮੌਜੂਦਾ ਪੰਜਾਬ ਦੇ ਗਵਰਨਰ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਫਿਲਮੀ ਅਦਾਕਾਰਾਂ ਨੂੰ ਆਪਣੀਆਂ ਪੁਸਤਕਾਂ ਭੇਂਟ ਕਰ ਚੁੱਕੇ ਹਨ। ਉਨ੍ਹਾਂ ਦੇ ਲੇਖਾਂ ਵਿੱਚ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ, ਕੁਦਰਤ ਦੇ ਕਾਨੂੰਨਾਂ ਨੂੰ ਸਮਝਣ, ਬੱਚਿਆਂ ਨੂੰ ਸਹੀ ਸੇਧ ਦੇਣ ਅਤੇ ਸਮਾਜ ਵਿੱਚ ਮਨੁੱਖ ਦੇ ਰੋਲ ਬਾਰੇ ਵਿਆਪਕ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਵੱਲੋਂ ਲਿਖੀ ਗਈ ਨਵੀਂ ਪੁਸਤਕ “ਨਸ਼ਾ ਨਸ ਤੇ ਜਵਾਨੀ” ਚਰਚਾ ਵਿੱਚ ਹੈ। ਇਸ ਪੁਸਤਕ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੀ ਵੀ ਸਰਾਹਨਾ ਕੀਤੀ ਗਈ ਹੈ। ਇਹ ਪੁਸਤਕ ਸਪਤਰਿਸ਼ੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਮੌਕੇ ਸਪੈਸ਼ਲ ਡੀਜੀਪੀ ਏ.ਐਸ. ਰਾਏ ਨੇ ਸੈਣੀ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੇਖ ਸਮਾਜ ਨੂੰ ਸਹੀ ਦਿਸ਼ਾ ਦਿੰਦੇ ਹਨ। ਉਨ੍ਹਾਂ ਨੇ ਚਿੰਤਾ ਜਤਾਈ ਕਿ ਅੱਜਕੱਲ੍ਹ ਲੋਕ ਨਕਾਰਾਤਮਕ ਵਿਚਾਰਾਂ ਨਾਲ ਘਿਰ ਰਹੇ ਹਨ ਅਤੇ ਪੁਸਤਕਾਂ ਪੜ੍ਹਨ ਦਾ ਰੁਝਾਨ ਘਟਦਾ ਜਾ ਰਿਹਾ ਹੈ, ਜਦਕਿ ਬੱਚਿਆਂ ਦਾ ਸਕਰੀਨ ਟਾਈਮ ਵਧ ਰਿਹਾ ਹੈ। ਉਨ੍ਹਾਂ ਨੇ ਸੈਣੀ ਜੀ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਲੇਖਣਯੋਗ ਹੈ ਕਿ ਸੰਜੀਵ ਸਿੰਘ ਸੈਣੀ ਦੇ ਇੰਟਰਵਿਊ ਅਤੇ ਪੋਡਕਾਸਟ ਵੀ ਵੱਖ-ਵੱਖ ਚੈਨਲਾਂ ‘ਤੇ ਪ੍ਰਸਾਰਿਤ ਹੁੰਦੇ ਰਹਿੰਦੇ ਹਨ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੰਡੀਅਨ ਵਰਕਰ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਦਖ਼ਲ ਤੋਂ ਬਾਅਦ ਹੁਸਿਆਰਪੁਰ ਨਾਲ ਸੰਬਿਧਿਤ ਮਾਂ-ਬੱਚੇ ਨੂੰ ਯੂ ਕੇ ਵਾਪਸੀ ਦੀ ਮਿਲੀ ਇਜਾਜ਼ਤ
Next articleਆਪ ਦੇ ਡੁੱਬਦੇ ਜਹਾਜ਼ ਨੂੰ ਛੱਡ ਕੇ ਭਾਜਪਾ ਵਿੱਚ ਆਏ ਸਾਰੇ ਸਾਂਸਦਾਂ ਦਾ ਨਿੱਘਾ ਸਵਾਗਤ :ਐਡਵੋਕੇਟ ਰਾਜਵਿੰਦਰ ਲੱਕੀ