HOME ਡੇਰਾ ਭਰੋਮਜਾਰਾ ਤੋਂ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਵੱਖ ਵੱਖ ਪਿੰਡਾਂ ਦੀਆ...

ਡੇਰਾ ਭਰੋਮਜਾਰਾ ਤੋਂ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਵੱਖ ਵੱਖ ਪਿੰਡਾਂ ਦੀਆ ਸੰਗਤਾਂ ਵਲੋਂ ਨਿੱਘਾ ਸਵਾਗਤ

2

 ਸੰਗਤਾ ਵਲੋਂ ਥਾਂ-ਥਾਂ ਲੰਗਰ ਲਗਾਏ ਵੱਖ ਵੱਖ ਪਕਵਾਨਾ ਦੇ ਲੰਗਰ 

ਹੁਸ਼ਿਆਰਪੁਰ / ਭਰੋ ਮਜਾਰਾ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰ ਦਾ ਧੁਰਾ ਜਾਣੇ ਜਾਂਦੇ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ, ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਅਤੇ ਸੰਤ ਡਾ.ਲਛਮਣ ਦਾਸ ਦੀ ਸਰਪ੍ਰਸਤੀ ਵਿੱਚ ਨਗਰ ਕੀਰਤਨ ਸਜਾਇਆ ਗਿਆ। ਜਿਥੇ ਨਾਮਵਰ ਕੀਰਤਨੀ ਜਥਿਆ ਨੇ ਹਾਜਰੀਆ ਭਰੀਆ ਉਥੇ ਗੱਤਕਾ ਪਾਰਟੀਆ ਨੇ ਸੰਗਤਾਂ ਦਾ ਮਨੋਰੰਜਨ ਕੀਤਾ । ਅਰਦਾਸ ਕਰਨ ਉਪਰੰਤ ਇਹ ਨਗਰ ਕੀਰਤਨ ਭਰੋਮਜਾਰਾ ਸਰਹਾਲਾ ਰਾਣੂੰਆ,ਚੱਕ ਮਾਈਦਾਸ ਚੱਕ ਗੁਰੂ, ਤਲਵੰਡੀ ਜੱਟਾਂ ਚੱਕ ਰਾਮੰ ਤੋਂ ਹੁੰਦਾ ਹੋਇਆ ਡੇਰੇ ਵਿਖੇ ਸੰਪਨ ਹੋਇਆ। ਥਾਂ-ਥਾਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਅਤੇ ਸੰਗਤਾਂ ਨੂੰ ਲੰਗਰ ਛਕਾਏ ਗਏ। ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ Krne ਪੰਜਾਬ ਅਤੇ ਸੰਤ ਡਾ.ਲਛਮਣ ਦਾਸ, ਬਾਬਾ ਜਿੰਦਰ ਜੀ,ਅਵਤਾਰ ਸਿੰਘ ਕਰੀਮਪੁਰੀ ਪੰਜਾਬ ਪ੍ਰਧਾਨ ਬਸਪਾ, ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਬਹਿਰਾਮ, ਸੀਨੀਅਰ ਕਾਂਗਰਸ ਆਗੂ ਕਮਲਜੀਤ ਬੰਗਾ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ, ਬਿਮਲਾ ਦੇਵੀ ਬੰਗਾ ਮੈਂਬਰ ਜਿਲ੍ਹਾ ਪ੍ਰੀਸ਼ਦ, ਸਮਾਜ ਸੇਵਕ ਬਲਵੀਰ ਬੈਂਸ ਕੈਨੇਡਾ, ਪ੍ਰਵੀਨ ਬੰਗਾ ਬਸਪਾ ਆਗੂ,ਚਰਨਜੀਤ ਮੰਢਾਲੀ, ਮਲਕੀਤ ਚੰਦ ਮੰਢਾਲੀ, ਧਰਮਪਾਲ ਪੰਚ ਤਲਵੰਡੀ ਜੱਟਾਂ, ਪ੍ਰਿੰ: ਹਰਭਜ ਰਾਮ,ਲੈਕਚਰਾਰ ਰਾਮ ਲੁਭਾਇਆ ਕਲਸੀ, ਬਿਹਾਰੀ ਲਾਲ ਨੰਗਲ ਡੈਮ ਕੁਲਵੰਤ ਰਾਮ ਸਰਪੰਚ ਚੱਕ ਮਾਈਦਾਸ, ਅਵਤਾਰ ਰਾਮ ਸਾਬਕਾ ਸਰਪੰਚ ਸਰਹਾਲਾ ਕੁਲਦੀਪ ਲਾਲ ਗੜ੍ਹਸ਼ੰਕਰ, ਸਮ ਨਾਥ ਗੜ੍ਹਸ਼ਕਰ, ਯਸ਼ਪਾਲ ਗੜ੍ਹਸ਼ੰਕਰ, ਕੁਲਦੀਪ ਚੰਦ ਗੜ੍ਹਸ਼ੰਕਰ ਗਿਆਨ ਚੰਦ ਖੱਤਨ ਜਲੰਧਰ, ਹਰਜਿੰਦਰ ਕੁਮਾਰ, ਬਲਵੰਤ ਰਾਏ ਵੜਿੰਗ, ਸਰੋਜ ਕੁਮਾਰ ਵੜਿੰਗ, ਗੁਰਦੀਪ ਸਿੰਘ ਭਰੋਲੀ,ਗੁਰਪ੍ਰੀਤ ਸਿੰਘ,ਸ਼ਮੀਰ ਬੰਗੜ ਭਗਵੰਤ ਕੁਮਾਰ ਕਮੰਡਲ ਦਾਸ ਮੱਖਣ ਲਾਲ, ਜੋਗਿੰਦਰ ਪਾਲ, ਮਹਿੰਦਰ ਸਿੰਘ, ਜੋਗਰਾਜ ਜੋਗੀ ਚੱਕਗਰ, ਲਾਲ ਦੀਪਾ ਬੰਗੜ ਸੇਵਾਦਾਰ ਗਗਨ ਸਰਹਾਲ ਆਦਿ ਸੰਗਤਾਂ ਹਾਜਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਿੰਦੂ ਵੋਟ ਬੈਂਕ ਉੱਪਰ ਗੰਭੀਰਤਾ ਨਾਲ ਪਹਿਰਾ ਦੇਣਾ ਸ਼ੁਰੂ ਕਰ ਚੁੱਕਾ ਸ਼੍ਰੋਮਣੀ ਅਕਾਲੀ ਦਲ
Next articleਦੂਜੀ ਸ਼ਹੀਦ ਭਗਤ ਸਿੰਘ ਯੁੱਧ ਨਸ਼ੇ ਵਿਰੁੱਧ ਮੈਮੋਰੀਅਲ ਕ੍ਰਿਕਟ ਪ੍ਰੀਮੀਅਰ ਲੀਗ ਵਿੱਚ ਐਸਐਸਪੀ 11 ਜਿੱਤੀ, ਜੀਸੀ 11 ਉਪ ਜੇਤੂ: ਡਾ. ਘਈ