ਡੇਰਾ ਬਾਬਾ ਜਵਾਹਰ ਦਾਸ ਸੂਸਾਂ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਫੋਟੋ ਕੈਪਸ਼ਨ - ਡੇਰਾ ਬਾਬਾ ਜਵਾਹਰਦਾਸ ਜੀ ਪਿੰਡ ਸੂਸ ਜਿਲ੍ਹਾ ਹੁਸ਼ਿਆਰਪੁਰ ਵਿਖੇ ਸਹੀਦਾਂ ਦੇ ਸਿਰਤਾਜ ਪੰਜਵੇਂ ਪਾਤਸਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ।

ਸ਼ਾਮਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ)-ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੀ ਬਰਾਂਚ ਡੇਰਾ ਬਾਬਾ ਜਵਾਹਰ ਦਾਸ ਜੀ ਪਿੰਡ ਸੂਸ ਜਿਲ੍ਹਾ ਹੁਸ਼ਿਆਰਪੁਰ ਵਿਖੇ ਸਹੀਦਾਂ ਦੇ ਸਿਰਤਾਜ ਪੰਜਵੇਂ ਪਾਤਸਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ‘ਤੇ ਡੇਰਾ ਬਾਬਾ ਜਵਾਹਰ ਦਾਸ ਜੀ ਦੇ ਪ੍ਰਬੰਧਕ ਗਿਆਨੀ ਜੀਵਾ ਸਿੰਘ ਜੀ ਨੇ ਕਿਹਾ ਕਿ ਸਾਡੇ ਮਹਾਨ ਗੁਰੂਆਂ ਨੇ ਕੌਮ ਦੀ ਖਾਤਰ ਹੱਸ-ਹੱਸ ਕੇ ਸ਼ਹਾਦਤ ਦਾ ਜਾਮ ਪੀਣ ਦਾ ਜਿਹੜਾ ਇਤਿਹਾਸ ਰਚਿਆ ਹੈ ਉਸ ਦੀ ਪ੍ਰੇਰਨਾ ਨਾਲ ਗੁਰੂ ਕਾ ਸੱਚਾ ਸਿੱਖ ਆਪਣਾ ਜੀਵਨ ਧਾਰਨ ਉਪਰੰਤ ਹੀ ਆਪਣੀ ਜਿੰਦਗੀ ਦੇਸ਼ ਕੌਮ ਲਈ ਵਾਰਨ ਦਾ ਸੰਕਲਪ ਲੈਂਦਾ ਹੈ ਇਹੀ ਕਾਰਨ ਹੈ ਕਿ ਸਿੱਖ ਪੰਥ ਸਾਰੀ ਦੁਨੀਆਂ ਵਿਚ ਆਪਾ ਵਾਰਨ ਵਿਚ ਮੋਹਰੀ ਗਿਣਿਆ ਜਾਂਦਾ ਹੈ।

ਸ਼੍ਰੀ ਗੁਰੂ ਅਰਜਣ ਦੇਵ ਜੀ ਦੀ ਲਾਸਾਨੀ ਕੁਰਬਾਨੀ ਆਉਣ ਵਾਲੀਆਂ ਪੀੜੀਆਂ ਲਈ ਇੱਕ ਬਹੁਤ ਵੱਡੀ ਮਿਸਾਲ ਹੈ। ਇਸ ਮੌਕੇ ਤੇ ਠੰਡੇ ਮੀਠੇ ਜਲ ਦੀ ਛਬੀਲ, ਫਰੂਟੀਆਂ ਦੀ ਛਬੀਲ ਤੇ ਲੰਗਰਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਗਿਆਨੀ ਸਾਹਬ ਸਿੰਘ, ਰਵਿੰਦਰਪਾਲ ਸਿੰਘ ਸਰਪੰਚ ਸੂਸਾਂ, ਭਾਈ ਸੁਖਵਿੰਦਰ ਸਿੰਘ, ਰਛਪਾਲ ਸਿੰਘ ਗੋਨਾ, ਹਰਵਿੰਦਰਪਾਲ ਸਿੰਘ, ਗੁਰਦੀਪ ਸਿੰਘ ਬਾਹਗਾ, ਅਵਤਾਰ ਸਿੰਘ, ਹਰਕਮਲ ਸਿੰਘ ਬਾਹਗਾ, ਭਾਈ ਹਰਵਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਗਿਆਨੀ ਸੁਰਜੀਤ ਸਿੰਘ, ਰਾਗੀ ਹਰਪਾਲ ਸਿੰਘ, ਹਰਪਾਲ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਬਹਿਰਾਮ, ਦਵਿੰਦਰਪਾਲ ਸਿੰਘ ਬਡਵਾਲ, ਅਮਿ੍ਰਤਪਾਲ ਸਿੰਘ ਬਹਿਰਾਮ, ਹਰਪ੍ਰੀਤ ਸਿੰਘ ਰੌਬੀ, ਰਾਗੀ ਜਸਪ੍ਰੀਤ ਸਿੰਘ, ਕੇਵਲਰਾਮ ਟੀਟੂ, ਜਸਕੀਰਤ ਸਿੰਘ, ਪ੍ਰਦੀਪ ਸਿੰਘ ਸਹੋਤਾ, ਸਾਬੀ ਕੌਹਜਾ ਵੀ ਸ਼ਾਮਿਲ ਹੋਏ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਾਂਗਰਸੀ ਆਗੂ ਨੰਬਰਦਾਰ ਕੁਲਵੰਤ ਸਿੰਘ ਸਾਂਧਰਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
Next articleਪੰਜਾਬ ‘ਚ ਸਾਈਕਲ ‘ਤੇ ਸਵਾਰ ਹੋ ਕੇ ਜਾਗਰੂਕ ਮੁਹਿੰਮ ਚਲਾਉਣ ਵਾਲਾ ਅਰਸ ਉਮਰੀਆਣਾ APP ‘ਚ ਸ਼ਾਮਲ