ਹੁਸ਼ਿਆਰਪੁਰ /ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਡੇਰਾ ਬਾਬਾ ਡੇਹਲੋਂ ਸ਼ਾਹ ਜੀ ਪਿੰਡ ਸਾਂਧਰਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਕਮੇਟੀ ਮੈਂਬਰਾਂ ਦੀ ਮੀਟਿੰਗ ਦਰਬਾਰ ਦੇ ਅਧੂਰੇ ਕਾਰਜਾਂ ਨੂੰ ਮੁਕੰਮਲ ਕਰਨ ਲਈ ਕੀਤੀ ਗਈ । ਇਸ ਮੀਟਿੰਗ ਵਿੱਚ ਲੰਗਰ ਤਿਆਰ ਕਰਨ ਵਾਲ਼ੀ ਜਗ੍ਹਾ ਤੇ ਸ਼ੈੱਡ ਪਾਉਣ ਦਾ ਮਤਾ ਪਾਸ ਕੀਤਾ ਗਿਆ। ਇਹ ਮਤਾ ਡੇਰੇ ਦੇ ਮੁੱਖ ਸੇਵਾਦਾਰ ਚੇਅਰਮੈਨ ਬਾਬਾ ਰਾਮ ਜੀ ਬਾਹਟੀਵਾਲ , ਪ੍ਰਧਾਨ ਰਾਮ ਬੱਧਣ ਨੈਣੋਵਾਲ ਜੱਟਾਂ, ਸੈਕਟਰੀ ਸੁਖਵਿੰਦਰ ਪਾਲ, ਸੰਨੀ ਭੀਲੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਦੀ ਨਿਗਰਾਨੀ ਵਿੱਚ ਪਾਇਆ ਗਿਆ ।
ਸਾਰੇ ਬੱਧਣ ਪਰਿਵਾਰਾਂ ਨੂੰ ਬੇਨਤੀ ਕੀਤੀ ਗਈ ਕਿ ਇਸ ਸ਼ੈੱਡ ਦੀ ਸੇਵਾ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਮੇਲੇ ਵਾਲ਼ੇ ਦਿਨ ਲੰਗਰ ਤਿਆਰ ਕਰਨ ਵਿੱਚ ਕੋਈ ਮੁਸ਼ਕਿਲ ਨਾ ਆਵੇ । ਇਸ ਮੌਕੇ ਬਾਬਾ ਰਾਮ ਜੀ ਬਾਹਟੀਵਾਲ ਨੇ ਕਿਹਾ ਕਿ ਮੇਲੇ ਵਿਚ ਆਉਣ ਵਾਲੀਆਂ ਸੰਗਤਾਂ ਲਈ ਹਰ ਤਰ੍ਹਾਂ ਦਾ ਪ੍ਰਬੰਧ ਮੇਲਾ ਕਮੇਟੀ ਕਰੇਗੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly