ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਿੰਡਾਂ ਦੇ ਵਿਕਾਸ ਅਤੇ ਨੌਜਵਾਨਾਂ ਲਈ ਸੁਵਿਧਾਵਾਂ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਨੂੰ ਨਿਭਾਉਂਦੇ ਹੋਏ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਵਿਧਾਨ ਸਭਾ ਨੇ ਅੱਜ 22 ਪਿੰਡਾਂ ਨੂੰ ਸੈਂਕੜੇ ਸੋਲਰ ਲਾਈਟਾਂ ਭੇਂਟ ਕੀਤੀਆਂ। ਇਹ ਸੋਲਰ ਲਾਈਟਾਂ ਹਲਕੇ ਦੇ ਐਮਾਂ ਜੱਟਾਂ, ਅਕਾਲਗੜ੍ਹ, ਭਾਂਤਪੁਰ ਜੱਟਾ, ਭਰੋਵਾਲ, ਭਵਾਨੀਪੁਰ ਭਾਗਤਾਂ, ਚੱਕ ਹਾਜੀਪੁਰ, ਡਾਨਸੀਵਾਲ, ਡੇਰੋਂ, ਦੁੱਗਰੀ, ਫਤਿਹਪੁਰ ਖੁਰਦ, ਹੇਲਰਾਂ, ਹਿਆਤਪੁਰ, ਜੀਵਾਨਪੁਰ ਜੱਟਾ, ਝੋਣੋਵਾਲ, ਜਗਤਪੁਰ ਜੱਟਾਂ, ਖਾਬੜਾ, ਲਹਿਰਾ, ਮਾਨਸੋਵਾਲ, ਰਸੂਲਪੁਰ, ਸਦਰਪੁਰ, ਸ਼ਾਹਪੁਰ ਅਤੇ ਸੌਲੀ ਦੀਆਂ ਪੰਚਾਇਤਾਂ ਵਿੱਚ ਲਗਾਈ ਜਾਣਗੀਆਂ। ਇਸ ਮੌਕੇ ‘ਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਲੋਕਾਂ ਨੇ ਡਿਪਟੀ ਸਪੀਕਰ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਹਲਕਾ ਐਮਐਲਏ ਰੋੜੀ ਦੀ ਕੋਸ਼ਿਸ਼ ਨਾਲ ਹੁਣ ਪਿੰਡਾਂ ਦੀਆਂ ਗਲੀਆਂ ਰੋਸ਼ਨ ਹੋਣਗੀਆਂ, ਰਾਤ ਸਮੇਂ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਲਾਂ ਦੂਰ ਹੋਣਗੀਆਂ ਅਤੇ ਨੌਜਵਾਨਾਂ ਲਈ ਸੁਰੱਖਿਅਤ ਅਤੇ ਸੁਵਿਧਾਜੰਕ ਮਾਹੌਲ ਬਣੇਗਾ। ਡਿਪਟੀ ਸਪੀਕਰ ਨੇ ਕਿਹਾ ਕਿ, ਪਿੰਡਾਂ ਦੀ ਤਰੱਕੀ ਮੇਰੀ ਪਹਿਲੀ ਪ੍ਰਾਥਮਿਕਤਾ ਹੈ। ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਖ-ਸਹੂਲਤ ਲਿਆਉਣਾ ਅਤੇ ਨੌਜਵਾਨਾਂ ਲਈ ਵਧੀਆ ਮੌਕੇ ਉਪਲਬਧ ਕਰਵਾਉਣਾ ਮੇਰੀ ਜ਼ਿੰਮੇਵਾਰੀ ਹੈ। ਅੱਗੇ ਵੀ ਹਲਕੇ ਵਿੱਚ ਹਰ ਪਿੰਡ ਦੀ ਲੋੜ ਮੁਤਾਬਕ ਵਿਕਾਸ ਕਾਰਜ ਕੀਤੇ ਜਾਣਗੇ।ਇਸ ਯਤਨ ਨਾਲ ਪਿੰਡਾਂ ਵਿੱਚ ਪਹੁੰਚ ਰਹੀ ਰੋਸ਼ਨੀ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਲੋਕਾਂ ਨੇ ਰੋੜੀ ਦੇ ਵਿਕਾਸਕਾਰੀ ਯਤਨਾਂ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



