ਜਿਲ੍ਹਾ ਪੱਧਰੀ ਯੁਵਾ ਸੰਸਦ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੀ ਨੇ ਜੀ-20 ਦੀ ਮਹੱਤਤਾ ਬਾਰੇ ਦੱਸਿਆ

(ਸਮਾਜ ਵੀਕਲੀ): ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੀ ਤਰਫੋਂ ਜ਼ਿਲ੍ਹਾ ਪੱਧਰੀ ਗੁਆਂਢੀ ਯੁਵਾ ਪਾਰਲੀਮੈਂਟ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿੱਚ ਕਰਵਾਈ ਗਈ, ਜਿਸ ਵਿੱਚ ਜਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਜੀ ਨੇ ਮੁੱਖ ਮਹਿਮਾਨ ਵਜੋਂ ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਖੇਡਾਂ ਅਤੇ ਨਸਿਆਂ ਬਾਰੇ ਆਪਣੇ ਕੀਮਤੀ ਵਿਚਾਰ ਨੌਜਵਾਨਾਂ ਅੱਗੇ ਰੱਖੇ। ਇਸ ਪ੍ਰੋਗਰਾਮ ਦੀ ਸੁਰੂਆਤ ਵਿੱਚ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਜਿਲ੍ਹਾ ਯੁਵਾ ਅਧਿਕਾਰੀ ਸ੍ਰੀ ਰਾਹੁਲ ਸੈਣੀ ਜੀ ਨੇ ਨਹਿਰੂ ਯੁਵਾ ਕੇਂਦਰ ਦੀ ਗਤੀਵਿਧੀਆਂ ਅਤੇ ਇਸ ਯੁਵਾ ਪਾਰਲੀਮੈਂਟ ਦੇ ਸੰਬੰਧ ਵਿੱਚ ਨੌਜਵਾਨਾਂ ਨੂੰ ਜਾਣ ਪਹਿਚਾਣ ਕਰਵਾਈ। ਮੁੱਖ ਬੁਲਾਰਿਆਂ ਵਜੋਂ ਡੀ ਐੱਸ ਪੀ ਰੁਪਿੰਦਰ ਕੌਰ ਜੀ ਨੇ ਨੌਜਵਾਨਾਂ ਅੱਗੇ ਆਪਣੇ ਕੀਮਤੀ ਵਿਚਾਰ ਰੱਖੇ।

ਨਸ਼ਾ ਛਡਾਊ ਕੇਂਦਰ ਸੰਗਰੂਰ ਦੇ ਸੰਚਾਲਕ ਸ੍ਰੀ ਮੋਹਨ ਸ਼ਰਮਾਂ ਜੀ ਨੇ ਨੌਜਵਾਨਾਂ ਨੂੰ ਨਸ਼ਿਆ ਦੇ ਦੁਰਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਤੀਸਰਾ ਲੜਕਾ ਅਤੇ ਹਰ ਦਸਵੀਂ ਲੜਕੀ ਨਸ਼ੇ ਦੀ ਲਪੇਟ ਵਿੱਚ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਨਵੀਨਤਾ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਆਪਣੀ ਗੱਲ ਰੱਖੀ। ਅਕਾਲ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ ਅਮਨਦੀਪ ਕੌਰ ਜੀ ਨੇ Y20 ਅਤੇ ਵਾਤਾਵਰਨ ਦੀ ਤਬਦੀਲੀ ਦੇ ਵਿਸੇ ਤੇ ਨੌਜਵਾਨਾਂ ਨੂੰ ਬੜੀ ਡੂੰਘਾਈ ਤੋਂ ਜਾਣੂੰ ਕਰਵਾਇਆ। ਡਾ ਨਵਨੀਤ ਕੌਰ ਜੀ ਨੇ ਨੌਜਵਾਨਾਂ ਨੂੰ ਬਾਜਰੇ ਦੀ ਮਹੱਤਤਾ ਬਾਰੇ ਦੱਸਿਆ, ਅਕਾਲ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ ਸੁਖਦੀਪ ਕੌਰ ਜੀ ਨੇ ਜੀ-20 ਬਾਰੇ ਦੱਸਿਆ। ਪ੍ਰਿੰਸੀਪਲ ਸੁਖਦੀਪ ਕੌਰ ਜੀ ਨੇ ਕਿਹਾ ਕਿ ਸਾਡਾ ਦੇਸ਼ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ, G-20 ਵਿੱਚ 19 ਦੇਸ਼ ਅਤੇ ਯੂਰਪੀਅਨ ਯੂਨੀਅਨ ਸ਼ਾਮਲ ਹਨ, ਜੋ ਕਿ ਵਿਸ਼ਵ ਦੀ ਆਬਾਦੀ ਦਾ 60%, ਗਲੋਬਲ ਜੀਡੀਪੀ ਦਾ 85% ਅਤੇ ਵਿਸ਼ਵ ਵਪਾਰ ਦਾ 75% ਹੈ।

ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਸੇਵਾ ਡਾ ਜੋਗਿੰਦਰ ਸਿੰਘ ਜੀ ਨੇ ਬਾਖੂਬੀ ਨਿਭਾਈ ਅਤੇ ਉਨ੍ਹਾਂ ਨੇ ਪਹੁੰਚੇ ਸਾਰੇ ਮਹਿਮਾਨਾਂ ਦਾ ਵਿਸੇਸ਼ ਧੰਨਵਾਦ ਵੀ ਕੀਤਾ। ਮੁੱਖ ਮਹਿਮਾਨਾਂ ਦੀ ਸੂਚੀ ਵਿੱਚ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ ਗੁਰਮੇਲ ਸਿੰਘ ਜੀ, ਸੂਚਨਾ ਅਤੇ ਤਕਨਾਲਜੀ ਚੇਅਰਮੈਨ ਸ ਗੁਰਿੰਦਰ ਸਿੰਘ ਜੀ, ਸਹਾਇਕ ਕਮਿਸਨਰ ਸ੍ਰੀ ਨਿਤੇਸ਼ ਕੁਮਾਰ ਜੈਨ ਜੀ, ਬਲਾਕ ਪ੍ਰਧਾਨ ਆਮ ਆਦਮੀ ਪਾਟਰੀ ਸ ਚਰਨਜੀਤ ਸਿੰਘ ਸੈਨੀ ਜੀ, ਐਸ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਸ ਗੁਲਜਾਰ ਸਿੰਘ ਬੌਬੀ, ਅਕਾਲ ਕਾਲਜ ਆਫ ਕਾਂਊਸਲ ਮਸਤੂਆਣਾ ਸਾਹਿਬ ਦੇ ਸੈਕਰੇਟਰੀ ਸ ਜਸਵੰਤ ਸਿੰਘ ਜੀ, ਅਕਾਲ ਕਾਲਜ ਆਫ ਫਾਰਮੈਸੀ ਦੇ ਪ੍ਰਿੰਸੀਪਲ ਸ ਜਸਪਾਲ ਸਿੰਘ ਜੀ, ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਸ੍ਰੀਮਤੀ ਗੀਤਾ ਮਾਥੁਰ ਜੀ, ਪ੍ਰੋ ਰਣਧੀਰ ਸਰਮਾਂ ਜੀ ਅਤੇ ਅਕਾਲ ਕਾਲਜ ਆਫ ਕਾਊਂਸਲ ਦੇ ਸਾਰੇ ਪ੍ਰੋਫੈਸਰ ਸਾਹਿਬਾਨ ਵਿਸੇਸ਼ ਤੌਰ ਤੇ ਹਾਜ਼ਰ ਰਹੇ।

ਪ੍ਰੋਗਰਾਮ ਵਿੱਚ ਭਾਸਣ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਵੀ ਜਾਰੀ ਰਹੀਆਂ ਜਿਸ ਵਿੱਚ ਕਾਲਜ ਦੇ ਲੜਕੇ ਲੜਕੀਆਂ ਦੁਆਰਾ ਲੋਕ ਨਾਚ ਅਤੇ ਲੋਕ ਗੀਤ ਪੇਸ਼ ਕੀਤੇ ਗਏ। ਨਹਿਰੂ ਯੁਵਾ ਵਲੰਟੀਅਰ ਅਮਨਦੀਪ ਸਿੰਘ ਅਤੇ ਗਗਨਦੀਪ ਜੋਸ਼ੀ ਜੀ ਨੇ ਮਾਹੌਲ ਨੂੰ ਹੋਰ ਸੁੰਦਰ ਬਨਾਉਣ ਲਈ ਲੋਕ ਪੱਖੀ ਕਵਿਤਾਵਾਂ ਵੀ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨਾਂ ਦਾ ਲੋਈ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਪ੍ਰੋਗਰਾਮ ਵਿੱਚ ਵੱਖ ਵੱਖ ਵਿਸਿ਼ਆਂ ਤੇ ਆਪਣੇ ਵਿਚਾਰ ਰੱਖਣ ਵਾਲੇ ਨੌਜਵਾਨਾਂ ਨੂੰ ਵੀ ਸਨਮਾਨ ਚਿੰਨ ਦਿੱਤੇ ਗਏ ਅਤੇ ਖਾਣੇ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਨਹਿਰੂ ਅਕਾਊਂਟਸ ਐਂਡ ਸੁਪਰਵਾਈਜ਼ਰ ਸ੍ਰੀ ਭਾਨੁਜ ਜੀ ਦੇ ਨਾਲ ਨਹਿਰੂ ਯੁਵਾ ਵਲੰਟੀਅਰ ਅਮਨਦੀਪ ਸਿੰਘ, ਜਗਸੀਰ ਸਿੰਘ, ਗਗਨਦੀਪ ਜੋਸ਼ੀ, ਜਰੀਨਾ, ਸਕਿੰਦਰ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਬਲਕਾਰ ਸਿੰਘ, ਮੁਕੇਸ਼ ਕੁਮਾਰ ਅਤੇ ਹਰਵਿੰਦਰ ਸਿੰਘ ਜੀ ਵਿਸੇਸ਼ ਤੌਰ ਤੇ ਹਾਜ਼ਰ ਰਹੇ। ਇਹ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਉੱਦਮ ਅਤੇ ਅਕਾਲ ਕਾਲਜ ਆਫ ਕਾਊਂਸਲ ਦੇ ਸਹਿਯੋਗ ਨਾਲ ਸਫਲਤਾਪੂਰਵਕ ਹੋਇਆ।

 

Previous articleਜ਼ਰਾ ਸੰਭਲ ਕੇ ਖੇਡੋ ਹੋਲੀ
Next articleਪੰਜਾਹ ਮਹੇੜੂ ਦਾ ਸਰਪੰਚ ਪੰਜਾਹ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਹੋਇਆ ਸ਼ਾਮਿਲ