ਡਿਪਟੀ ਕਮਿਸ਼ਨਰ ਨੇ “ਖੇਡਾਂ ਵਤਨ ਪੰਜਾਬ ਦੀਆਂ” ਸੀਜਨ–3 ਤਹਿਤ ਬਲਾਕ ਪੱਧਰੀ ਖੇਡਾਂ ਦੀ ਕੀਤੀ ਸ਼ੁਰੂਆਤ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3, 2024 ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਅੱਜ ਬਲਾਕ ਨਵਾਂਸ਼ਹਿਰ ਵਿਖੇ ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ ਵਿੱਚ ਹੋਈ। ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾਂ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਚੇਚੀ ਜਲਾਲਪੁਰ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਸਤਨਾਮ ਸਿੰਘ ਜਲਵਾਹਾ ਪਹੁੰਚੇ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ-03, 2024 ਦੇ ਤਹਿਤ ਬਲਾਕ ਨਵਾਂਸ਼ਹਿਰ ਵਿਖੇ ਬਲਾਕ ਪੱਧਰੀ ਖੇਡਾਂ ਦਾ ੳਦਘਾਟਨ ਕੀਤਾ ਗਿਆ ਅਤੇ ਟੂਰਨਾਮੈਂਟ ਵਿੱਚ ਆਏ ਹੋਏ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਖੇਡਾਂ ਵਿੱਚ ਵੱਧ ਚੱੜ ਕੇ ਹਿੱਸਾ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸ਼੍ਰੀਮਤੀ ਵੰਦਨਾਂ ਚੌਹਾਨ, ਜਿਲ੍ਹਾ ਖੇਡ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਏ ਹੋਏ ਮੁੱਖ ਮਹਿਮਾਨਾ ਦਾ ਨਿੱਘਾ ਸਵਾਗਤ ਕੀਤਾ ਗਿਆ। ਪਹਿਲੇ ਦਿਨ ਹੋਏ ਖੇਡ ਮੁਕਾਬਲਿਆ ਵਿੱਚ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਅੰਡਰ-14 ਵਿੱਚ ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਨੂੰ ਹਰਾਇਆ। ਅੰਡਰ-17 ਲੜਕੇ ਦੁਆਬਾ ਸਿੱਖ ਨੈਸ਼ਨਨ ਨਵਾਂਸ਼ਹਿਰ ਨੇ ਸਰਕਾਰੀ ਸੀ਼ਸੈ਼ਸਕੂਲ ਲੰਗੜੋਆ ਨੂੰ ਹਰਾਇਆ। ਅੰਡਰ- 21 ਲੜਕੇ ਪਿੰਡ ਮਹਾਲੋਂ ਨੇ ਦੁਆਬਾ ਸਿੱਖ ਨੈਸ਼ਨਲ ਨਵਾਸ਼ਹਿਰ ਨੂੰ ਹਰਾਇਆ। ਅਥਲੈਟਿਕਸ ਦੇ ਮਕਾਬਲਿਆ ਵਿੱਚ ਅੰਡਰ 14 ਲੜਕੀਆ ਈਵੇਂਟ 600 ਮੀਟਰ ਵਿੱਚ ਅੰਸ਼ੂ ਕੁਮਾਰੀ ਪਹਿਲਾ ਸਥਾਨ, ਸ਼ਿਵਾਂਗੀ ਚੌਹਾਨ ਨੇ ਦੂਜਾ ਅਤੇ ਅੰਨਨਿਆ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੇ ਈਵੇਂਟ 600 ਮੀਟਰ ਹਰਮਨ ਜੱਸੀ ਨੇ ਪਹਿਲਾ, ਐਸਟਿਨ ਦੁੱਗਲ ਨੇ ਦੂਜਾ ਅਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਲਾਂਗ ਜੰਪ ਲੜਕਿਆ ਵਿੱਚ ਰਾਜ ਨੇ ਪਹਿਲਾ, ਸੁਕੀਰਤ ਨੇ ਦੂਜਾ ਅਤੇ ਨੀਰਜ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।  ਵਾਲੀਵਾਲ ਸ਼ਮੈਸ਼ਿੰਗ ਮੁਕਾਬਲਿਆਂ ਵਿੱਚ ਅੰਡਰ 17 ਲੜਕਿਆਂ ਵਿੱਚ ਕੈਬੰਰੇਂਜ ਇੰਟਰਨੈਸ਼ਨਲ ਸਕੂਲ ਕਰੀਹਾ ਨੇ ਪਹਿਲਾ, ਡਾ: ਆਸ਼ਾਨੰਦ ਸੀ. ਸੈ. ਸਕੂਲ ਨਵਾਸ਼ਹਿਰ ਨੇ ਪਹਿਲਾ, ਕੈਬੰਰੇਂਜ ਇੰਟਰਨੈਸ਼ਨਲ ਸਕੂਲ ਕਰੀਹਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਸ: ਮਲਕੀਤ ਸਿੰਘ ਅਥਲੈਟਿਕਸ ਕੋਚ, ਸ਼੍ਰੀਮਤੀ ਗੁਰਜੀਤ ਕੌਰ ਕਬੱਡੀ ਕੋਚ, ਸ਼੍ਰੀਮਤੀ ਜਸਕਰਨ ਕੋਰ ਕੱਬਡੀ ਕੋਚ, ਸ: ਕਸ਼ਮੀਰ ਸਿੰਘ ਫੁੱਟਬਾਲ ਕੋਚ, ਸ: ਜਸਵਿੰਦਰ ਸਿੰਘ ਫੁੱਟਬਾਲ ਕੋਚ, ਸ: ਗੁਰਪ੍ਰੀਤ ਸਿੰਘ ਫੁੱਟਬਾਲ ਕੋਚ, ਸ: ਰਾਮ ਕੁਮਾਰ ਤੇ ਹਰਦੀਪ ਕੁਮਾਰ ਜੋਡੂ ਕੋਚ, ਸ: ਰਜਿੰਦਰ ਗਿੱਲ ਪ੍ਰਿੰਸੀਪਲ, ਦੋਆਬਾ ਆਰੀਆ ਸਕੂਲ ਨਵਾਸਹਿਰ , ਸ: ਅਸ਼ੋਕ ਕੁਮਾਰ ਵਾਲੀਵਾਲ ਕੋਚ,  ਦੇਸਰਾਜ ਡੀ.ਪੀ.ਈ., ਕੁਲਵਿੰਦਰ ਕੌਰ ਡੀਪੀਈ਼, ਇੰਦਰਜੀਤ ਮਾਹੀ ਡੀ.ਪੀ.ਈ , ਸ਼੍ਰੀਮਤੀ ਡੋਲੀ ਧੀਮਾਣ ਟੀਚਰ ਤੋ ਇਲਾਵਾ ਹੋਰ ਪੀ.ਟੀ. ਅਤੇ ਡੀ.ਪੀ.ਈ. ਹਾਜਰ ਸਨ। ਇਹਨਾਂ ਖੇਡ ਮੁਕਾਬਲਿਆਂ ਵਿੱਚ ਲੱਗਭਗ 1200 ਖਿਡਾਰੀਆਂ ਨੇ ਹਿੱਸਾ ਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੰਟਰੈਕਟ 2211 ਹੈਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਪੰਜਾਬ ਦੀ ਨਵੀਂ ਸੂਬਾ ਪ੍ਰਧਾਨ ਚੁਣੀ – ਸਰਬਜੀਤ ਕੋਰ
Next article218 ਦਿਵਿਆਂਗਜ਼ਨਾਂ ਨੂੰ ਅਲਿਮਕੇ ਵਲੋਂ ਨਿਰਮਿਤ ਕੁਲ 316 ਸਹਾਇਕ ਉਪਕਰਣ ਵੰਡੇ ਗਏ