ਉਪ ਮੁੱਖ ਮੰਤਰੀ

ਬਿੰਦਰ ਇਟਲੀ

(ਸਮਾਜ ਵੀਕਲੀ)

ਸਮਝੌਤਾ ਹੋ ਗਿਆ ਬਸਪਾ ਨਾਲ
ਹੁਣ ਅਸੀਂ ਨੋਟ ਕਮਾਵਾਂਗੇ

ਸੇਵਾ ਨਹੀਂ ਬਿਜਨਸ ਕਰਾਂਗੇ
ਬਣਦੇ ਅਸੀਂ ਲਾਭ ਉਠਾਵਾਂਗੇ

ਹਾਰਨ ਵਾਲੀਆਂ ਸਭ ਸੀਟਾਂ ਤੇ
ਬਸਪਾ ਦੇ ਉਮੀਦਵਾਰ ਖੜਾਵਾਂਗੇ

ਜੇ ਜਿੱਤਿਆ ਕੋਈ ਭੁੱਲ ਭੁਲੇਖੇ
ਤਾਂ ਉਪ ਮੁੱਖ ਮੰਤਰੀ ਬਣਾਵਾਂਗੇ

ਮੁੱਖ ਮੰਤਰੀ ਅਸੀਂ ਆਪ ਬਣਾਂਗੇ
ਪੁਸ਼ਤੈਨੀ ਕਾਰੋਬਾਰ ਚਲਾਵਾਂਗੇ

ਸੁਖਬੀਰ ਦੇ ਸਿਰ ਤੇ ਤਾਜ ਰੱਖ ਕੇ
ਅਸੀਂ ਸਭ ਨੂੰ ਖੂੰਝੇ ਲਾਵਾਂਗੇ

ਲਿਸ਼ਟ ਬਣਾਵਾਂਗੇ ਅਫ਼ਸਰਾਂ ਦੀ
ਅਸੀਂ ਆਏ ਤਾਂ ਸਬਕ ਸਿਖਾਵਾਂਗੇ

ਇਮਾਨਦਾਰੀ ਦੀ ਗੱਲ ਕਰਦੇ ਜੋ
ਅਸੀਂ ਕੇਸਾਂ ਵਿੱਚ ਉਲਝਾਵਾਂਗੇ

ਦਲਿਤ ਹਮੇਸ਼ਾ ਦਲਿਤ ਰਹਿਣਗੇ
ਅਸੀਂ ਤਾਂ ਰਜਵਾੜੇ ਕਹਾਵਾਂਗੇ

ਡੰਡੇ ਖਾਉਣ ਨੂੰ ਕਮਲੇ ਲੋਕੀ
ਪਰ ਪੰਜਾਬ ਅਸੀਂ ਹੀ ਖਾਵਾਂਗੇ

ਸਭ ਨੂੰ ਮੂਰਖ ਬਣਾ ਕੇ ਬਿੰਦਰਾ
ਚੰਮ ਦੀਆਂ ਅਸੀਂ ਚਲਾਵਾਂਗੇ

ਬਿੰਦਰ

ਜਾਨ ਏ ਸਾਹਿਤ ਇਟਲੀ
00393278159218

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਣੀ ਮਾਰ ਪਰੈਣੀ
Next articleਅੱਖਰ ਮੰਚ ਵੱਲੋਂ ”ਅੱਖਰਾਂ ਦੇ ਕਾਵਿਕ ਤੋਹਫ਼ੇ” ਨਾਲ ਸਾਹਿਤਕਾਰ ਅਤੇ ਲੇਖਕ ਸੰਤੋਖ ਸਿੰਘ ਭੌਰ ਸਨਮਾਨਿਤ