ਡਿਪਟੀ ਸੀ ਐਮ ਅਤੇ ਐਸ ਸੀ ਕਮਿਸ਼ਨ ਦਾ ਚੇਅਰਮੈਨ ਨਾ ਲਗਾਉਣਾ ਦਲਿਤਾਂ ਨਾਲ ਬੇਇਨਸਾਫ਼ੀ:ਗੋਲਡੀ ਪੁਰਖਾਲੀ

ਗੋਲਡੀ ਪੁਰਖਾਲੀ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵਲੋਂ ਨਵੇਂ ਚੁਣੇ ਗਏੇ ਮੰਤਰੀ ਸਹਿਬਾਨ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਪੁਰਾਣੇ ਕੀਤੇ ਵਾਅਦੇ ਮੁਤਾਬਕ ਡਿਪਟੀ ਸੀ ਐਮ ਦਲਿਤ ਭਾਈਚਾਰੇ ਦਾ ਨਾ ਲਗਾਉਣ ਦੀ ਘੋਰ ਨਿੰਦਾ ਕੀਤੀ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਭਗਵੰਤ/ਕੇਜਰੀਵਾਲ ਸਰਕਾਰ ਐਨੀ ਦਲਿਤ ਵਿਰੋਧੀ ਹੈ ਹੈ ਕਿ ਢਾਈ ਸਾਲ ਬੀਤਣ ਉਪਰੰਤ ਵੀ ਸਰਕਾਰ ਵਲੋਂ ਹੁਣ ਤੱਕ ਨਾ ਤਾਂ ਐਸ ਸੀ ਕਮਿਸ਼ਨ ਦਾ ਚੇਅਰਮੈਨ ਲਗਾਇਆ ਤੇ ਨਾ ਮੈਬਰ ਸਹਿਬਾਨ ਦੀ ਭਰਤੀ ਕੀਤੀ ਜਦੋਂ ਕਿ ਦਲਿਤ ਆਪਣੀਆਂ ਦਰਖ਼ਾਸਤਾਂ ਲੈ ਕੇ ਥਾਂ ਥਾਂ ਧੱਕੇ ਖਾ ਰਹੇ ਹਨ।ਸਰਕਾਰ ਦੇ ਇਸ ਰਵੱਈਏ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦਲਿਤਾਂ ਪ੍ਰਤੀ ਨਾਕਾਰਾਤਮਕ ਸੋਚ ਰੱਖਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਵ ਅਭਿਆਨ ਤਹਿਤ ਸਿਵਲ ਹਸਪਤਾਲ ਬੰਗਾ ਵਿਖੇ ਗਰਭਵਤੀ ਮਾਵਾਂ ਦਾ ਚੈਕ ਅੱਪ ਕੀਤਾ ਗਿਆ
Next articleਕਵਿਤਾ