ਖੇਤੀਬਾੜੀ ਵਿਭਾਗ ਨੇ ਪਾਜੀਆਂ ਵਿਖੇ ਮਨਾਇਆ ਖੇਤ ਦਿਵਸ

ਕੈਪਸ਼ਨ-ਕਪੂਰਥਲਾ ਦੇ ਪਿੰਡ ਪਾਜੀਆਂ ਵਿਖੇ ਖੇਤ ਦਿਵਸ ਮਨਾਉਣ ਮੌਕੇ ਕਿਸਾਨਾਂ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ।

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਕੁਦਰਤੀ ਸਰੋਤ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਵਲੋਂ ਪਿੰਡ ਪਾਜੀਆਂ ਵਿਖੇ ਖੇਤ ਦਿਵਸ ਮਨਾਇਆ ਗਿਆ। ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਸੁਸੀਲ ਕੁਮਾਰ ਦੀ ਅਗਵਾਈ ਹੇਠ ਡਾ. ਹਰਕਮਲਪਿ੍ਤਪਾਲ ਸਿੰਘ ਭਰੋਤ ਬਲਾਕ ਖੇਤੀਬਾੜੀ ਅਫਸਰ, ਕਪੂਰਥਲਾ ਦੀ ਅਗਵਾਈ ਹੇਠ ਪਿੰਡ ਪਾਜੀਆਂ ਵਿੱਚ ਸਫਲ ਕਿਸਾਨ ਸ੍ਰੀ ਜਗਦੀਸ਼ ਸਿੰਘ ਦੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਲਾਭਾਂ ਬਾਰੇ ਦੱਸਿਆ ਗਿਆ।

ਸ. ਭਰੋਤ ਵੱਲੋਂ ਕਿਸਾਨਾਂ ਨੂੰ ਤਰ ਵੱਤਰ ਤਕਨੀਕ ਰਾਹੀਂ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜ਼ੋਰ ਦਿੰਦਿਆਂ ਕਿਹਾ ਕਿ ਇਸ ਵਿਧੀ ਨਾਲ ਜਿੱਥੇ ਪਾਣੀ ਅਤੇ ਲੇਬਰ ਦੀ ਬੱਚਤ ਹੁੰਦੀ ਹੈ, ਉੱਥੇ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਵਿੱਚ ਵੀ ਸਹਾਇਤਾ ਮਿਲਦੀ ਹੈ। ਕਿਸਾਨ ਜਗਦੀਸ ਸਿੰਘ ਨੇ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਸ ਵੱਲੋਂ ਪਿਛਲੇ ਸਾਲ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ, ਜਿਸ ਨਾਲ ਖਰਚਾ ਵੀ ਘੱਟ ਹੋਇਆ ਅਤੇ ਝਾੜ ਵੀ ਵਧੀਆ ਨਿਕਲਿਆ। ਇਸ ਸਾਲ ਵੀ ਸਫਲ ਕਿਸਾਨ ਵੱਲੋਂ 22 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।

ਇਸ ਸਮੇਂ ਨੰਬਰਦਾਰ ਗੁਰਦਿਆਲ ਸਿੰਘ, ਸ. ਸੁਰਿੰਦਰ ਸਿੰਘ, ਸ. ਕਰਨੈਲ ਸਿੰਘ, ਸ. ਅਮਰਜੀਤ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨਾਂ ਵੱਲੋਂ ਸਮੂਲੀਅਤ ਕੀਤੀ ਗਈ। ਇਸ ਮੌਕੇ ਪਵਨ ਕੁਮਾਰ ਏ.ਐਸ. ਆਈ., ਸ੍ਰੀ ਸਿਮਰਜੀਤ ਸਿੰਘ,ਬੀ.ਟੀ.ਐਮ, ਸ੍ਰੀ ਹਰਦੀਪ ਸਿੰਘ ਏ.ਐਸ. ਆਈ., ਸ੍ਰੀ ਰਮੇਸ ਕੁਮਾਰ ਏ.ਐਸ. ਆਈ., ਸ੍ਰੀ ਜਗਜੀਤ ਸਿੰਘ, ਪ੍ਰਭਦੀਪ ਸਿੰਘ ਏ.ਟੀ.ਐਮ ਦਾ ਵਿਸੇਸ ਯੋਗਦਾਨ ਰਿਹਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਗਰੀਬ ਦਾਸ ਮਹਾਰਾਜ ਜੀ ਨੇ ਸੰਗਤ ਵਿਚ ਪਰਉਪਕਾਰੀ ਜੀਵਨ ਬਿਤਾਇਆ- ਰਾਮ ਕਿਸ਼ਨ ਮਹਿਮੀ ਯੂ ਕੇ
Next articleबारिश के बावजूद भी विरोध प्रदर्शन रहा जारी